ਨਵੀਂ ਦਿੱਲੀ- ਦੇਸ਼ ਦੇ ਪ੍ਰਾਈਵੇਟ ਸੈਕਟਰ ਦੀ ਅਰਥਵਿਵਸਥਾ ਨੇ ਦਸੰਬਰ 2005 ’ਚ ਸਰਵੇਖਣ ਡਾਟੇ ਦੀ ਸ਼ੁਰੂਆਤ ਤੋਂ ਬਾਅਦ ਤੋਂ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਹੈ। ਐੱਚ. ਐੱਸ. ਬੀ. ਸੀ. ਫਲੈਸ਼ ਇੰਡੀਆ ਕੰਪੋਜ਼ਿਟ ਪੀ. ਐੱਮ. ਆਈ. ਆਊਟਪੁਟ ਇੰਡੈਕਸ ਜੁਲਾਈ ’ਚ 61.1 ਤੋਂ 4 ਅੰਕ ਵਧ ਕੇ 65.2 ਹੋ ਗਿਆ ਹੈ। ਐੱਚ. ਐੱਸ. ਬੀ. ਸੀ. ਦੇ ਮੁੱਖ ਭਾਰਤ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ,“ਸਰਵਿਸ ਸੈਕਟਰ ਖੇਤਰ ਦਾ ਫਲੈਸ਼ ਪੀ. ਐੱਮ. ਆਈ. 65.6 ਦੇ ਆਲ ਟਾਈਮ ਹਾਈ ਨੂੰ ਛੂਹ ਗਿਆ। ਇਸ ਦੀ ਵਜ੍ਹਾ ਬਰਾਮਦ ਅਤੇ ਘਰੇਲੂ ਦੋਵਾਂ ਤਰ੍ਹਾਂ ਦੇ ਨਵੇਂ ਕਾਰੋਬਾਰੀ ਆਰਡਰਾਂ ’ਚ ਤੇਜ਼ ਵਾਧਾ ਰਿਹਾ। ਨਵੇਂ ਘਰੇਲੂ ਆਰਡਰਾਂ ’ਚ ਚੰਗੇ ਵਾਧੇ ਕਾਰਨ ਨਿਰਮਾਣ ਖੇਤਰ ਦਾ ਫਲੈਸ਼ ਪੀ. ਐੱਮ. ਆਈ. ਹੋਰ ਵਧ ਕੇ 60 ਦੇ ਪੱਧਰ ਦੇ ਕਰੀਬ ਪਹੁੰਚ ਗਿਆ। ਹਾਲਾਂਕਿ ਨਵੇਂ ਬਰਾਮਦ ਆਰਡਰਾਂ ਦਾ ਵਾਧਾ ਜੁਲਾਈ ਦੇ ਪੱਧਰ ’ਤੇ ਸਥਿਰ ਰਿਹਾ। ਉਤਪਾਦਨ ਦੀਆਂ ਕੀਮਤਾਂ ’ਚ ਵਾਧਾ ਇਨਪੁਟ ਲਾਗਤ ਦੀ ਤੁਲਨਾ ’ਚ ਕਿਤੇ ਜ਼ਿਆਦਾ ਤੇਜ਼ ਹੋਣ ਕਾਰਨ ਮਾਰਜਨ ’ਚ ਸੁਧਾਰ ਹੋਇਆ।”
ਅਗਸਤ ’ਚ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ’ਚ ਤੇਜ਼ੀ ਵੇਖੀ ਗਈ। ਦੋਵਾਂ ਖੇਤਰਾਂ ’ਚ ਗ੍ਰੋਥ ਤੇਜ਼ ਹੋਈ ਪਰ ਸਰਵਿਸ ਸੈਕਟਰ ਨੇ ਜ਼ਿਆਦਾ ਬਿਹਤਰ ਪ੍ਰਦਰਸ਼ਨ ਕੀਤਾ। ਐੱਚ. ਐੱਸ. ਬੀ. ਸੀ. ਫਲੈਸ਼ ਇੰਡੀਆ ਸਰਵਿਸਿਜ਼ ਪੀ. ਐੱਮ. ਆਈ. ਬਿਜ਼ਨੈੱਸ ਐਕਟੀਵਿਟੀ ਇੰਡੈਕਸ ਵਧ ਕੇ 65.6 ਪਹੁੰਚ ਗਿਆ, ਜੋ ਇਕ ਨਵਾਂ ਸਰਵੇ ਰਿਕਾਰਡ ਹੈ। ਪਿਛਲੇ ਮਹੀਨੇ ਇਹ 60.5 ਸੀ।
ਉਥੇ ਹੀ ਐੱਚ. ਐੱਸ. ਬੀ. ਸੀ. ਫਲੈਸ਼ ਇੰਡੀਆ ਮੈਨੂਫੈਕਚਰਿੰਗ ਪੀ. ਐੱਮ. ਆਈ. ਅਗਸਤ ’ਚ ਵਧ ਕੇ 59.8 ਹੋ ਗਿਆ, ਜੋ ਜੁਲਾਈ ’ਚ 59.1 ਸੀ। ਇਹ ਜਨਵਰੀ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਫੈਕਟਰੀ ਆਪ੍ਰੇਸ਼ਨ ਦੀ ਸਥਿਤੀ ’ਚ ਸੁਧਾਰ ਤੇਜ਼ ਹੋ ਰਿਹਾ ਹੈ। ਮੰਗ ਅਤੇ ਬਰਾਮਦ ਦੋਵਾਂ ’ਚ ਮਜ਼ਬੂਤੀ ਆਈ। ਮੈਨੂਫੈਕਚਰਿੰਗ ਅਤੇ ਸਰਵਿਸ ਦੋਵਾਂ ਖੇਤਰਾਂ ’ਚ ਨਵੇਂ ਆਰਡਰ ਤੇਜ਼ੀ ਨਾਲ ਵਧੇ। ਬਰਾਮਦ ਆਰਡਰ ’ਚ 2014 ਤੋਂ ਬਾਅਦ ਤੋਂ ਸਭ ਤੋਂ ਤੇਜ਼ ਵਾਧਾ ਦਰਜ ਹੋਇਆ। ਇਸ ਦਾ ਕਾਰਨ ਏਸ਼ੀਆ, ਮਿਡਲ ਈਸਟ, ਯੂਰਪ ਅਤੇ ਅਮਰੀਕਾ ਵੱਲੋਂ ਵੱਧਦੀ ਮੰਗ ਹੈ।
ਰੋਜ਼ਗਾਰ ਦੇ ਮੋਰਚੇ ’ਤੇ ਵੀ ਚੰਗੀ ਖਬਰ
ਰੋਜ਼ਗਾਰ ਦੇ ਮੋਰਚੇ ’ਤੇ ਵੀ ਚੰਗੀ ਖਬਰ ਰਹੀ। ਅਗਸਤ ’ਚ ਲਗਾਤਾਰ 27ਵੇਂ ਮਹੀਨੇ ਹਾਇਰਿੰਗ ਜਾਰੀ ਰਹੀ। ਕੁਲ ਮਿਲਾ ਕੇ ਨੌਕਰੀਆਂ ਦੀ ਰਫਤਾਰ ਵਧੀ। ਸਰਵਿਸ ਸੈਕਟਰ ’ਚ ਤੇਜ਼ ਭਰਤੀ ਹੋਈ, ਜਿਸ ਨਾਲ ਮੈਨੂਫੈਕਚਰਿੰਗ ’ਚ ਹੱਲਕੀ ਗਿਰਾਵਟ ਦਾ ਅਸਰ ਘੱਟ ਹੋਇਆ। ਕੰਮ ਦਾ ਬੈਕਲਾਗ ਥੋੜ੍ਹਾ ਹੀ ਵਧਿਆ ਅਤੇ ਇਹ ਮਈ ਤੋਂ ਬਾਅਦ ਸਭ ਤੋਂ ਹੌਲੀ ਇਜ਼ਾਫਾ ਰਿਹਾ। ਇਸ ਦੀ ਵਜ੍ਹਾ ਇਹ ਹੈ ਕਿ ਕੰਪਨੀਆਂ ਨੇ ਆਪਣੀ ਵਰਕਫੋਰਸ ਕਪੈਸਿਟੀ ਵਧਾ ਦਿੱਤੀ ਹੈ।
PM ਮੋਦੀ ਦੀ ਵੱਡੀ ਸੌਗ਼ਾਤ ! 13,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ
NEXT STORY