ਨਵੀਂ ਦਿੱਲੀ - ਆਮਦਨ ਕਰ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਉਹ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਦੇ ਫਾਰਮਾਂ ਵਿਚ ਸੋਧ ਕਰ ਰਿਹਾ ਹੈ ਤਾਂ ਜੋ ਟੈਕਸਦਾਤਾ ਕੋਵਿਡ -19 ਕਾਰਨ ਲਾਗੂ ਕੀਤੇ ਗਏ ਲਾਕਡਾਉਨ ਵਿਚ ਦਿੱਤੇ ਰਾਹਤ ਉਪਾਵਾਂ ਦਾ ਲਾਭ ਲੈ ਸਕਣ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਵਿੱਤੀ ਸਾਲ ਲਈ ਆਮਦਨ ਟੈਕਸ ਰਿਟਰਨ ਫਾਰਮ ਨੂੰ ਸੋਧਿਆ ਹੈ ਜਿਹੜਾ ਕਿ 31 ਮਈ ਤੱਕ ਜਾਰੀ ਕਰ ਦਿੱਤਾ ਜਾਵੇਗਾ।
ਸੀ.ਬੀ.ਡੀ.ਟੀ. ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀ ਗਈ 30 ਜੂਨ, 2020 ਤੱਕ ਵੱਖ-ਵੱਖ ਸਮਾਂ ਮਿਆਦ ਦੇ ਨਾਲ ਟੈਕਸਦਾਤਿਆਂ ਨੂੰ ਪੂਰਾ ਲਾਭ ਦੇਣ ਲਈ ਰਿਟਰਨ ਫਾਰਮ ਵਿਚ ਲੋੜੀਂਦੀਆਂ ਤਬਦੀਲੀਆਂ ਸ਼ੁਰੂ ਕੀਤੀਆਂ ਹਨ, ਤਾਂ ਜੋ ਟੈਕਸਦਾਤਾ ਵਿੱਤੀ ਸਾਲ 2019-20 ਦੇ ਰਿਟਰਨ ਫਾਰਮ ਵਿਚ 1 ਅਪ੍ਰੈਲ, 2020 ਤੋਂ 30 ਜੂਨ 2020 ਤੱਕ ਦੀ ਮਿਆਦ ਦੌਰਾਨ ਕੀਤੇ ਗਏ ਲੈਣ-ਦੇਣ ਦਾ ਲਾਭ ਲੈ ਸਕਣ। ਬੋਰਡ ਨੇ ਕਿਹਾ ਕਿ ਇਕ ਵਾਰ ਸੋਧੇ ਹੋਏ ਫਾਰਮ ਨੂੰ ਨੋਟੀਫਾਈਡ ਕਰਨ ਦੇ ਬਾਅਦ ਸਾੱਫਟਵੇਅਰ ਅਤੇ ਰਿਟਰਨ ਫਾਈਲਿੰਗ ਦੀ ਸਹੂਲਤ ਵਿਚ ਬਦਲਾਅ ਕਰਨੇ ਹੋਣਗੇ।
ਰਾਸ਼ਟਰੀ ਹਾਈਵੇਅ 'ਤੇ ਟੋਲ ਟੈਕਸ ਕੱਟਣਾ ਹੋਇਆ ਸ਼ੁਰੂ
NEXT STORY