ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀਆਂ ਟਾਪ 10 ਮੁੱਲਵਾਨ ਕੰਪਨੀਆਂ ’ਚੋਂ 9 ਦੇ ਬਾਜ਼ਾਰ ਪੂੰਜੀਕਰਨ (ਐੱਮ-ਕੈਪ) ਸਾਂਝੇ ਰੂਪ ਨਾਲ ਬੀਤੇ ਹਫਤੇ 95,522.81 ਕਰੋੜ ਰੁਪਏ ਵਧਿਆ। ਇਨ੍ਹਾਂ ’ਚ ਰਿਲਾਇੰਸ ਇੰਡਸਟਰੀਜ਼, ਟੀ. ਸੀ. ਐੱਸ. ਅਤੇ ਐੱਚ. ਯੂ. ਐੱਲ. ਸਭ ਤੋਂ ਜ਼ਿਆਦਾ ਲਾਭ ’ਚ ਰਹੀਆਂ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ-29,634.27 ਕਰੋੜ ਵਧ ਕੇ 20,29,710.68 ਕਰੋੜ ਰੁਪਏ ਰਿਹਾ। ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 17,167.83 ਕਰੋੜ ਵਧ ਕੇ 16,15,114.27 ਕਰੋੜ ਅਤੇ ਹਿੰਦੁਸਤਾਨ ਯੂਨੀਲਿਵਰ ਦਾ 15,225.36 ਕਰੋੜ ਵਧ ਕੇ 6,61,151.49 ਕਰੋੜ ਰੁਪਏ ਰਿਹਾ।
ਉਧਰ ਭਾਰਤੀ ਏਅਰਟੈੱਲ ਦਾ ਐੱਮ-ਕੈਪ 12,268.39 ਕਰੋੜ ਵਧ ਕੇ 8,57,392.26 ਕਰੋੜ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ 11,524.92 ਕਰੋੜ ਵਧ ਕੇ 8,47,640.11 ਕਰੋੜ ਰੁਪਏ ਰਿਹਾ। ਅੰਕੜਿਆਂ ਅਨੁਸਾਰ ਆਈ. ਟੀ. ਸੀ. ਦਾ ਬਾਜ਼ਾਰ ਪੂੰਜੀਕਰਨ 3,965.14 ਕਰੋੜ ਵਧ ਕੇ 6,32,364.24 ਕਰੋੜ ਰੁਪਏ ਹੋ ਗਿਆ, ਜਦੋਂਕਿ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਮੁਲਾਂਕਣ 2,498.89 ਕਰੋੜ ਵਧ ਕੇ 7,27,578.99 ਕਰੋੜ ਰੁਪਏ ਰਿਹਾ।
ਇਸ ਤੋਂ ਇਲਾਵਾ, ਭਾਰਤੀ ਜੀਵਨ ਬੀਮਾ ਨਿਗਮ ਦਾ ਮੁਲਾਂਕਣ 1,992.37 ਕਰੋੜ ਵਧ ਕੇ 6,71,050.63 ਕਰੋੜ ਅਤੇ ਇਨਫੋਸਿਸ ਦਾ ਐੱਮ-ਕੈਪ 1,245.64 ਕਰੋੜ ਵਧ ਕੇ 7,73,269.13 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਐੱਚ. ਡੀ. ਐੱਫ. ਸੀ. ਬੈਂਕ ਦਾ ਐੱਮ ਕੈਪ 4,835.34 ਕਰੋੜ ਘਟ ਕੇ 12,38,606.19 ਕਰੋੜ ਰੁਪਏ ਰਿਹਾ।
ਹੀਰੋ ਮੋਟਰਜ਼ ਨੇ 900 ਕਰੋੜ ਰੁਪਏ ਦੇ IPO ਲਈ ਡਰਾਫਟ ਪੇਪਰ ਫਾਈਲ ਕੀਤੇ
NEXT STORY