ਮੁੰਬਈ (ਭਾਸ਼ਾ) – ਮਹਿੰਦਰਾ ਲਾਜਿਸਟਿਕਸ ਨੇ ਮੰਗਲਵਾਰ ਨੂੰ ‘ਆਕਸੀਜਨ ਆਨ ਵ੍ਹੀਲਸ’ (ਓ2ਡਬਲਯੂ) ਦੀ ਪੇਸ਼ਕਸ਼ ਕੀਤੀ ਜੋ ਉਤਪਾਦਕਾਂ ਨੂੰ ਹਸਪਤਾਲਾਂ ਅਤੇ ਮੈਡੀਕਲ ਕੇਂਦਰਾਂ ਨਾਲ ਜੋੜ ਕੇ ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਇਕ ਮੁਫਤ ਸੇਵਾ ਹੈ। ਕੰਪਨੀ ਨੇ ਇਕ ਬਿਆਨ ’ਚ ਦੱਸਿਆ ਕਿ ਇਸ ਸੇਵਾ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਮੁੰਬਈ, ਠਾਣੇ, ਪੁਣੇ, ਪਿੰਪਰੀ-ਚਿੰਚਵਾੜ, ਚਾਕਨ, ਨਾਸਿਕ ਅਤੇ ਨਾਗਪੁਰ ਵਰਗੇ ਸ਼ਹਿਰਾਂ ’ਚ ਕੀਤੀ ਗਈ ਹੈ। ਇਸ ਦੇ ਤਹਿਤ ਲਗਭਗ 100 ਵਾਹਨਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਇਹ ਸੇਵਾ ਮਹਿੰਦਰਾ ਲਾਜਿਸਟਿਕਸ ਵਲੋਂ ਪ੍ਰਸ਼ਾਸਨ ਅਤੇ ਸਥਾਨਕ ਸਰਕਾਰਾਂ ਨਾਲ ਮਿਲ ਕੇ ਸੰਚਾਲਿਤ ਕੀਤੀ ਜਾਏਗੀ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਸਿਵਲ ਸੋਸਾਇਟੀ ਅਤੇ ਸਰਕਾਰੀ ਵਿਭਾਗਾਂ ਨਾਲ ਦਿੱਲੀ ਸਮੇਤ ਹੋਰ ਸ਼ਹਿਰਾਂ ’ਚਵੀ ਇਸ ਸੇਵਾ ਦਾ ਵਿਸਤਾਰ ਕਰਨ ਲਈ ਗੱਲਬਾਤ ਕਰ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਦਾ ਘਰਾਂ ’ਚ ਸਿੱਧੇ ਆਕਸੀਜਨ ਸਿਲੰਡਰ ਪਹੁੰਚਾਉਣ ਦੀ ਪਹਿਲ ਦੇ ਵਿਸਤਾਰ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
BSE ਨੇ ਅਪ੍ਰੈਲ ’ਚ ਸੂਚੀਬੱਧ ਕੰਪਨੀਆਂ ਖਿਲਾਫ ਨਿਵੇਸ਼ਕਾਂ ਦੀਆਂ 344 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
NEXT STORY