ਨਵੀਂ ਦਿੱਲੀ— ਯੂ. ਐੱਸ. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਣ ਮਗਰੋਂ ਬੁੱਧਵਾਰ ਦੀ ਸਵੇਰ ਨੂੰ ਕਾਰੋਬਾਰ ਦੇ ਸ਼ੁਰੂ 'ਚ ਏਸ਼ੀਆਈ ਬਾਜ਼ਾਰਾਂ 'ਚ ਵੀ ਤਕਰੀਬਨ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦਾ ਬਾਜ਼ਾਰ ਸੰਘਾਈ, ਜਪਾਨ ਦਾ ਨਿੱਕੇਈ, ਦੱਖਣੀ ਕੋਰੀਆ ਦਾ ਕੋਸਪੀ ਤੇ ਸਿੰਗਾਪੁਰ ਦਾ ਸਟ੍ਰੇਟਜ਼ ਟਾਈਮਜ਼ ਸਭ ਲਾਲ ਨਿਸ਼ਾਨ 'ਤੇ ਦੇਖਣ ਨੂੰ ਮਿਲੇ ਹਨ, ਜਦੋਂ ਕਿ ਇਸ ਦੌਰਾਨ ਐੱਸ. ਜੀ. ਐਕਸ. ਨਿਫਟੀ ਹਲਕੀ ਮਜਬੂਤੀ 'ਚ ਸੀ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.11 ਫੀਸਦੀ ਦੀ ਗਿਰਾਵਟ ਨਾਲ 2,951 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ, ਐੱਸ. ਜੀ. ਐਕਸ. ਨਿਫਟੀ ਸਪਾਟ ਯਾਨੀ 0.01 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ 11,615 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 8 ਅੰਕ ਯਾਨੀ 0.04 ਫੀਸਦੀ ਦੀ ਕਮਜ਼ੋਰੀ ਨਾਲ 22,540 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 127 ਅੰਕ ਦੀ ਗਿਰਾਵਟ ਨਾਲ 26,656 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 6 ਅੰਕ ਯਾਨੀ 0.3 ਫੀਸਦੀ ਟੁੱਟ ਕੇ 2,082 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 14 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ ਨਾਲ 3,146 'ਤੇ ਕਾਰੋਬਾਰ ਕਰ ਰਿਹਾ ਹੈ। ਨਿਵੇਸ਼ਕਾਂ ਦੀ ਨਜ਼ਰ ਬ੍ਰੈਗਜ਼ਿਟ ਨੂੰ ਲੈ ਕੇ ਵੱਧ ਰਹੀ ਅਨਿਸ਼ਚਿਤਤਾ 'ਤੇ ਹੈ। ਬਾਜ਼ਾਰ ਨੂੰ ਬ੍ਰਿਟੇਨ ਦੇ ਯੂਰਪੀ ਸੰਘ 'ਚੋਂ ਬਾਹਰ ਹੋਣ ਦੀ ਤਰੀਕ ਇਕ ਵਾਰ ਫਿਰ ਅੱਗੇ ਹੋ ਜਾਣ ਦਾ ਖਦਸ਼ਾ ਲੱਗ ਰਿਹਾ ਹੈ।
US ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਡਾਓ ਵਿਚ 40 ਅੰਕ ਦੀ ਗਿਰਾਵਟ
NEXT STORY