ਗੈਜੇਟ ਡੈਸਕ - ਜੇਕਰ ਤੁਸੀਂ OnePlus ਦਾ ਸ਼ਾਨਦਾਰ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਡੇ ਲਈ ਇਹ ਚੰਗਾ ਮੌਕਾ ਹੈ। ਇਹ ਫੋਨ ਹੁਣ ਇਸਦੀ ਲਾਂਚ ਕੀਮਤ ਨਾਲੋਂ ਕਾਫ਼ੀ ਘੱਟ ਕੀਮਤ 'ਤੇ ਸੂਚੀਬੱਧ ਹੈ। OnePlus 7 Pro 'ਚ 6.67-ਇੰਚ ਡਿਸਪਲੇਅ ਹੈ। ਇਸ ਫੋਨ 'ਚ 48MP ਮੁੱਖ ਕੈਮਰੇ ਦੇ ਨਾਲ ਟ੍ਰਿਪਲ ਕੈਮਰਾ ਸੈੱਟਅੱਪ ਹੈ। ਸੈਲਫੀ ਲਈ 16-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਤੇ ਇਸ ਦੀ ਬੈਟਰੀ ਵੀ ਕਾਫੀ ਵੱਡੀ ਹੈ। ਆਓ ਇਸ ਫੋਨ ਦੇ ਸਾਰੇ ਫੀਚਰਜ਼ ਤੇ ਇਸ 'ਤੇ ਦਿੱਤੇ ਗਏ ਆਫਰ ਬਾਰੇ ਜਾਣਖਾਰੀ ਹਾਸਲ ਕਰੀਏ।
ਜ਼ਿਕਰਯੋਗ ਹੈ ਕਿ Flipkart 'ਤੇ ਇਹ ਫੋਨ ਬਹੁਤ ਹੀ ਘੱਟ ਕੀਮਤ 'ਤੇ ਸੂਚੀਬੱਧ ਕੀਤਾ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ 57,999 ਰੁਪਏ 'ਚ ਲਾਂਚ ਕੀਤਾ ਸੀ ਅਤੇ ਹੁਣ ਇਸ ਸਮੇਂ ਇਹ ਫੋਨ 33,999 ਰੁਪਏ ਦੀ ਕੀਮਤ 'ਚ ਮਿਲ ਰਿਹਾ ਹੈ। ਇਹ ਲਾਂਚ ਤੋਂ ਬਾਅਦ ਇਸਦੀ ਸਭ ਤੋਂ ਘੱਟ ਕੀਮਤ ਹੈ। ਇਸਦਾ ਮਤਲਬ ਹੈ ਕਿ ਫੋਨ ਨੂੰ MRP ਤੋਂ ₹22,000 ਦੀ ਸਿੱਧੀ ਛੋਟ ਮਿਲ ਰਹੀ ਹੈ ਪਰ ਇਹ ਪੇਸ਼ਕਸ਼ ਇੱਥੇ ਹੀ ਖਤਮ ਨਹੀਂ ਹੁੰਦੀ। ਬੈਂਕ ਆਫਰ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਦੱਸ ਦਈਏ ਕਿ ਇਸ ਫੋਨ ਦੀ ਖਰੀਦ ਦੇ ਨਾਲ, ਤੁਸੀਂ ਬੈਂਕ ਆਫਰ ਤੋਂ ਬੋਨਸ ਛੋਟ ਵੀ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਫਲਿੱਪਕਾਰਟ 'ਤੇ ਚੋਣਵੇਂ ਬੈਂਕਾਂ ਤੋਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਫ਼ੋਨ ਖਰੀਦਦੇ ਹੋ, ਤਾਂ ਤੁਹਾਨੂੰ ₹1,500 ਜਾਂ ₹1,800 ਤੱਕ ਦੀ ਛੋਟ ਮਿਲ ਸਕਦੀ ਹੈ। ਇਸਦਾ ਮਤਲਬ ਹੈ ਕਿ ਇਸ ਫੋਨ 'ਤੇ ਕੁੱਲ ਛੋਟ ਲਗਭਗ 24,000 ਰੁਪਏ ਤੱਕ ਪਹੁੰਚ ਸਕਦੀ ਹੈ। ਵਧੇਰੇ ਜਾਣਕਾਰੀ ਲਈ, ਤੁਸੀਂ ਫਲਿੱਪਕਾਰਟ ਆਫਰ ਪੇਜ 'ਤੇ ਜਾ ਸਕਦੇ ਹੋ।
OnePlus ਦੇ ਇਸ ਹੈਂਡਸੈੱਟ 'ਚ 6.67-ਇੰਚ ਫਲੂਇਡ AMOLED ਡਿਸਪਲੇਅ ਹੈ। ਇਸਦੀ ਡਿਸਪਲੇਅ ਕੌਰਨਿੰਗ ਗੋਰਿਲਾ ਗਲਾਸ 5 ਦੁਆਰਾ ਸੁਰੱਖਿਅਤ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦੀ ਵਰਤੋਂ ਕਰਦਾ ਹੈ। OnePlus 7 Pro ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸ 'ਚ 48-ਮੈਗਾਪਿਕਸਲ ਦਾ ਪ੍ਰਾਇਮਰੀ ਸੋਨੀ IMX586 ਸੈਂਸਰ ਹੈ। ਸੈਕੰਡਰੀ ਕੈਮਰਾ 16 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 8-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। OnePlus ਨੇ OnePlus 7 Pro 'ਚ ਇਕ ਪੌਪ-ਅੱਪ ਕੈਮਰਾ ਸ਼ਾਮਲ ਕੀਤਾ ਹੈ। ਇਸ 'ਚ 16-ਮੈਗਾਪਿਕਸਲ ਦਾ ਸੋਨੀ IMX471 ਸੈਂਸਰ ਹੈ। OnePlus 7 Pro ਦੀ ਬੈਟਰੀ 4,000 mAh ਹੈ। ਇਹ 30W ਵਾਰਪ ਚਾਰਜ ਫਾਸਟ ਚਾਰਜਿੰਗ ਤਕਨਾਲੋਜੀ ਦਾ ਸਮਰਥਨ ਕਰਦਾ ਹੈ।
ਐਲਨ ਮਸਕ ਦੇ ਦਿੱਤੇ ਬਿਆਨ 'ਤੇ ਸ਼ੋਸ਼ਲ ਮੀਡੀਆ 'ਤੇ ਛਿੜੀ ਬਹਿਸ ! ਕਿਹਾ - 'ਇੰਸਟਾਗ੍ਰਾਮ ਕੁੜੀਆਂ ਲਈ ਹੈ'
NEXT STORY