ਨਵੀਂ ਦਿੱਲੀ : ਦਸੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ। ਨਵੇਂ ਸਾਲ 'ਚ ਅਜਿਹੇ ਕਈ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਬਦਲਾਅ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾਉਣਗੇ। ਨਵੇਂ ਸਾਲ 'ਤੇ ਬੈਂਕਿੰਗ ਅਤੇ ਬੀਮਾ ਸਮੇਤ ਕਈ ਖੇਤਰਾਂ 'ਚ ਮਹੱਤਵਪੂਰਨ ਬਦਲਾਅ ਹੋਣ ਵਾਲੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਨ੍ਹਾਂ ਤਬਦੀਲੀਆਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਨਵੇਂ ਸਾਲ 'ਤੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਦੇ ਨਿਯਮ ਵੀ ਬਦਲ ਰਹੇ ਹਨ। NPS ਤੋਂ ਆਨਲਾਈਨ ਪੈਸੇ ਕਢਵਾਉਣ ਦੀ ਸਹੂਲਤ ਵੀ ਬੰਦ ਹੋ ਜਾਵੇਗੀ। ਆਓ ਜਾਣਦੇ ਹਾਂ ਅਗਲੇ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਲਾਗੂ ਹੋ ਰਹੇ ਇਨ੍ਹਾਂ ਬਦਲਾਵਾਂ ਬਾਰੇ...
ਇਹ ਵੀ ਪੜ੍ਹੋ : Year Ender 2022 : ਖਰਬਪਤੀ ਵੀ ਆਏ ਮੰਦੀ ਦੀ ਲਪੇਟ ’ਚ, ਹੋਇਆ ਭਾਰੀ ਨੁਕਸਾਨ
ਵਾਹਨ ਹੋ ਜਾਣਗੇ ਮਹਿੰਗੇ
ਨਵੇਂ ਸਾਲ ਯਾਨੀ 2023 'ਚ ਵਾਹਨਾਂ ਦੀਆਂ ਕੀਮਤਾਂ ਵਧਣਗੀਆਂ। ਜ਼ਿਆਦਾਤਰ ਕਾਰ ਕੰਪਨੀਆਂ ਜਿਵੇਂ ਮਾਰੂਤੀ ਸੁਜ਼ੂਕੀ, ਕੀਆ ਇੰਡੀਆ, ਐਮਜੀ ਮੋਟਰ, ਹੁੰਡਈ ਆਦਿ ਨੇ ਨਵੇਂ ਸਾਲ ਤੋਂ ਆਪਣੇ ਵਾਹਨਾਂ ਦੇ ਰੇਟ ਵਧਾਉਣ ਦੀ ਗੱਲ ਕੀਤੀ ਹੈ। ਅਜਿਹੇ 'ਚ ਨਵੇਂ ਸਾਲ 'ਤੇ ਤੁਹਾਨੂੰ ਕਾਰ ਖਰੀਦਣ 'ਤੇ ਹੋਰ ਜੇਬ ਢਿੱਲੀ ਕਰਨੀ ਪਵੇਗੀ। ਇਸ ਦੇ ਨਾਲ ਜੇਕਰ ਤੁਹਾਡੇ ਵਾਹਨ 'ਤੇ ਅਜੇ ਤੱਕ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗੀ ਹੈ, ਤਾਂ ਇਸ ਨੂੰ ਤੁਰੰਤ ਲਗਾ ਲਓ। ਜੇਕਰ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਸਮਾਂ ਸੀਮਾ ਨਹੀਂ ਵਧਾਈ ਗਈ ਤਾਂ ਤੁਹਾਨੂੰ 5 ਹਜ਼ਾਰ ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।
ਕ੍ਰੈਡਿਟ ਕਾਰਡ ਦੇ ਨਿਯਮ
ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਵਿੱਚ ਰਿਵਾਰਡ ਪੁਆਇੰਟ ਮਿਲਦੇ ਹਨ। ਜੇਕਰ ਤੁਹਾਡੇ ਕ੍ਰੈਡਿਟ ਕਾਰਡ 'ਤੇ ਇਨਾਮ ਪੁਆਇੰਟ ਹਨ, ਤਾਂ ਉਹਨਾਂ ਨੂੰ ਰੀਡੀਮ ਕਰਨਾ ਯਕੀਨੀ ਬਣਾਓ। ਮੀਡੀਆ ਰਿਪੋਰਟਾਂ ਮੁਤਾਬਕ 1 ਜਨਵਰੀ 2023 ਤੋਂ ਕਈ ਬੈਂਕਾਂ 'ਚ ਰਿਵਾਰਡ ਪੁਆਇੰਟਸ ਨਾਲ ਜੁੜੇ ਨਿਯਮ ਵੀ ਬਦਲਣ ਜਾ ਰਹੇ ਹਨ। ਅਜਿਹੇ 'ਚ ਇਨ੍ਹਾਂ ਰਿਵਾਰਡ ਪੁਆਇੰਟਸ ਦੀ ਵਰਤੋਂ ਦਸੰਬਰ 'ਚ ਹੀ ਕਰੋ। ਇੱਥੇ 1 ਜਨਵਰੀ, 2023 ਤੋਂ, 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਈ-ਚਾਲਾਨ ਯਾਨੀ ਇਲੈਕਟ੍ਰਾਨਿਕ ਬਿੱਲ ਦੇਣਾ ਲਾਜ਼ਮੀ ਹੋ ਜਾਵੇਗਾ। ਪਹਿਲਾਂ ਇਹ ਸੀਮਾ 20 ਕਰੋੜ ਰੁਪਏ ਸੀ। ਅਜਿਹੇ 'ਚ ਜੇਕਰ ਤੁਸੀਂ ਕਾਰੋਬਾਰੀ ਹੋ ਤਾਂ ਤੁਹਾਡੇ ਲਈ ਈ-ਬਿੱਲ ਦੇ ਨਿਯਮ ਬਦਲ ਰਹੇ ਹਨ। 1 ਜਨਵਰੀ ਤੋਂ ਵਪਾਰੀਆਂ ਨੂੰ ਪੋਰਟਲ ਰਾਹੀਂ ਹੀ ਬਿੱਲ ਜਾਰੀ ਕਰਨੇ ਪੈਣਗੇ। ਜਿੱਥੇ ਸਿਸਟਮ ਵਿੱਚ ਪਾਰਦਰਸ਼ਤਾ ਆਵੇਗੀ ਉੱਥੇ ਹੀ ਜਾਅਲੀ ਬਿੱਲ ਬਣਾ ਕੇ ਇਨਪੁਟ ਟੈਕਸ ਕ੍ਰੈਡਿਟ ਲੈਣ 'ਤੇ ਰੋਕ ਲੱਗ ਸਕੇਗੀ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਦੀ ਛੋਟੀ ਅਣਗਹਿਲੀ ਬਣਦੀ ਹੈ ਵੱਡੇ ਹਾਦਸਿਆਂ ਦਾ ਕਾਰਨ, ਅੰਕੜੇ ਕਰਨਗੇ ਹੈਰਾਨ
ਬੀਮਾ ਪ੍ਰੀਮੀਅਮ
ਸਾਲ 2023 ਤੋਂ ਬੀਮਾ ਪ੍ਰੀਮੀਅਮ ਮਹਿੰਗਾ ਹੋ ਸਕਦਾ ਹੈ। IRDAI ਵਾਹਨਾਂ ਦੀ ਵਰਤੋਂ ਅਤੇ ਰੱਖ-ਰਖਾਅ ਦੇ ਆਧਾਰ 'ਤੇ ਬੀਮਾ ਪ੍ਰੀਮੀਅਮ ਲਈ ਨਵੇਂ ਨਿਯਮਾਂ 'ਤੇ ਵਿਚਾਰ ਕਰ ਰਿਹਾ ਹੈ। ਨਵੇਂ ਸਾਲ ਤੋਂ ਲੋਕਾਂ ਨੂੰ ਮਹਿੰਗੇ ਬੀਮਾ ਪ੍ਰੀਮੀਅਮਾਂ ਦਾ ਝਟਕਾ ਲੱਗਣ ਦੀ ਸੰਭਾਵਨਾ ਹੈ।
CNG-PNG ਦੀ ਕੀਮਤ 'ਚ ਬਦਲਾਅ
CNG ਅਤੇ PNG ਦੀਆਂ ਕੀਮਤਾਂ ਜ਼ਿਆਦਾਤਰ ਮਹੀਨੇ ਦੀ ਪਹਿਲੀ ਤਾਰੀਖ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਨਵੰਬਰ 2022 ਦੀ ਸ਼ੁਰੂਆਤ ਵਿੱਚ ਘਟਾਈਆਂ ਗਈਆਂ ਸਨ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੈਟਰੋਲੀਅਮ ਕੰਪਨੀਆਂ ਦਿੱਲੀ ਅਤੇ ਮੁੰਬਈ 'ਚ ਮਹੀਨੇ ਦੇ ਪਹਿਲੇ ਹਫਤੇ ਗੈਸ ਦੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਅਤੇ ਮੁੰਬਈ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਦਰਾਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : Year Ender 2022 : ਦੁਨੀਆ ਭਰ ’ਚ ਰਿਕਾਰਡ ਤੋੜ ਮਹਿੰਗਾਈ, ਗ੍ਰੋਥ ’ਤੇ ਬਣ ਆਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Year Ender 2022-ਤਕਨਾਲੋਜੀ ਸੈਕਟਰ ਢਹਿ-ਢੇਰੀ, ਨਿਵੇਸ਼ਕਾਂ ਨੇ ਅਰਬਾਂ ਡਾਲਰ ਦੀ ਪੂੰਜੀ ਗੁਆਈ
NEXT STORY