ਨਵੀਂ ਦਿੱਲੀ- ਲੋਢਾ ਬ੍ਰਾਂਡ ਨਾਂ ਹੇਠ ਜਾਇਦਾਦਾਂ ਦੀ ਵਿਕਰੀ ਵਾਲੇ ਮੈਕਰੋਟੇਕ ਡਿਵੈੱਲਪਰਜ਼ ਨੇ ਅਪ੍ਰੈਲ-ਜੂਨ ਤਿਮਾਹੀ ਦੌਰਾਨ 3,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨਿਰਮਾਣ ਲਈ ਚਾਰ ਸੰਯੁਕਤ ਉੱਦਮਾਂ ਦਾ ਗਠਨ ਕੀਤਾ ਹੈ।
ਕੰਪਨੀ ਮੁੰਬਈ ਅਤੇ ਪੁਣੇ ਖੇਤਰਾਂ ਵਿੱਚ ਆਪਣੀ ਪਹੁੰਚ ਵਧਾਉਣ ਲਈ ਹਰ ਤਿਮਾਹੀ ਵਿਚ ਇਸ ਤਰ੍ਹਾਂ ਦੋ ਗਠਜੋੜਾ ਦੀ ਯੋਜਨਾ ਬਣਾ ਰਹੀ ਹੈ। ਮੁੰਬਈ ਦੀ ਕੰਪਨੀ ਮੈਕਰੋਟੇਕ (ਪਹਿਲਾਂ ਲੋਢਾ ਡਿਵੈੱਲਪਰਜ਼) ਦੇਸ਼ ਦੀਆਂ ਪ੍ਰਮੁੱਖ ਰੀਅਲ ਅਸਟੇਟ ਕੰਪਨੀਆਂ ਵਿਚੋਂ ਇਕ ਹੈ। 2,500 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਕਰਨ ਤੋਂ ਬਾਅਦ ਕੰਪਨੀ ਅਪ੍ਰੈਲ ਵਿਚ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਹੋਈ ਸੀ।
ਮੈਕਰੋਟੇਕ ਡਿਵੈਲਪਰਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ. ਓ. ਅਭਿਸ਼ੇਕ ਲੋਢਾ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਦੇ ਬਾਵਜੂਦ ਹਾਊਸਿੰਗ ਸੈਕਟਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਭਰੋਸੇਮੰਦ ਹਨ। ਉਨ੍ਹਾਂ ਕਿਹਾ, "ਅਸੀਂ ਭਵਿੱਖ ਦੇ ਵਿਕਾਸ ਲਈ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ਅਤੇ ਪੁਣੇ ਵਿਚ ਵਿਸਤਾਰ ਕਰਨਾ ਚਾਹੁੰਦੇ ਹਾਂ।" ਲੋਢਾ ਨੇ ਕਿਹਾ ਕਿ ਪਹਿਲੀ ਤਿਮਾਹੀ ਦੌਰਾਨ ਕੰਪਨੀ ਦੇ ਪ੍ਰਾਜੈਕਟਾਂ ਦੇ ਨਿਰਮਾਣ ਲਈ ਜ਼ਮੀਨ ਮਾਲਕਾਂ ਅਤੇ ਸਥਾਨਕ ਬਿਲਡਰਾਂ ਨਾਲ ਤਿੰਨ ਸੰਯੁਕਤ ਵਿਕਾਸ ਕਰਾਰ (ਜੇ. ਡੀ. ਏ.) ਕੀਤੇ ਹਨ। ਇਸ ਤਹਿਤ ਕੁੱਲ ਖੇਤਰ 33 ਲੱਖ ਵਰਗ ਫੁੱਟ ਹੈ। ਉਨ੍ਹਾਂ ਕਿਹਾ ਕਿ 4 ਪ੍ਰਾਜੈਕਟਾਂ ਦਾ ਅਨੁਮਾਨਤ ਵਿਕਰੀ ਮੁੱਲ 3,500 ਕਰੋੜ ਰੁਪਏ ਹੈ।
ਭਾਰਤੀ ਰਿਜ਼ਰਵ ਬੈਂਕ ਨੂੰ ਮੁੰਬਈ ਵਿਚ ਇਕ ਹੋਰ ਦਫ਼ਤਰ ਲਈ ਜਗ੍ਹਾ ਦੀ ਭਾਲ
NEXT STORY