ਨਵੀਂ ਦਿੱਲੀ—ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਦੀ ਪ੍ਰਮੁੱਖ ਬ੍ਰਾਂਡ ਸਵਿਫਟ ਦੀ ਵਿਕਰੀ 20 ਲੱਖ ਦੇ ਅੰਕੜੇ ਦੇ ਪਾਰ ਪਹੁੰਚ ਗਈ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹੈਚਬੈਕ ਕਾਰ ਨੂੰ ਮਈ 2005 'ਚ ਪੇਸ਼ ਕੀਤਾ ਗਿਆ ਸੀ। ਇਸ ਵਾਹਨ ਨੇ ਪੰਜ ਲੱਖ ਦਾ ਵਿਕਰੀ ਅੰਕੜਾ ਸਤੰਬਰ 2010 'ਚ, 10 ਲੱਖ ਦਾ ਅੰਕੜਾ ਸਤੰਬਰ 2013'ਚ, 15 ਲੱਖ ਦਾ ਮਾਰਚ 2016 ਅਤੇ 20 ਲੱਖ ਦਾ ਅੰਕੜਾ ਇਸ ਸਾਲ ਨੰਵਬਰ 'ਚ ਹਾਸਲ ਕੀਤਾ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀÎਅਰ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਆਰ.ਐੱਸ. ਕਲਸੀ ਨੇ ਇਕ ਬਿਆਨ 'ਚ ਕਿਹਾ ਕਿ ਸਵਿਫਟ ਦੀ ਵਿਕਰੀ ਦਾ ਅੰਕੜਾ 20 ਲੱਖ ਪਹੁੰਚਣਾ ਮੀਲ ਦਾ ਪੱਥਰ ਹੈ। ਦੇਸ਼ 'ਚ ਵਿਕਣ ਵਾਲੀ ਪੰਜ ਪ੍ਰਮੱਖ ਕਾਰਾਂ ਦੇ ਬ੍ਰਾਂਡ 'ਚ ਸਵਿਫਟ ਪਿਛਲੇ ਇਕ ਦਹਾਕੇ ਤੋਂ ਪ੍ਰਮੁੱਖ ਬ੍ਰਾਂਡ ਬਣੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਗੱਡੀ ਲਈ ਇੰਤਜ਼ਾਰ ਦੀ ਮਿਆਦ ਘੱਟ ਕਰਨ ਲਈ ਉਤਪਾਦਨ ਵਧਾਇਆ ਗਿਆ ਹੈ। ਮਾਰੂਤੀ ਸੁਜ਼ੂਕੀ ਨੇ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਅਕਤੂਬਰ ਦੌਰਾਨ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ ਇਸ ਮਾਡਲ ਦਾ ਉਤਪਾਦਨ 45 ਫੀਸਦੀ ਵਧ ਕੇ 1.39 ਲੱਖ ਯੂਨਿਟ ਕੀਤਾ ਹੈ। ਇਸ ਮਾਡਲ ਦੀ ਵਿਕਰੀ ਅਪ੍ਰੈਲ-ਅਕਤੂਬਰ 'ਚ 36 ਫੀਸਦੀ ਵਧੀ ਜਦਕਿ ਬਾਜ਼ਾਰ ਹਿੱਸੇਦਾਰੀ ਇਸ ਦੌਰਾਨ 29 ਫੀਸਦੀ ਰਹੀ।
GST ਕਟੌਤੀ ਦਾ ਗਾਹਕਾਂ ਨੂੰ ਨਹੀਂ ਮਿਲ ਰਿਹਾ ਲਾਭ, NAA ਨੂੰ ਮਿਲ ਰਹੀਆਂ ਸ਼ਿਕਾਇਤਾਂ
NEXT STORY