ਮੁੰਬਈ-ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਵਾਧੇ ਦੇ ਨਾਲ ਕਾਰੋਬਾਰ ਦੀ ਸ਼ੁਰੂਆਤ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 399.62 ਅੰਕ ਉਠ ਕੇ 56,997.90 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 135 ਅੰਕਾਂ ਦੇ ਵਾਧੇ ਨਾਲ 16,993.60 ਅੰਕ 'ਤੇ ਖੁੱਲ੍ਹਿਆ। ਇਸ ਦੌਰਾਨ ਸ਼ੇਅਰ ਬਾਜ਼ਾਰ 'ਚ ਮਿਡਕੈਪ ਅਤੇ ਸਮਾਲਕੈਪ ਵੀ ਵਧਦੇ ਦਿਖੇ।
ਬੀ.ਐੱਸ.ਈ. ਦਾ ਮਿਡਕੈਪ ਸੂਚਕਾਂਕ 201.94 ਅੰਕ ਚੜ੍ਹ ਕੇ 24,639.55 ਅਤੇ ਸਮਾਲਕੈਪ ਸੂਚਕਾਂਕ 221.25 ਅੰਕਾਂ ਦੀ ਤੇਜ਼ੀ ਦੇ ਨਾਲ 28,091.89 ਅੰਕ 'ਤੇ ਖੁੱਲ੍ਹਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 509.24 ਅੰਕ ਫਿਸਲ ਕੇ ਦੋ ਮਹੀਨੇ ਦੇ ਹੇਠਲੇ ਪੱਧਰ ਅਤੇ 57 ਹਜ਼ਾਰ ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾਂ 56598.28 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ) 148.80 ਅੰਕ ਡਿੱਗ ਕੇ 17 ਹਜ਼ਾਰ ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾਂ 16858.60 ਅੰਕ 'ਤੇ ਆ ਗਿਆ ਸੀ।
ਟਾਈਮ ਦੀ ‘100ਨੈਕਸਟ’ ਸੂਚੀ ’ਚ ਸ਼ਾਮਲ ਹੋਣ ਵਾਲੇ ਇਕੱਲੇ ਭਾਰਤੀ ਬਣੇ ਆਕਾਸ਼ ਅੰਬਾਨੀ
NEXT STORY