ਨਵੀਂ ਦਿੱਲੀ - ਭਾਰਤ ’ਚ ਗੱਡੀਆਂ ਦੀ ਮੰਗ ’ਚ ਸੁਸਤੀ ਬਣੀ ਹੋਈ ਹੈ। ਫਰਵਰੀ ’ਚ ਗੱਡੀਆਂ ਦੀ ਵਿਕਰੀ ਅੰਕੜੇ ਦੇਖਣ ਨਾਲ ਇਹੀ ਪਤਾ ਚੱਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਇੰਡੀਆ ਨੇ ਦੱਸਿਆ ਕਿ ਫਰਵਰੀ ’ਚ ਉਸ ਦੀ ਕੁਲ ਵਿਕਰੀ ਸਾਲਾਨਾ ਆਧਾਰ ’ਤੇ ਮਾਮੂਲੀ ਵਾਧੇ ਨਾਲ 1,99,400 ਇਕਾਈਆਂ ਰਹੀ।
ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ ’ਚ ਕੁਲ 1,97,471 ਵਾਹਨ ਵੇਚੇ ਸਨ। ਬਿਆਨ ’ਚ ਕਿਹਾ ਗਿਆ ਕਿ ਕੁਲ ਘਰੇਲੂ ਯਾਤਰੀ ਵਾਹਨ ਵਿਕਰੀ ਪਿਛਲੇ ਮਹੀਨੇ 1,60,791 ਇਕਾਈਆਂ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 1,60,271 ਇਕਾਈਆਂ ਸੀ। ਇਸੇ ਤਰ੍ਹਾਂ ਘਰੇਲੂ ਵਿਕਰੀ ’ਚ ਸਾਲਾਨਾ ਆਧਾਰ ’ਤੇ ਮਾਮੂਲੀ ਵਾਧਾ ਹੋਇਆ।
ਉਥੇ ਹੀ ਹੁੰਡਈ ਮੋਟਰ ਇੰਡੀਆ ਦੇ ਵਾਹਨਾਂ ਦੀ ਕੁਲ ਵਿਕਰੀ ਫਰਵਰੀ ’ਚ ਸਾਲਾਨਾ ਆਧਾਰ ’ਤੇ 3 ਫੀਸਦੀ ਘੱਟ ਕੇ 58,727 ਇਕਾਈਆਂ ਰਹਿ ਗਈ। ਹੁੰਡਈ ਮੋਟਰ ਇੰਡੀਆ ਨੇ ਕਿਹਾ ਕਿ ਉਸ ਨੇ ਫਰਵਰੀ ’ਚ ਘਰੇਲੂ ਬਾਜ਼ਾਰ ’ਚ 47,727 ਇਕਾਈਆਂ ਵੇਚੀਆਂ। ਉਸ ਨੇ ਇਸ ਸਾਲ ਫਰਵਰੀ ’ਚ 11,000 ਗੱਡੀਆਂ ਦੀ ਬਰਾਮਦ ਕੀਤੀ।
ਮਹਿੰਦਰਾ ਨੇ ਵੇਚੀਆਂ 83,702 ਇਕਾਈਆਂ
ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਫਰਵਰੀ ’ਚ ਵਾਹਨ ਵਿਕਰੀ 15 ਫੀਸਦੀ ਵਧ ਕੇ 83,702 ਇਕਾਈਆਂ ਹੋ ਗਈ। ਵਾਹਨ ਨਿਰਮਾਤਾ ਨੇ ਪਿਛਲੇ ਸਾਲ ਫਰਵਰੀ ’ਚ 72,923 ਇਕਾਈਆਂ ਵੇਚੀਆਂ ਸਨ। ‘ਯੂਟੀਲਿਟੀ’ ਵਾਹਨ ਸੈਕਟਰ ’ਚ ਫਰਵਰੀ ’ਚ ਉਸ ਨੇ ਘਰੇਲੂ ਬਾਜ਼ਾਰ ’ਚ 19 ਫੀਸਦੀ ਵਾਧੇ ਨਾਲ 50,420 ਵਾਹਨ ਵੇਚੇ। ਉੱਧਰ ਟੋਇਟਾ ਕਿਰਲੋਸਕਰ ਮੋਟਰ ਦੀ ਕੁਲ ਵਿਕਰੀ ਫਰਵਰੀ ’ਚ 13 ਫੀਸਦੀ ਵਧ ਕੇ 28,414 ਇਕਾਈਆਂ ਹੋ ਗਈ ਹੈ। ਉਸ ਨੇ ਫਰਵਰੀ ’ਚ ਘਰੇਲੂ ਬਾਜ਼ਾਰ ’ਚ 26,414 ਇਕਾਈਆਂ ਵੇਚੀਆਂ। ਕੰਪਨੀ ਨੇ 2,000 ਗੱਡੀਆਂ ਦੀ ਬਰਾਮਦ ਵੀ ਕੀਤੀ।
ਟਾਟਾ ਮੋਟਰਜ਼ ਦੀ ਵਿਕਰੀ 8 ਫੀਸਦੀ ਡਿੱਗੀ
ਟਾਟਾ ਮੋਟਰਜ਼ ਨੇ ਦੱਸਿਆ ਕਿ ਫਰਵਰੀ ’ਚ ਉਸ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਵਿਕਰੀ ਸਾਲਾਨਾ ਆਧਾਰ ’ਤੇ 8 ਫੀਸਦੀ ਘੱਟ ਕੇ 79,344 ਇਕਾਈਆਂ ਰਹੀ। ਟਾਟਾ ਮੋਟਰਜ਼ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਿਛਲੇ ਮਹੀਨੇ ਕੁਲ ਘਰੇਲੂ ਵਿਕਰੀ 9 ਫੀਸਦੀ ਘੱਟ ਕੇ 77,232 ਇਕਾਈਆਂ ਰਹੀ। ਉੱਧਰ ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਦੀ ਇਸ ਸਾਲ ਫਰਵਰੀ ’ਚ ਪ੍ਰਚੂਨ ਵਿਕਰੀ 16.3 ਫੀਸਦੀ ਵਧ ਕੇ 4,956 ਇਕਾਈਆਂ ਹੋ ਗਈ ਹੈ। ਕੰਪਨੀ ਦੀ ਇਲੈਕਟ੍ਰਿਕ ਵਾਹਨ (ਈ. ਵੀ.) ਲਾਈਨਅਪ ਨੇ ਮਹੀਨੇ ਦੌਰਾਨ ਇਸ ਦੀ ਕੁਲ ਵਿਕਰੀ ’ਚ 78 ਫੀਸਦੀ ਦਾ ਯੋਗਦਾਨ ਦਿੱਤਾ।
ਕੀਆ ਇੰਡੀਆ ਨੇ ਦੱਸਿਆ ਕਿ ਫਰਵਰੀ ’ਚ ਉਸ ਦੀ ਕੁਲ ਵਿਕਰੀ 23.8 ਫੀਸਦੀ ਵਧ ਕੇ 25,026 ਇਕਾਈਆਂ ਹੋ ਗਈ। ਹਾਲ ਹੀ ’ਚ ਪੇਸ਼ ਕੀਤੀ ਕੰਪੈਕਟ ਐੱਸ. ਯੂ. ਵੀ. ਸਿਰੋਸ ਨੇ ਫਰਵਰੀ ’ਚ 20,000 ਤੋਂ ਜ਼ਿਆਦਾ ਬੁਕਿੰਗ ਦੇ ਨਾਲ 5,425 ਇਕਾਈਆਂ ਦੀ ਵਿਕਰੀ ਦਰਜ ਕੀਤੀ। ਉਥੇ ਹੀ ਰਾਇਲ ਇਨਫੀਲਡ ਦੀ ਕੁਲ ਵਿਕਰੀ ਸਾਲਾਨਾ ਆਧਾਰ ’ਤੇ 19 ਫੀਸਦੀ ਵਧ ਕੇ 90,670 ਇਕਾਈਆਂ ਰਹੀ। ਉਸ ਨੇ ਫਰਵਰੀ ’ਚ ਘਰੇਲੂ ਬਾਜ਼ਾਰ ’ਚ 80,799 ਗੱਡੀਆਂ ਵੇਚੀਆਂ।
Flipkart ਨੇ ਬੰਦ ਕੀਤਾ ANS ਕਾਮਰਸ, ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
NEXT STORY