ਨਵੀਂ ਦਿੱਲੀ - ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਬਹੁਤ ਸਾਰੇ ਲੋਕ ਲਗਾਤਾਰ ਵੱਧ ਰਹੇ ਹਵਾਈ ਕਿਰਾਇਆ ਤੋਂ ਪਰੇਸ਼ਾਨ ਸਨ। ਇਸ ਮਾਮਲੇ ਦੇ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਏਅਰਲਾਈਨਜ਼ ਨੂੰ ਵਾਜਬ ਕਿਰਾਇਆ ਵਸੂਲਣ ਦੇ ਨਿਰਦੇਸ਼ ਦਿੱਤੇ ਸਨ। ਸਰਕਾਰ ਦੇ ਦਖਲ ਤੋਂ ਬਾਅਦ ਪਿਛਲੇ ਦੋ ਦਿਨਾਂ ਵਿੱਚ ਦਿੱਲੀ ਤੋਂ ਕਈ ਸਥਾਨਾਂ ਦੇ ਹਵਾਈ ਕਿਰਾਏ ਕਰੀਬ 60 ਫ਼ੀਸਦੀ ਤੱਕ ਘੱਟ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਵੱਡੀ ਰਾਹਤ: RBI ਨੇ ਰੈਪੋ ਦਰ ਨੂੰ 6.5% 'ਤੇ ਰੱਖਿਆ ਬਰਕਰਾਰ, ਕਰਜ਼ਿਆਂ ਦੀਆਂ ਕਿਸ਼ਤਾਂ 'ਚ ਨਹੀਂ ਕੀਤਾ ਕੋਈ ਵਾਧਾ
ਇਸ ਮਾਮਲੇ ਦੇ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਸਿੰਧੀਆ ਨੇ ਕਿਹਾ ਕਿ ਏਅਰਲਾਈਨਜ਼ ਨੂੰ ਸਫ਼ਰ ਕਰਨ ਵਾਲੇ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਕਿਰਾਏ 'ਚ ਵਾਧਾ ਕਰਨਾ ਚਾਹੀਦਾ ਹੈ। ਏਅਰਲਾਈਨਾਂ ਨੂੰ ਡੀਜੀਸੀਏ ਜਾਂ ਮੰਤਰਾਲੇ ਤੋਂ ਇਹ ਸੁਣਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਕਿਰਾਏ ਵਾਜਬ ਨਹੀਂ ਹਨ ਅਤੇ ਇਸ ਵਿੱਚ ਕਟੌਤੀ ਕੀਤੀ ਜਾਵੇ। ਦੱਸ ਦੇਈਏ ਕਿ ਹਵਾਬਾਜ਼ੀ ਮੰਤਰੀ ਨੇ 5 ਜੂਨ ਨੂੰ ਹਵਾਈ ਕਿਰਾਏ 'ਚ ਹੋ ਰਹੇ ਭਾਰੀ ਵਾਧੇ ਦੇ ਮੁੱਦੇ 'ਤੇ ਏਅਰਲਾਈਨਜ਼ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 6 ਜੂਨ ਨੂੰ ਦਿੱਲੀ ਤੋਂ ਸ਼੍ਰੀਨਗਰ, ਲੇਹ, ਪੁਣੇ ਅਤੇ ਮੁੰਬਈ ਲਈ ਵੱਧ ਤੋਂ ਵੱਧ ਹਵਾਈ ਕਿਰਾਏ 60 ਫ਼ੀਸਦੀ ਤੱਕ ਘੱਟ ਕਰ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਅਸੀਂ ਹਵਾਈ ਕਿਰਾਇਆ ਵਿੱਚ ਇੰਨਾ ਜ਼ਿਆਦਾ ਵਾਧਾ ਨਹੀਂ ਕਰ ਸਕਦੇ ਕਿ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ
ਸ਼੍ਰੀਨਗਰ, ਪੁਣੇ, ਅਹਿਮਦਾਬਾਦ, ਮੁੰਬਈ ਅਤੇ ਲੇਹ ਵਰਗੇ ਰੂਟਾਂ 'ਤੇ ਪਿਛਲੇ ਕੁਝ ਹਫ਼ਤਿਆਂ 'ਚ ਹਵਾਈ ਕਿਰਾਏ 'ਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਰੂਟਾਂ 'ਤੇ ਉਡਾਣ ਭਰਨ ਵਾਲੀ ਏਅਰਲਾਈਨ GoFirst 3 ਮਈ ਤੋਂ ਠੱਪ ਹੈ, ਜਿਸ ਤੋਂ ਬਾਅਦ ਕਿਰਾਏ ਵਧਣੇ ਸ਼ੁਰੂ ਹੋ ਗਏ ਹਨ। ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ, GoFirst ਇਸ ਸਮੇਂ ਦੀਵਾਲੀਆਪਨ ਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ। ਸਿੰਧੀਆ ਨੇ ਕਿਹਾ ਕਿ ਗੋ ਫਸਟ ਦੇ ਬੰਦ ਹੋਣ ਕਾਰਨ ਹਵਾਈ ਜਹਾਜ਼ਾਂ ਦੀ ਕਟੌਤੀ ਅਤੇ ਛੁੱਟੀਆਂ ਸ਼ੁਰੂ ਹੋਣ ਕਾਰਨ ਹਵਾਈ ਕਿਰਾਏ ਵਧੇ ਹਨ।
ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ
NEXT STORY