ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਭਾਵ ਵੀਰਵਾਰ (13 ਮਾਰਚ) ਨੂੰ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 200.85 ਅੰਕ ਭਾਵ 0.27% ਦੀ ਗਿਰਾਵਟ ਨਾਲ 73,828.91 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 8 ਸਟਾਕ ਵਾਧੇ ਨਾਲ ਅਤੇ22 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ 73.30 ਅੰਕ ਭਾਵ 0.33% ਦੀ ਗਿਰਾਵਟ ਨਾਲ 22,397.20 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 12 ਸਟਾਕ ਵਾਧੇ ਨਾਲ ਅਤੇ 38 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 12 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 1,627.61 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 1,510.35 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਲੋਬਲ ਮਾਰਕਿਟ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.96 ਫੀਸਦੀ ਦੇ ਵਾਧੇ ਨਾਲ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.17 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.052% ਹੇਠਾਂ ਹੈ।
12 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.20 ਫੀਸਦੀ ਡਿੱਗ ਕੇ 41,350 'ਤੇ ਬੰਦ ਹੋਇਆ। S&P 500 0.49% ਵਧ ਕੇ 5,599 'ਤੇ ਅਤੇ Nasdaq ਕੰਪੋਜ਼ਿਟ 1.22% ਵਧ ਕੇ 17,648 'ਤੇ ਬੰਦ ਹੋਇਆ।
ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ
ਹਫਤੇ ਦੇ ਤੀਜੇ ਕਾਰੋਬਾਰੀ ਦਿਨ (ਬੁੱਧਵਾਰ, 12 ਮਾਰਚ) ਨੂੰ ਸੈਂਸੈਕਸ 72 ਅੰਕ ਡਿੱਗ ਕੇ 74,029 'ਤੇ ਬੰਦ ਹੋਇਆ। ਨਿਫਟੀ 27 ਅੰਕ ਡਿੱਗ ਕੇ 22,470 ਦੇ ਪੱਧਰ 'ਤੇ ਬੰਦ ਹੋਇਆ।
ਮੰਗਲਵਾਰ ਦੀ ਵੱਡੀ ਗਿਰਾਵਟ (27%) ਤੋਂ ਬਾਅਦ, ਇੰਡਸਇੰਡ ਬੈਂਕ ਦੇ ਸ਼ੇਅਰ 4.42% ਵਧੇ। ਟਾਟਾ ਮੋਟਰਸ 3.19% ਅਤੇ ਕੋਟਕ ਬੈਂਕ 2.37% ਚੜ੍ਹੇ ਸਨ। ਇਸ ਦੇ ਨਾਲ ਹੀ ਇੰਫੋਸਿਸ 'ਚ 4.18 ਫੀਸਦੀ, ਟੇਕ ਮਹਿੰਦਰਾ 'ਚ 2.80 ਫੀਸਦੀ ਅਤੇ ਨੈਸਲੇ ਇੰਡੀਆ 'ਚ 2.43 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਨਿਫਟੀ ਦੇ 50 ਸ਼ੇਅਰਾਂ 'ਚੋਂ 19 ਵਧੇ ਅਤੇ 31 'ਚ ਗਿਰਾਵਟ ਰਹੀ। ਐਨਐਸਈ ਦੇ ਆਈਟੀ ਇੰਡੈਕਸ ਵਿੱਚ ਸਭ ਤੋਂ ਵੱਧ 2.91%, ਮੀਡੀਆ ਵਿੱਚ 1.53%, ਰਿਐਲਟੀ ਵਿੱਚ 1.65 ਅਤੇ ਸਰਕਾਰੀ ਬੈਂਕ ਵਿੱਚ 1.08% ਦੀ ਗਿਰਾਵਟ ਆਈ। ਪ੍ਰਾਈਵੇਟ ਬੈਂਕਾਂ ਅਤੇ ਫਾਰਮਾ ਸੈਕਟਰ ਵਿੱਚ ਮਾਮੂਲੀ ਵਾਧਾ ਹੋਇਆ।
ਗੈਰ-ਕਾਨੂੰਨੀ ਤੌਰ 'ਤੇ ਭਾਰਤ ਰਹਿਣ ਵਾਲੇ ਸਾਵਧਾਨ! ਜਾਣਾ ਪੈ ਸਕਦੈ ਜੇਲ੍ਹ, ਸਰਕਾਰ ਹੋਈ ਸਖ਼ਤ
NEXT STORY