ਜਲੰਧਰ (ਬਿਜ਼ਨੈੱਸ ਡੈਸਕ)- ਕਾਰਾਂ ਦੇ ਨਿਰਮਾਣ ’ਚ ਵਰਤੀ ਜਾਣ ਵਾਲੀ ਸੈਮੀ-ਕੰਡਕਟਰ ਚਿਪ ਦੀ ਘਾਟ ਕਾਰਨ ਦੇਸ਼ ਦੀਆਂ 20 ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ’ਚੋਂ 50 ਫ਼ੀਸਦੀ ਕਾਰਾਂ ਦਾ ਮੈਕਸੀਮਮ ਵੇਟਿੰਗ ਪੀਰੀਅਡ (ਐੱਮ. ਡਬਲਿਊ. ਪੀ.) ਭਾਵ ਵੱਧ ਤੋਂ ਵੱਧ ਉਡੀਕ ਸਮਾਂ ਪਿਛਲੇ 1 ਸਾਲ ’ਚ ਵਧ ਗਿਆ ਹੈ। ਆਟੋਮੋਟਿਵ ਕੰਸਲਟੈਂਸੀ ਕੰਪਨੀ ਜਾਟੋ ਡਾਇਨਾਮਿਕਸ ਦੇ ਅੰਕੜਿਆਂ ਮੁਤਾਬਕ 20 ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ’ਚੋਂ ਸਿਰਫ਼ 5 ਕਾਰਾਂ ਅਜਿਹੀਆਂ ਹਨ, ਜਿਨ੍ਹਾਂ ਦੇ ਐੱਮ. ਡਬਲਿਊ. ਪੀ. ’ਚ ਘਾਟ ਆਈ ਹੈ, ਜਦਕਿ 5 ਕਾਰਾਂ ਦਾ ਐੱਮ. ਡਬਲਿਊ. ਪੀ. ਸਥਿਰ ਹੈ। 10 ਕਾਰਾਂ ਦੇ ਐੱਮ. ਡਬਲਿਊ. ਪੀ. ’ਚ ਪਿਛਲੇ 1 ਸਾਲ ’ਚ ਵਾਧਾ ਹੋਇਆ ਹੈ।
ਦੇਸ਼ ਦੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ 20 ਕਾਰਾਂ ’ਚੋਂ 10 ਕਾਰਾਂ ਮਾਰੂਤੀ ਦੀਆਂ ਹਨ ਅਤੇ ਇਨ੍ਹਾਂ ’ਚੋਂ 6 ਕਾਰਾਂ ਦੀ ਵੇਟਿੰਗ ਲਿਸਟ ਪਿਛਲੇ 1 ਸਾਲ ’ਚ ਵਧੀ ਹੈ। ਮਾਰੂਤੀ ਦੀ ਵੈਗਨ ਆਰ., ਸਵਿਫਟ, ਅਰਟੀਗਾ, ਡਿਜ਼ਾਇਰ, ਈਕੋ ਅਤੇ ਸੈਲੀਰੀਓ ਕਾਰਾਂ ਦੀ ਐੱਮ. ਡਬਲਿਊ. ਪੀ. ’ਚ ਪਿਛਲੇ 1 ਸਾਲ ਦੌਰਾਨ ਵਾਧਾ ਹੋਇਆ ਹੈ, ਜਦਕਿ ਬਲੇਨੋ ਅਤੇ ਆਲਟੋ 800 ਦਾ ਐੱਮ. ਡਬਲਿਊ. ਪੀ. ਘੱਟ ਹੋਇਆ ਹੈ। ਬਰੇਜ਼ਾ ਤੇ ਐੱਸਪ੍ਰੈਸੋ ਦਾ ਐੱਮ. ਡਬਲਿਊ. ਪੀ. ਸਥਿਰ ਹੈ।
ਇਹ ਵੀ ਪੜ੍ਹੋ - ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ
ਇਸ ਸੂਚੀ ’ਚ 4 ਕਾਰਾਂ ਹੁੰਡਈ ਦੀਆਂ ਹਨ, ਜਿਨ੍ਹਾਂ ’ਚ ਕ੍ਰੇਟਾ ਅਤੇ ਆਈ.-20 ਦਾ ਐੱਮ. ਡਬਲਿਊ. ਪੀ. ਪਿਛਲੇ 1 ਸਾਲ ’ਚ ਘੱਟ ਹੋਇਆ ਹੈ, ਜਦਕਿ ਵੈਨਿਊ ਤੇ ਗ੍ਰੈਂਡ ਆਈ-10 ਨਿਓਸ ਦਾ ਐੱਮ. ਡਬਲਿਊ. ਪੀ. ਵਧਿਆ ਹੈ। ਇਸ ਸੂਚੀ ’ਚ ਟਾਟਾ ਦੀਆਂ 3 ਕਾਰਾਂ ਨੈਕਸਨ, ਪੰਚ ਅਤੇ ਟਿਆਗੋ ਸ਼ਾਮਲ ਹਨ। ਇਨ੍ਹਾਂ ’ਚੋਂ ਨੈਕਸਨ ਦਾ ਐੱਮ. ਡਬਲਿਊ. ਪੀ. ਸਥਿਰ ਹੈ ਜਦਕਿ ਪੰਚ ਅਤੇ ਟਿਆਗੋ ਦਾ ਐੱਮ. ਡਬਲਿਊ. ਪੀ. ਵਧਿਆ ਹੈ। ਨੈਕਸਨ, ਪੰਚ ਅਤੇ ਟਿਆਗੋ ਲਈ ਗਾਹਕਾਂ ਨੂੰ 4 ਮਹੀਨੇ ਤਕ ਦੀ ਉਡੀਕ ਕਰਨੀ ਪੈ ਰਹੀ ਹੈ।
ਇਸ ਸੂਚੀ ’ਚ ਕੀਆ ਦੀਆਂ 2 ਕਾਰਾਂ ਸੈੱਲਟੋਸ ਅਤੇ ਸੌਨੈੱਟ ਸ਼ਾਮਲ ਹਨ। ਇਨ੍ਹਾਂ ’ਚੋਂ ਸੈੱਲਟੋਸ ਦਾ ਐੱਮ. ਡਬਲਿਊ. ਪੀ. ਸਥਿਰ ਹੈ ਜਦਕਿ ਸੌਨੈੱਟ ਦੇ ਐੱਮ. ਡਬਲਿਊ. ਪੀ. ’ਚ ਗਿਰਾਵਟ ਆਈ ਹੈ। ਕੰਪਨੀ ਦੀਆਂ ਸਾਰੀਆਂ ਕਾਰਾਂ ਲਈ ਐੱਮ. ਡਬਲਿਊ. ਪੀ. 2 ਤੋਂ 3 ਮਹੀਨੇ ਤਕ ਦਾ ਹੀ ਹੈ। ਇਸ ਸੂਚੀ ’ਚ ਮਹਿੰਦਰਾ ਦੀ ਐੱਕਸ. ਯੂ. ਵੀ. 700 ਵੀ ਸ਼ਾਮਲ ਹੈ, ਜਿਸ ਦਾ ਐੱਮ. ਡਬਲਿਊ. ਪੀ. ਪਿਛਲੇ ਸਾਲ ਵੀ 14 ਮਹੀਨੇ ’ਤੇ ਹੀ ਸੀ ਅਤੇ ਇਹ ਹੁਣ ਵੀ 14 ਮਹੀਨੇ ’ਤੇ ਹੀ ਸਥਿਰ ਹੈ।
ਇਹ ਵੀ ਪੜ੍ਹੋ - ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ
ਕੀਆ ਨੇ ਨਿਰਮਾਣ ਸਮਰੱਥਾ ਵਧਾਈ
ਕੀਆ ਦੇ ਨੈਸ਼ਨਲ ਸੇਲਜ਼ ਹੈੱਡ ਹਰਦੀਪ ਸਿੰਘ ਬਰਾੜ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਪੂਰੀ ਦੁਨੀਆ ਦੀ ਆਟੋ ਮੋਬਾਇਲ ਇੰਡਸਟਰੀ ’ਤੇ ਇਸ ਦਾ ਨਾਂਹ-ਪੱਖੀ ਪ੍ਰਭਾਵ ਦੇਖਣ ਨੂੰ ਮਿਲਿਆ ਸੀ। ਇਸ ਦੌਰਾਨ ਸਪਲਾਈ ਚੇਨ ’ਚ ਵਿਘਨ ਪੈਣ ਨਾਲ ਕਾਰ ਨਿਰਮਾਤਾ ਕੰਪਨੀਆਂ ਨੂੰ ਆਟੋ ਕੰਪੋਨੈਂਟ ਅਤੇ ਸੈਮੀ ਕੰਡਕਟਰ ਮਿਲਣ ’ਚ ਪ੍ਰੇਸ਼ਾਨੀ ਹੋਈ, ਜਿਸ ਦਾ ਅਸਰ ਕਾਰਾਂ ਦੀ ਨਿਰਮਾਣ ਪ੍ਰਕਿਰਿਆ ’ਤੇ ਪਿਆ ਹੈ। ਕੰਪਨੀਆਂ ਦੀ ਪਾਪੂਲਰ ਕਾਰਾਂ ਦੀ ਵੇਟਿੰਗ ਲਿਸਟ ਲੰਬੀ ਹੁੰਦੀ ਗਈ ਪਰ ਹੁਣ ਇਹ ਸਮੱਸਿਆ ਕਾਫ਼ੀ ਹੱਦ ਤਕ ਸੁਲਝਦੀ ਹੋਈ ਨਜ਼ਰ ਆ ਰਹੀ ਹੈ। ਕੰਪਨੀ ਨੇ ਆਪਣੀ ਆਨੰਤਪੁਰ ਫੈਕਟਰੀ ’ਚ ਨਿਰਮਾਣ ਸਮਰੱਥਾ ਵਧਾਈ ਹੈ। ਇਸ ਸਾਲ ਇਸ ’ਚ 3,58000 ਕਾਰਾਂ ਦਾ ਨਿਰਮਾਣ ਕੀਤਾ ਗਿਆ ਹੈ, ਜਦਕਿ ਪਿਛਲੇ ਸਾਲ ਕੰਪਨੀ ਨੇ 3 ਲੱਖ ਕਾਰਾਂ ਦਾ ਨਿਰਮਾਣ ਕੀਤਾ ਸੀ। ਇਸ ਵਿੱਤੀ ਸਾਲ ਦੀ ਆਖਰੀ ਤਿਮਾਹੀ ਦੇ ਦੌਰਾਨ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ 24 ਫ਼ੀਸਦੀ ਜ਼ਿਆਦਾ ਕਾਰਾਂ ਬਣਾਈਆਂ ਹਨ, ਜਦਕਿ ਇਸ ਦੌਰਾਨ ਦੇਸ਼ ਦੀ ਆਟੋ ਇੰਡਸਟਰੀ ’ਚ 10 ਫ਼ੀਸਦੀ ਦੀ ਗਰੋਥ ਆਈ ਹੈ।
ਜਾਟੋ ਡਾਇਨਾਮਿਕ ਦੇ ਅੰਕੜੇ ਠੀਕ ਨਹੀਂ, ਟਾਟਾ ਨੇ ਸਪਲਾਈ ਸੁਧਾਰੀ
ਟਾਟਾ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਜਾਟੋ ਡਾਇਨਾਮਿਕਸ ਦੇ ਅੰਕੜੇ ਟਾਟਾ ਦੀਆਂ ਕਾਰਾਂ ਦੇ ਵੇਟਿੰਗ ਪੀਰੀਅਡ ’ਚ ਠੀਕ ਨਹੀਂ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਨੈਕਸਨ, ਪੰਚ ਅਤੇ ਟਿਆਗੋ ਲਈ ਕ੍ਰਮਵਾਰ 6 ਮਹੀਨੇ, 7 ਮਹੀਨੇ ਅਤੇ 9 ਮਹੀਨੇ ਦੀ ਉਡੀਕ ਕਰਨੀ ਪੈ ਰਹੀ ਹੈ, ਜਦਕਿ ਇਨ੍ਹਾਂ ਮਾਡਲਾਂ ਦੀ ਵੇਟਿੰਗ 4 ਮਹੀਨੇ ਤੋਂ ਵੱਧ ਨਹੀਂ ਹੈ। ਕਾਰਾਂ ਦੀ ਮੰਗ ’ਚ ਤੇਜ਼ੀ ਦੇ ਬਾਵਜੂਦ ਕੰਪਨੀ ਦੀਆਂ ਕਾਰਾਂ ਦਾ ਵੇਟਿੰਗ ਪੀਰੀਅਡ ਘਟਿਆ ਹੈ ਅਤੇ ਇਸ ਲਈ ਕੰਪਨੀ ਨੇ ਨਿਰਮਾਣ ’ਚ ਤੇਜ਼ੀ ਲਿਆਉਣ ਦੇ ਨਾਲ-ਨਾਲ ਆਪਣੇ ਡਿਸਟ੍ਰੀਬਿਊਸ਼ਨ ਨੈੱਟਵਰਕ ’ਤੇ ਕੰਮ ਕੀਤਾ ਹੈ।
-ਮਾਰੂਤੀ ਦੀ ਵੈਗਨ ਆਰ., ਸਵਿਫਟ, ਈਕੋ, ਸੈਲੀਰੀਓ ਤੇ ਐੱਸਪ੍ਰੈਸੋ ਦੀਆਂ ਸੀ. ਐੱਨ. ਜੀ. ਕਾਰਾਂ ਦੀ ਮੰਗ ਪੈਟਰੋਲ ਕਾਰਾਂ ਦੇ ਮੁਕਾਬਲੇ ਜ਼ਿਆਦਾ ਹੈ। ਇਹ ਵੀ ਇਕ ਕਾਰਨ ਹੈ ਕਿ ਇਨ੍ਹਾਂ ਕਾਰਾਂ ਦਾ ਐੱਮ. ਡਬਲਿਊ. ਪੀ. ਵਧਿਆ ਹੈ। (ਰਵੀ ਭਾਟੀਆ, ਵਾਈਸ ਪ੍ਰੈਜ਼ੀਡੈਂਟ, ਜਾਟੋ ਡਾਇਨਾਮਿਕਸ)
ਇਹ ਵੀ ਪੜ੍ਹੋ - ਅਡਾਨੀ ਗਰੁੱਪ ਦੇ 10 'ਚੋਂ 8 ਸ਼ੇਅਰਾਂ 'ਚ ਆਇਆ ਜ਼ਬਰਦਸਤ ਉਛਾਲ, ਇਨ੍ਹਾਂ ਸ਼ੇਅਰਾਂ 'ਤੇ ਲੱਗਾ ਅੱਪਰ ਸਰਕਟ
- ਕਾਰਾਂ ਦੇ ਵੱਧ ਰਹੇ ਐੱਮ. ਡਬਲਿਊ. ਪੀ. ਦਾ ਮੁੱਖ ਕਾਰਨ ਸੈਮੀ-ਕੰਡਕਟਰ ਦੀ ਘਾਟ ਹੈ ਪਰ ਸੀ. ਐੱਨ. ਜੀ ਮਾਡਲ ਦੀ ਵਧਦੀ ਮੰਗ ਕਾਰਨ ਵੀ ਕੁਝ ਮਾਡਲਾਂ ਦਾ ਐੱਮ. ਡਬਲਿਊ. ਪੀ. ਵਧਿਆ ਹੈ। ਕੰਪਨੀ ਐੱਮ. ਡਬਲਿਊ. ਪੀ. ਘਟਾਉਣ ਲਈ ਕਾਰਾਂ ਦੇ ਨਿਰਮਾਣ ’ਚ ਤੇਜ਼ੀ ਲਿਆ ਰਹੀ ਹੈ ਅਤੇ ਕੰਪਨੀ ਦੇ ਸਟਾਕ ’ਚ ਜ਼ਿਆਦਾ ਤੋਂ ਜ਼ਿਆਦਾ ਕਾਰਾਂ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੁਰਜ਼ਿਆਂ ਦੀ ਸਪਲਾਈ ’ਚ ਕਿਸੇ ਤਰ੍ਹਾਂ ਦਾ ਅੜਿੱਕਾ ਆਉਣ ’ਤੇ ਸਥਿਤੀ ਨੂੰ ਸੰਭਾਲਿਆ ਜਾ ਸਕੇ। (ਸ਼ਸ਼ਾਂਕ ਸ਼੍ਰੀਵਾਸਤਵ, ਸੀਨੀਅਰ ਅਧਿਕਾਰੀ ਮਾਰਕੀਟਿੰਗ ਵਿਭਾਗ, ਮਾਰੂਤੀ ਸੁਜ਼ੂਕੀ)
- ਕੰਪਨੀ ਗੱਡੀਆਂ ਦੇ ਐੱਮ. ਡਬਲਿਊ. ਪੀ. ਨੂੰ ਘੱਟ ਕਰਨ ਦੇ ਪੂਰੇ ਯਤਨ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਹੁੰਡਈ ਦੇ ਐੱਸ. ਯੂ. ਵੀ. ਮਾਡਲ ਕ੍ਰੇਟਾ ਤੇ ਵੈਨਿਊ ਲਈ ਅਜੇ ਵੀ 2 ਤੋਂ 4 ਮਹੀਨੇ ਤਕ ਦੀ ਉਡੀਕ ਕਰਨੀ ਪੈ ਰਹੀ ਹੈ। (ਤਰੁਣ ਗਰਗ, ਚੀਫ ਆਪ੍ਰੇਟਿੰਗ ਅਫਸਰ, ਹੁੰਡਈ)
ਹੁਣ ਵਿਦੇਸ਼ੀ ਧਰਤੀ ’ਤੇ ਖੰਗਾਲਿਆ ਜਾਵੇਗਾ ਅਡਾਨੀ ਗਰੁੱਪ ਦਾ ਵਹੀਖਾਤਾ
NEXT STORY