ਨਵੀਂ ਦਿੱਲੀ– ਅਡਾਨੀ ਵਿਲਮਰ ਅਤੇ ਰੁਚੀ ਸੋਇਆ ਸਮੇਤ ਪ੍ਰਮੁੱਖ ਖਾਣ ਵਾਲੇ ਤੇਲ ਕੰਪਨੀਆਂ ਨੇ ਆਪਣੇ ਉਤਪਾਦਾਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ. ਆਰ. ਪੀ.) 'ਚ ਕਮੀ ਕੀਤੀ ਹੈ। ਉਦਯੋਗ ਮੰਡਲ ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਕੀਮਤਾਂ ’ਚ 10-15 ਫੀਸਦੀ ਦੀ ਕਟੌਤੀ ਕੀਤੀ ਹੈ। ਐੱਸ. ਈ. ਏ. ਨੇ ਕਿਹਾ ਕਿ ਅਡਾਨੀ ਵਿਲਮਰ ਵਲੋਂ ਫਾਰਚਿਊਨ ਬ੍ਰਾਂਡ ਦੇ ਤੇਲਾਂ ’ਤੇ, ਰੁਚੀ ਸੋਇਆ ਵਲੋਂ ਮਹਾਕੋਸ਼, ਸਨਰਿਚ ਰੁਚੀ ਗੋਲਡ ਅਤੇ ਨਿਊਟ੍ਰੇਲਾ ਬ੍ਰਾਂਡ ਦੇ ਤੇਲਾਂ ’ਤੇ, ਇਮਾਮੀ ਵਲੋਂ ਹੈਲਦੀ ਐਂਡ ਟੇਸਟੀ ਬ੍ਰਾਂਡ ’ਤੇ, ਬੰਜ ਵਲੋਂ ਡਾਲਡਾ, ਗਗਨ, ਚੰਬਲ ਬ੍ਰਾਂਡ ’ਤੇ ਅਤੇ ਜੈਮਿਨੀ ਵਲੋਂ ਫ੍ਰੀਡਮ ਸੂਰਜਮੁਖੀ ਤੇਲ ਬ੍ਰਾਂਡ ’ਤੇ ਕੀਮਤਾਂ ’ਚ ਕਮੀ ਆਈ ਹੈ। ਇਸ ਨੇ ਕਿਹਾ ਕਿ ਕਾਫਕੋ ਵਲੋਂ ਨਿਊਟਰੀਲਾਈਵ ਬ੍ਰਾਂਡ ’ਤੇ, ਫ੍ਰਿਗੋਰਿਫਿਕੋ ਏਲਾਨਾ ਵਲੋਂ ਸਨੀ ਬ੍ਰਾਂਡ ’ਤੇ, ਗੋਕੁਲ ਐਗਰੋ ਵਲੋਂ ਵਿਟਾਲਾਈਫ, ਮਹਿਕ ਐਂਡ ਜਾਇਕਾ ਬ੍ਰਾਂਡ ’ਤੇ ਅਤੇ ਹੋਰ ਕੰਪਨੀਆਂ ਵਲੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਕਮੀ ਕੀਤੀ ਗਈ ਹੈ।
ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨ ਕੁੱਝ ਦਿਨ ਪਹਿਲਾਂ ਤੇਲ ਉਦਯੋਗ ਦੀ ਚੋਟੀ ਦੀਆਂ ਕੰਪਨੀਆਂ ਦੀ ਇਕ ਬੈਠਕ ਸੱਦੀ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਦਰਾਮਦ ਡਿਊਟੀ ’ਚ ਕੀਤੀ ਗਈ ਕਮੀ ਤੋਂ ਬਾਅਦ ਇਸ ’ਤੇ ਸਕਾਰਾਤਮਕ ਪਹਿਲ ਕਰਨ। ਉਦਯੋਗ ਸੰਗਠਨ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਕੌਮਾਂਤਰੀ ਕੀਮਤਾਂ ’ਚ ਗਿਰਾਵਟ ਆਉਣ ਕਾਰਨ ਘਰੇਲੂ ਸਰ੍ਹੋਂ ਦਾ ਭਾਰੀ ਉਤਪਾਦਨ ਹੋਣ ਦੀ ਉਮੀਦ ਨਾਲ ਨਵਾਂ ਸਾਲ ਖਪਤਕਾਰਾਂ ਲਈ ਖੁਸ਼ੀ ਦਾ ਸੰਦੇਸ਼ ਲੈ ਕੇ ਆਵੇਗਾ।
ਸ਼੍ਰੀਰਾਮ ਆਟੋਮਾਲ ਨੇ ਪੁਰਾਣੇ ਕਮਰਸ਼ੀਅਲ ਵਾਹਨਾਂ ਲਈ ਅਸ਼ੋਕ ਲੇਲੈਂਡ ਨਾਲ ਕੀਤਾ ਸਮਝੌਤਾ
NEXT STORY