ਨਵੀਂ ਦਿੱਲੀ— ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਆਦਮੀ ਦੀ ਰਸੋਈ ਦਾ ਬਜ਼ਟ ਹਿਲਾ ਕੇ ਰੱਖ ਦਿੱਤਾ ਹੈ। ਮਹਿੰਗੇ ਰਸੋਈ ਗੈਸ ਨਾਲ ਨਿਜਾਤ ਦਿਵਾਉਣ ਲਈ ਸਰਕਾਰ ਅਜਿਹੇ ਵਿਕਲਪ 'ਤੇ ਸੋਚ ਰਹੀ ਹੈ ਜਿਸ ਨਾਲ ਕਿ ਗਾਹਕਾਂ ਨੂੰ ਐੱਲ.ਪੀ.ਜੀ. ਸਿਲੰਡਰ ਲਗਭਗ ਅੱਧੀ ਕੀਮਤ ਦਾ ਭੁਗਤਾਨ ਟੈਕਸ ਹੀ ਦਿੱਤਾ ਜਾ ਸਕੇ। ਹੁਣ ਇਕ ਸਿਲੰਡਰ (ਯੂ.ਪੀ) ਦੇ ਲਈ ਗਾਹਕਾਂ ਤੋਂ ਲਗਭਗ 937 ਰੁਪਏ ਲਏ ਜਾਂਦੇ ਹਨ। ਬਾਅਦ 'ਚ ਸਬਸਿਡੀ ਦੇ ਲਗਭਗ 434 ਰੁਪਏ ਗਾਹਕਾਂ ਦੇ ਖਾਤੇ 'ਚ ਜਮਾ ਕਰ ਦਿੱਤੇ ਜਾਂਦੇ ਹਨ। ਕਈ ਗਾਹਕਾਂ ਨੂੰ ਸਿਲੰਡਰ ਲੈਂਦੇ ਸਮੇਂ 900 ਰੁਪਏ ਤੋਂ ਵੀ ਜ਼ਿਆਦਾ ਦੇਣੇ ਭਾਰੀ ਲੱਗਦੇ ਹਨ। ਕਰਨਾਟਕ ਦੇ ਕੁਝ ਇਲਾਕੇ 'ਚ ਤਾਂ ਕੀਮਤ ਹਜ਼ਾਰ ਰੁਪਏ ਪਾਰ ਕਰ ਗਈ ਹੈ। ਇਸ ਨੂੰ ਲੈ ਕੇ ਸਰਕਾਰ ਦੀ ਕਾਫੀ ਆਲੋਚਨਾ ਵੀ ਹੁੰਦੀ ਰਹੀ ਹੈ। ਅਜਿਹੇ 'ਚ ਸੋਚਿਆ ਜਾ ਰਿਹਾ ਹੈ ਕਿ ਸਬਸਿਡੀ ਦੀ ਰਕਮ ਸਰਕਾਰ ਸਿੱਧਾ ਗੈਸ ਕੰਪਨੀ ਦੇ ਖਾਤੇ 'ਚ ਜਮਾ ਕਰਾ ਦੇਵੇ। ਗਾਹਕਾਂ ਤੋਂ ਲੈ ਕੇ ਫਿਰ ਗਾਹਕਾਂ ਨੂੰ ਵਾਪਸ ਦੇਣ ਦਾ ਕੋਈ ਮਤਲਬ ਨਹੀਂ। ਇਹ ਵਿਵਸਥਾ ਲਾਗੂ ਹੋਈ ਤਾਂ ਸਿਲੰਡਰ ਲੈਣ ਲਈ ਸਿਰਫ 500 ਰੁਪਏ ਹੀ ਦੇਣੇ ਪੈਣਗੇ ਅਤੇ ਸਬਸਿਡੀ ਦੀ ਰਕਮ ਵੀ ਨਹੀਂ ਦੇਣੀ ਪਵੇਗੀ।
ਸਬਸਿਡੀ ਦੇ ਪੈਸੇ ਸਿੱਧਾ ਕੰਪਨੀ ਦੇ ਖਾਤੇ 'ਚ
ਸਰਕਾਰ ਵਲੋਂ ਕੀਤੇ ਜਾ ਰਹੇ ਇਸ ਫੈਸਲੇ 'ਤੇ ਪੈਟਰੋਲੀਅਮ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦਾ ਇਹ ਫੈਸਲਾ ਜਲਦ ਹੀ ਲਾਗੂ ਹੋ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਗਾਹਕਾਂ ਨੂੰ ਸਿਰਫ ਗੈਸ ਸਿਲੰਡਰ ਦੀ ਸਬਸਿਡੀ ਕੀਮਤ ਦੇਣੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਨਵੇਂ ਨਿਯਮ ਦੇ ਤਹਿਤ ਗੈਸ ਸਿਲੰਡਰ ਬੁੱਕ ਕਰਨ 'ਤੇ ਕਸਟਮਰ ਨੂੰ ਮੋਬਾਇਲ 'ਤੇ ਮੈਸੇਜ਼ ਦੇ ਰਾਹੀਂ ਇਕ ਕੋਟ ਭੇਜਿਆ ਜਾਵੇਗਾ। ਇਸ ਤੋਂ ਬਾਅਦ ਸਿਲੰਡਰ ਮਿਲਣ 'ਤੇ ਇਹ ਹੀ ਕੋਡ ਦਿਖਾਉਣਾ ਪਵੇਗਾ। ਡਿਲੀਵਰੀ ਕਰਨ ਵਾਲੇ ਗਾਹਕ ਦੇ ਕੋਚ ਨੂੰ ਸਾਫਟਵੇਅਰ 'ਚ ਅਪਡੇਟ ਕਰ ਦੇਣਗੇ। ਇਸ ਪ੍ਰਤੀਕਿਰਿਆ ਤੋਂ ਬਾਅਦ ਉਪਭੋਗਤਾ ਵਲੋਂ ਹੁਣ ਤੱਕ ਦਿੱਤੀ ਜਾਣ ਵਾਲੀ ਸਬਸਿਡੀ ਦੇ ਪੈਸੇ ਸਰਕਾਰ ਸਿੱਧਾ ਕੰਪਨੀ ਦੇ ਖਾਤੇ 'ਚ ਪਾ ਦੇਵੇਗੀ।
ਉੱਜਵਲਾ ਲਾਭਾਰਥਿਆ ਤੋਂ ਸ਼ੁਰੂਆਤ
ਇਸ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨਵੇਂ ਨਿਯਮ ਨੂੰ ਲਾਗੂ ਕਰਨ ਦੀ ਸ਼ੁਰੂਆਤ ਉੱਜਵਲਾ ਯੋਜਨਾ 'ਚ ਕੁਨੈਕਸ਼ਨ ਪਾਉਣ ਵਾਲੇ ਲੋਕਾਂ ਨਾਲ ਕਰੇਗੀ। ਇਸ ਦੇ ਪਿੱਛੇ ਸਰਕਾਰ ਵਲੋਂ ਕੁਨੈਕਸ਼ਨ ਲੈਣ ਵਾਲਿਆਂ ਨੂੰ ਇਕ ਮੁਸ਼ਤ ਇਕ ਹਜ਼ਾਰ ਰੁਪਏ ਦੇਣ 'ਚ ਦਿੱਕਤਾਂ ਨੂੰ ਕਾਰਨ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਸਾਲ ਭਰ 'ਚ 14.2 ਕਿਲੋਗ੍ਰਾਮ ਵਾਲੇ 12 ਸਿਲੰਡਰ 'ਤੇ ਸਿੱਧਾ ਗਾਹਕਾਂ ਦੇ ਬੈਂਕ ਖਾਤੇ 'ਚ ਸਬਸਿਡ ਪਾਉਂਦੀ ਹੈ। ਇਸ ਮਹੀਨੇ ਦੇ ਦੂਜੇ ਹਫਤੇ ਹੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਸੀ। ਸਰਕਾਰ ਦੇ ਐੱਲ.ਪੀ.ਜੀ. ਡੀਲਰਾਂ ਦੀ ਕਮਿਸ਼ਨ ਵਧਾਏ ਜਾਣ ਤੋਂ ਬਾਅਦ ਘਰੇਲੂ ਰਸੋਈ ਗੈਸ ਐੱਲ.ਪੀ.ਜੀ, ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ 'ਚ ਵਾਧਾ ਕੀਤਾ ਗਿਆ ਸੀ।
ਮਾਰੂਤੀ Swift ਨੇ ਬਣਾਇਆ ਨਵਾਂ ਰਿਕਾਰਡ, 5 ਸਾਲ 'ਚ ਡਬਲ ਹੋਈ ਵਿਕਰੀ
NEXT STORY