ਨਵੀਂ ਦਿੱਲੀ—ਬ੍ਰਿਟੇਨ ਦੀ ਦੂਰਸੰਚਾਰ ਕੰਪਨੀ ਵੋਡਾਫੋਨ ਨੂੰ ਮਾਰਚ 2019 'ਚ ਖਤਮ ਵਿੱਤੀ ਸਾਲ 7.6 ਅਰਬ ਯੂਰੋ ਜਾਂ 8.5 ਅਰਬ ਅਮਰੀਕੀ ਡਾਲਰ ਦਾ ਘਾਟਾ ਹੋਇਆ ਹੈ। ਕੰਪਨੀ ਨੇ ਕਿਹਾ ਕਿ ਵੋਡਾਫੋਨ ਇੰਡੀਆ ਦੇ ਆਈਡੀਆ ਦੇ ਮਰਜ ਦੇ ਕਾਰਨ ਜੋ ਨੁਕਸਾਨ ਹੋਇਆ ਅਤੇ ਹੋਰ ਸੰਪਤੀਆਂ 'ਤੇ ਹੋਏ ਨੁਕਸਾਨ ਦੀ ਵਜ੍ਹਾ ਨਾਲ ਉਸ ਨੂੰ ਇਹ ਘਾਟਾ ਚੁਕਣਾ ਪਿਆ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਵਿੱਤੀ ਸਾਲ ਦੇ ਦੌਰਾਨ ਉਸ ਨੂੰ 7.6 ਅਰਬ ਯੂਰੋ ਦਾ ਨੁਕਸਾਨ ਹੋਇਆ। ਮੁੱਖ ਤੌਰ 'ਤੇ ਇਹ ਨੁਕਸਾਨ ਵੋਡਾਫੋਨ ਇੰਡੀਆ ਦੀ ਵਜ੍ਹਾ ਨਾਲ ਹੋਇਆ ਹੈ। ਮਾਰਚ 2018 'ਚ ਖਤਮ ਵਿੱਤੀ ਸਾਲ 'ਚ ਕੰਪਨੀ ਨੂੰ 278 ਅਰਬ ਯੂਰੋ ਜਾਂ 3.14 ਅਰਬ ਅਮਰੀਕਾ ਡਾਲਰ ਦਾ ਲਾਭ ਹੋਇਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਮਾਰਚ 2019 'ਚ ਖਤਮ ਵਿੱਤੀ ਸਾਲ 'ਚ ਗਰੁੱਪ ਦੀ ਆਮਦਨੀ 43.7 ਅਰਬ ਯੂਰੋ ਜਾਂ 49 ਅਰਬ ਅਮਰੀਕੀ ਡਾਲਰ ਰਹੀ।
ਸੈਂਸੈਕਸ 'ਚ 220 ਅੰਕ ਦਾ ਉਛਾਲ, ਨਿਫਟੀ 11,250 ਦੇ ਪਾਰ
NEXT STORY