ਨਵੀਂ ਦਿੱਲੀ—ਮਹਿੰਦਰਾ ਐਂਡ ਮਹਿੰਦਰਾ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 78.44 ਫੀਸਦੀ ਘਟ ਕੇ 368.43 ਕਰੋੜ ਰੁਪਏ ਰਹਿ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਕੰਪਨੀ ਨੂੰ 1,708.92 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਸਮੀਖਿਆ ਮਿਆਦ 'ਚ ਉਸ ਦੀ ਸੰਚਾਲਨ ਨਾਲ ਆਮਦਨ 23,935.93 ਕਰੋੜ ਰੁਪਏ ਰਹੀ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ ਹੋਈ 25,431.02 ਕਰੋੜ ਰੁਪਏ ਤੋਂ 5.89 ਫੀਸਦੀ ਘੱਟ ਹੈ।
ਸਮੀਖਿਆ ਮਿਆਦ 'ਚ ਕੰਪਨੀ ਦੇ ਵਾਹਨ ਕਾਰੋਬਾਰ ਦੀ ਆਮਦਨ 12,058.79 ਕਰੋੜ ਰੁਪਏ, ਖੇਤੀਬਾੜੀ ਉਪਕਰਣ ਕਾਰੋਬਾਰ ਦੀ 5,369.89 ਕਰੋੜ ਰੁਪਏ, ਵਿੱਤੀ ਸੇਵਾ ਕਾਰੋਬਾਰ ਦੀ 2,880.12 ਕਰੋੜ ਰੁਪਏ, ਮਹਿਮਾਨ ਕਾਰੋਬਾਰ ਦੀ 555.37 ਕਰੋੜ ਰੁਪਏ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਆਮਦਨ 329.39 ਕਰੋੜ ਰੁਪਏ ਰਹੀ। ਇਸ ਦੌਰਾਨ ਕੰਪਨੀ ਨੇ 1,10,824 ਕਾਰਾਂ ਅਤੇ 68,359 ਟਰੈਕਟਰਾਂ ਦੀ ਵਿਕਰੀ ਕੀਤੀ। ਇਸ ਤੋਂ ਪਿਛਲੀ ਤਿਮਾਹੀ 'ਚ ਕੰਪਨੀ ਨੇ 1,41,163 ਵਾਹਨ ਅਤੇ 73,012 ਟਰੈਕਟਰਾਂ ਦੀ ਵਿਕਰੀ ਕੀਤੀ ਸੀ।
ਇਮਾਨਦਾਰੀ ਨਾਲ ਕਾਨੂੰਨ ਲਾਗੂ ਕਰਨ ਕਸਟਮ ਵਿਭਾਗ ਦੇ ਅਧਿਕਾਰੀ : ਸੀਤਾਰਮਣ
NEXT STORY