ਨਵੀਂ ਦਿੱਲੀ-ਸਰਕਾਰੀ ਖਰਚਿਆਂ 'ਚ ਮੰਦੀ ਅਤੇ ਲੋਕ ਸਭਾ ਚੋਣਾਂ ਕਾਰਨ ਦੇਸ਼ ਦੇ ਬੈਂਕਿੰਗ ਸਿਸਟਮ 'ਚ ਨਕਦੀ ਦੀ ਸਮੱਸਿਆ ਵਧ ਗਈ ਹੈ। ਬਲੂਮਬਰਗ ਬੈਂਕਿੰਗ ਲਿਕਵੀਡਿਟੀ ਗੇਜ ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਬੈਂਕਿੰਗ ਸਿਸਟਮ 'ਚ ਕੁਲ 40,859 ਕਰੋੜ ਰੁਪਏ ਦੀ ਨਕਦੀ ਦੀ ਕਮੀ ਹੋ ਗਈ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੀ ਗੱਲ ਕਰੀਏ ਤਾਂ ਇਸ ਦੌਰਾਨ ਇਸ 'ਚ ਕੁਲ 15,857 ਕਰੋੜ ਰੁਪਏ ਦਾ ਵਾਧੂ ਨਕਦੀ ਪ੍ਰਵਾਹ ਦੇਖਣ ਨੂੰ ਮਿਲਿਆ ਸੀ।
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਯਾਨੀ ਭਾਰਤੀ ਸਟੇਟ ਬੈਂਕ ਦੇ ਮੁੱਖ ਅਰਥਸ਼ਾਸਤਰੀ ਸੌਮਿਆ ਕਾਂਤੀ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਹੀ ਸਰਕਾਰੀ ਖਰਚ 'ਚ ਭਾਰੀ ਗਿਰਾਵਟ ਹੋਈ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਬੈਂਕਿੰਗ ਸਿਸਟਮ 'ਚ ਤਰਲਤਾ 'ਚ ਤੇਜ਼ੀ ਆਈ ਹੈ। ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਤਰਲਤਾ 'ਚ ਥੋੜ੍ਹੀ ਵੀ ਕਮੀ ਦੀ ਵਜ੍ਹਾ ਨਾਲ ਆਮ ਲੋਕਾਂ ਤੱਕ ਵਿਆਜ ਦਰਾਂ 'ਚ ਕਟੌਤੀ ਦਾ ਪੂਰਾ ਫਾਇਦਾ ਨਹੀਂ ਮਿਲ ਸਕੇਗਾ। ਕੋਟਕ ਮਹਿੰਦਰਾ ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਖਰਚ 'ਚ ਮੰਦੀ ਹੀ ਸਭ ਤੋਂ ਵੱਡਾ ਫੈਕਟਰ ਹੈ, ਜਿਸ ਦੀ ਵਜ੍ਹਾ ਨਾਲ ਬੈਂਕਿੰਗ ਸਿਸਟਮ 'ਚ ਨਕਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਆਉਣ ਵਾਲੇ 2 ਹਫ਼ਤਿਆਂ 'ਚ ਅਸੀਂ ਉਮੀਦ ਕਰਦੇ ਹਾਂ ਕਿ ਇਸ 'ਚ ਕੁੱਝ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
ਡਿਪਾਜ਼ਿਟ ਗ੍ਰੋਥ ਨਾਲੋਂ ਜ਼ਿਆਦਾ ਹੈ ਕ੍ਰੈਡਿਟ ਗ੍ਰੋਥ
ਅਪ੍ਰੈਲ ਮਹੀਨੇ ਦੇ ਮੁਕਾਬਲੇ ਨਕਦੀ ਦੀ ਕਮੀ 'ਚ ਗਿਰਾਵਟ ਆਈ ਹੈ। ਪਿਛਲੇ ਮਹੀਨੇ ਭਾਰਤੀ ਬਾਜ਼ਾਰ 'ਚ ਤਰਲਤਾ ਦੀ ਕੁਲ ਕਮੀ ਕਰੀਬ 1.49 ਲੱਖ ਕਰੋੜ ਰੁਪਏ ਰਹੀ ਸੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਚੁੱਕੇ ਕਦਮ ਤੋਂ ਬਾਅਦ ਇਸ ਕਮੀ 'ਚ ਹੋਰ ਵਾਧਾ ਹੋਇਆ ਸੀ। ਹਾਲਾਂਕਿ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਬਾਜ਼ਾਰ 'ਚ ਨਕਦੀ ਦੀ ਕਮੀ ਖਤਮ ਹੋ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਡਾਟਾ ਮੁਤਾਬਕ 13 ਮਈ ਤੱਕ ਸਰਕਾਰ ਕੋਲ ਕੁਲ 44,315 ਕਰੋੜ ਰੁਪਏ ਦੀ ਨਕਦੀ ਸੀ।
ਭਾਰਤੀ ਦਵਾਈ ਕੰਪਨੀ 'ਤੇ ਸੰਕਟ, ਅਮਰੀਕਾ 'ਚ ਲੱਗ ਸਕਦੈ 6110 ਕਰੋੜ ਦਾ ਜੁਰਮਾਨਾ
NEXT STORY