ਨਵੀਂ ਦਿੱਲੀ — ਸਰਕਾਰ ਬਿਮਾਰ ਜਾਂ ਲੰਬੇ ਸਮੇਂ ਤੋਂ ਘਾਟੇ 'ਚ ਰਹਿਣ ਵਾਲੀਆਂ ਸਰਕਾਰੀ ਕੰਪਨੀਆਂ ਨੂੰ ਜਲਦ ਤੋਂ ਜਲਦ ਬੰਦ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਲੈ ਕੇ ਆ ਸਕਦੀ ਹੈ। ਇਕ ਖ਼ਬਰ ਤੋਂ ਮਿਲੀ ਵਿਸ਼ੇਸ਼ ਜਾਣਕਾਰੀ ਅਨੁਸਾਰ, ' ਇਸ ਦਿਸ਼ਾ ਨਿਰਦੇਸ਼ ਵਿਚ ਐਨ.ਬੀ.ਸੀ.ਸੀ. ਵਰਗੀ ਏਜੰਸੀ ਨੂੰ ਜ਼ਮੀਨ ਵੇਚਣ ਦੀ ਜ਼ਿੰਮੇਵਾਰੀ ਦੇਣ ਦਾ ਪ੍ਰਾਵਧਾਨ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸੰਸਦ ਵਿਚ ਇੱਕ ਲਿਖਤੀ ਜਵਾਬ ਵਿਚ ਦੱਸਿਆ ਸੀ ਕਿ ਨੀਤੀ ਆਯੋਗ ਨੇ ਸਰਕਾਰੀ ਕੰਪਨੀਆਂ ਦੇ ਵਿਨਿਵੇਸ਼ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਸਦੇ ਅਧਾਰ 'ਤੇ ਸਰਕਾਰ ਨੇ ਸਾਲ 2016 ਤੋਂ ਬਾਅਦ 34 ਕੰਪਨੀਆਂ ਵਿਚ ਰਣਨੀਤਕ ਵਿਨਿਵੇਸ਼ ਨੂੰ ਪ੍ਰਵਾਨਗੀ ਦਿੱਤੀ ਹੈ।
ਬੀਮਾਰ ਕੰਪਨੀਆਂ ਜਲਦੀ ਹੋਣਗੀਆਂ ਬੰਦ
ਬਿਮਾਰ ਜਾਂ ਲੰਬੇ ਸਮੇਂ ਤੋਂ ਘਾਟੇ ਵਾਲੀਆਂ ਸਰਕਾਰੀ ਕੰਪਨੀਆਂ ਨੂੰ ਬੰਦ ਕਰਨ ਲਈ ਜਲਦੀ ਹੀ ਨਵੀਂ ਗਾਈਡਲਾਈਨ ਜਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕੰਪਨੀਆਂ ਨੂੰ 9 ਮਹੀਨਿਆਂ ਅੰਦਰ ਬੰਦ ਕਰਨ ਦਾ ਪ੍ਰਸਤਾਵ ਹੈ ਜਿਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਨਵੇਂ ਕੇਸ ਵਿਚ ਕੈਬਨਿਟ ਦੇ ਫੈਸਲੇ ਤੋਂ 12 ਮਹੀਨਿਆਂ ਦੇ ਅੰਦਰ-ਅੰਦਰ ਬੰਦ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਤਜਵੀਜ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜੈੱਟ ਏਅਰਵੇਜ਼ ਨੇ NCLT ’ਚ ਦਾਖਲ ਕੀਤਾ ਰੈਜ਼ੋਲਿਊਸ਼ਨ ਪਲਾਨ
6 ਕੰਪਨੀਆਂ ਨੂੰ ਬੰਦ ਕਰਨ ਦੀ ਤਿਆਰੀ
ਅਨੁਰਾਗ ਸਿੰਘ ਠਾਕੁਰ ਨੇ ਸੰਸਦ ਵਿਚ ਦੱਸਿਆ ਸੀ ਕਿ 6 ਕੰਪਨੀਆਂ ਦੇ ਬੰਦ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਬਾਕੀ 20 ਵਿਚ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿਚ ਹੈ। ਜਿਨ੍ਹਾਂ ਕੰਪਨੀਆਂ ਨੂੰ ਬੰਦ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਵਿਚ ਹਿੰਦੁਸਤਾਨ ਫਲੋਰੋਕਾਰਬਨ ਲਿਮਟਿਡ (ਐਚ.ਐਫ.ਐਲ.), ਸਕੂਟਰਸ ਇੰਡੀਆ, ਭਾਰਤ ਪੰਪਜ਼ ਅਤੇ ਕੰਪ੍ਰੈਸਰਜ਼ ਲਿਮਟਿਡ, ਹਿੰਦੁਸਤਾਨ ਪ੍ਰੀਫੈਬ, ਹਿੰਦੁਸਤਾਨ ਨਿਊਜ਼ਪ੍ਰਿੰਟ ਅਤੇ ਕਰਨਾਟਕ ਐਂਡ ਫਾਰਮਾਸਿਊਟੀਕਲ ਲਿਮਟਿਡ ਹਨ। ਇਸ ਤੋਂ ਇਲਾਵਾ ਅਲਾਏ ਸਟੀਲ ਪਲਾਂਟ, ਦੁਰਗਾਪੁਰ, ਸਲੇਮ ਸਟੀਲ ਪਲਾਂਟ, ਸੇਲ ਦੀ ਭਦਰਵਤੀ ਯੂਨਿਟ, ਪਵਨ ਹੰਸ, ਏਅਰ ਇੰਡੀਆ ਅਤੇ ਇਸ ਦੀਆਂ ਪੰਜ ਸਹਾਇਕ ਕੰਪਨੀਆਂ ਅਤੇ ਇਸ ਦੇ ਇਕ ਸਾਂਝੇ ਉੱਦਮ 'ਤੇ ਰਣਨੀਤਕ ਵਿਕਰੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ : SBI ਦਾ ATM ਕਾਰਡ ਗੁਆਚਣ 'ਤੇ ਡਾਇਲ ਕਰੋ ਇਹ ਨੰਬਰ, ਪਲਾਂ 'ਚ ਦੂਰ ਹੋਵੇਗੀ ਤੁਹਾਡੀ ਚਿੰਤਾ
ਐਚ.ਐਲ.ਐਲ. ਲਾਈਫ ਕੇਅਰ ਲਿਮਟਿਡ, ਇੰਡੀਅਨ ਮੈਡੀਸਨ ਐਂਡ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ, ਆਈ.ਟੀ.ਡੀ.ਸੀ. ਦੀਆਂ ਵੱਖ ਵੱਖ ਇਕਾਈਆਂ, ਹਿੰਦੁਸਤਾਨ ਐਂਟੀਬਾਇਓਟਿਕਸ, ਬੰਗਾਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਇੰਡੀਆ ਸ਼ਪਿੰਗ ਕਾਰਪੋਰੇਸ਼ਨ , ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਅਤੇ ਨੀਲਾਚਲ ਇਸਪਾਤ ਨਿਗਮ ਲਿਮਟਿਡ ਦੀ ਵੀ ਰਣਨੀਤਕ ਵਿਕਰੀ ਹੋਵੇਗੀ।
ਇਹ ਵੀ ਪੜ੍ਹੋ : ਹੁਬਲੀ ਜੰਕਸ਼ਨ ਵਿਖੇ ਬਣੇਗਾ ਦੁਨੀਆ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ, ਰੇਲ ਮੰਤਰੀ ਨੇ ਸਾਂਝੀਆਂ ਕੀਤੀਆਂ ਫੋਟੋ
ਨਵੇਂ ਸੈਕਟਰ 'ਚ ਉਤਰ ਰਿਹੈ ਗੋਦਰੇਜ਼ : ਪਰਸਨਲ, ਬਿਜਨੈੱਸ, ਕੰਜਿਊਮਰ ਅਤੇ ਹਾਊਸਿੰਗ ਵਰਗੇ ਦੇਵੇਗਾ ਲੋਨ
NEXT STORY