ਨਵੀਂ ਦਿੱਲੀ - ਰੀਅਲ ਅਸਟੇਟ ਕੰਪਨੀ ਮਹਿੰਦਰਾ ਲਾਈਫਸਪੇਸ ਡਿਵੈਲਪਰਜ਼ ਚਾਲੂ ਵਿੱਤੀ ਸਾਲ ਵਿੱਚ 3,000-4,000 ਕਰੋੜ ਰੁਪਏ ਦੀ ਵਿਕਰੀ ਸੰਭਾਵਨਾ ਵਾਲੇ ਜ਼ਮੀਨ ਦੇ ਪਲਾਟ ਖਰੀਦਣ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਹ ਜ਼ਮੀਨ ਸਿੱਧੇ ਜਾਂ ਮਾਲਕਾਂ ਦੀ ਸਾਂਝੇਦਾਰੀ ਨਾਲ ਐਕੁਆਇਰ ਕਰੇਗੀ।
ਮਹਿੰਦਰਾ ਗਰੁੱਪ ਦੀ ਇਕ ਇਕਾਈ ਮੁੰਬਈ ਵਿਚ ਸਥਿਤ ਹੈ ਜਿਸ ਦਾ ਨਾਂ ਮਹਿੰਦਰਾ ਲਾਈਫਸਪੇਸ ਡਿਵੈਲਪਰਜ਼ ਲਿਮੇਟਡ ਹੈ। ਇਹ ਦੇਸ਼ ਦੀਆਂ ਪ੍ਰਮੁੱਖ ਰੀਅਲ ਅਸਟੇਟ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਦਾ ਮਾਰਕੀਟ ਕੈਪ ਹਾਲ ਹੀ ਵਿੱਚ 1 ਅਰਬ ਡਾਲਰ ਜਾਂ ਲਗਭਗ 8,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੀ.ਈ.ਓ ਅਰਵਿੰਦ ਸੁਬਰਾਮਨੀਅਮ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੰਪਨੀ ਆਪਣੇ ਕਾਰੋਬਾਰ ਦੇ ਤਿੰਨ ਵੱਡੇ ਸ਼ਹਿਰਾਂ ਮੁੰਬਈ ਮੈਟਰੋਪੋਲੀਟਨ ਖੇਤਰ ਐੱਮ.ਐੱਮ.ਆਰ, ਪੁਣੇ ਅਤੇ ਬੈਂਗਲੁਰੂ ਵਿੱਚ ਜ਼ਮੀਨ ਦੇ ਨਵੇਂ ਪਲਾਟ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਕੰਪਨੀ ਪਹਿਲਾਂ ਹੀ ਜ਼ਮੀਨ ਦਾ ਇੱਕ ਟੁਕੜਾ ਖ਼ਰੀਦ ਚੁੱਕੀ ਹੈ। ਇਸਦਾ ਵਿਕਾਸ ਮੁੱਲ ਜੀ.ਡੀ.ਵੀ.1,700 ਕਰੋੜ ਰੁਪਏ ਹੈ।
ਸੁਬਰਾਮਨੀਅਮ ਨੇ ਕਿਹਾ ਪਿਛਲੇ ਸਾਲ ਅਸੀਂ ਨਵੀਂ ਜ਼ਮੀਨ ਲੈਣ ਲਈ 2,500 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ। ਇਹ ਸਾਰੇ ਅੰਕੜੇ ਜੀ.ਡੀ.ਵੀ. ਯਾਨੀ ਇਹ ਜ਼ਮੀਨ ਗ੍ਰਹਿਣ ਕਰਨ ਦੀ ਕੀਮਤ ਨਹੀਂ ਸਗੋਂ ਨਵੀਂ ਜ਼ਮੀਨ ਦੀ ਵਿਕਰੀ ਕੀਮਤ ਹੈ। ਪਿਛਲੇ ਵਿੱਤੀ ਸਾਲ ਵਿੱਚ ਉਨ੍ਹਾਂ ਨੇ 3,800 ਕਰੋੜ ਰੁਪਏ ਦਾ ਜੀ.ਡੀ.ਵੀ.ਪ੍ਰਾਪਤ ਕੀਤਾ ਹੈ। ਮੌਜੂਦਾ ਵਿੱਤੀ ਸਾਲ ਵਿਚ ਉਨ੍ਹਾਂ ਨੇ 1,700 ਕਰੋੜ ਰੁਪਏ ਦਾ ਜੀ.ਡੀ.ਵੀ. ਹਾਸਲ ਕੀਤਾ ਹੈ। ਮੌਜੂਦਾ ਵਿੱਤੀ ਸਾਲ ਵਿਚ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਘੱਟੋ-ਘੱਟ ਪਿਛਲੇ ਸਾਲ ਦੇ ਅੰਕੜੇ ਨੂੰ ਹਾਸਲ ਕਰ ਲੈਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ : ਹੜ੍ਹ ਕਾਰਨ ਹਾਲਾਤ ਹੋਏ ਬਦਤਰ, ਭੁੱਖ ਤੇ ਬੀਮਾਰੀ ਕਾਰਨ 6 ਸਾਲਾ ਬੱਚੀ ਦੀ ਮੌਤ
NEXT STORY