ਨਵੀਂ ਦਿੱਲੀ : ਮਹਿੰਦਰਾ ਗਰੁੱਪ ਅਤੇ ਬ੍ਰਿਟਿਸ਼ ਇੰਟਰਨੈਸ਼ਨਲ ਇਨਵੈਸਟਮੈਂਟ BII ਨੇ ਇਲੈਕਟ੍ਰਿਕ ਸਪੋਰਟਸ ਯੂਟੀਲਿਟੀ ਵ੍ਹੀਕਲ (SUV) ਸੈਕਟਰ ਵਿੱਚ $500 ਮਿਲੀਅਨ (4,000 ਕਰੋੜ ਰੁਪਏ ਤੋਂ ਵੱਧ) ਦਾ ਨਿਵੇਸ਼ ਕਰਨ ਲਈ ਤਿਆਰ ਹਨ। ਇਹ ਜਾਣਕਾਰੀ ਮਹਿੰਦਰਾ ਗਰੁੱਪ ਦੇ ਬੁਲਾਰੇ ਨੇ ਦਿੱਤੀ। BII ਪਹਿਲਾਂ ਹੀ ਕੰਪਨੀ ਦੇ ਇਲੈਕਟ੍ਰਿਕ ਵਾਹਨ ਉੱਦਮ 'EV Co' ਵਿੱਚ $250 ਮਿਲੀਅਨ ਦੇ ਨਿਵੇਸ਼ ਦਾ ਐਲਾਨ ਕਰ ਚੁੱਕਾ ਹੈ।
ਮਹਿੰਦਰਾ ਗਰੁੱਪ ਅਤੇ BII ਵਿਚਕਾਰ ਹੋਏ ਸਮਝੌਤੇ ਦੇ ਮੁਤਾਬਕ ਨਵੀਂ ਇਲੈਕਟ੍ਰਿਕ ਵਾਹਨ ਕੰਪਨੀ ਵਿੱਤੀ ਸਾਲ 2023-24 ਅਤੇ 2026-27 ਦੇ ਵਿਚਕਾਰ ਉਤਪਾਦ ਪੋਰਟਫੋਲੀਓ ਵਿੱਚ ਲਗਭਗ $1 ਬਿਲੀਅਨ ਦੀ ਕੁੱਲ ਪੂੰਜੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਮਹਿੰਦਰਾ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਭਾਈਵਾਲਾਂ ਨੇ ਇਲੈਕਟ੍ਰਿਕ SUV ਖੰਡ ਲਈ $500 ਮਿਲੀਅਨ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ।
ਉਹ ਈ.ਵੀ. ਕੰਪਨੀ ਵਿੱਚ ਇਕ ਸੋਚ ਰੱਖਣ ਵਾਲੇ ਨਿਵੇਸ਼ਕਾਂ ਨੂੰ ਲਿਆਉਣ ਲਈ BII ਨਾਲ ਸਾਂਝੇ ਤੌਰ 'ਤੇ ਕੰਮ ਕਰਨਗੇ, ਜੋ ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।
ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਆਪਣੀ ਪਹਿਲੀ ਇਲੈਕਟ੍ਰਿਕ SUV 'XUV-400' ਨੂੰ ਉਜਾਗਰ ਕੀਤਾ ਸੀ। ਇਸ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਪੇਸ਼ ਕਰਨ ਦੀ ਯੋਜਨਾ ਹੈ। ਪਿਛਲੇ ਮਹੀਨੇ ਯੂ.ਕੇ. ਵਿੱਚ ਅਯੋਜਿਤ ਈਵੈਂਟ ਵਿੱਚ, ਮਹਿੰਦਰਾ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਪੰਜ ਇਲੈਕਟ੍ਰਿਕ SUV ਲਾਂਚ ਕਰਨ ਦਾ ਐਲਾਨ ਕੀਤਾ ਸੀ।
ਨਾਲਕੋ ਨੂੰ ਸਾਲ 2021-22 'ਚ 2,952 ਕਰੋੜ ਰੁਪਏ ਦਾ ਸ਼ੁੱਧ ਲਾਭ
NEXT STORY