ਨਵੀਂ ਦਿੱਲੀ— ਹੁਣ ਬਾਜ਼ਾਰ 'ਚ ਜਲਦ ਹੀ ਸੀ. ਐੱਨ. ਜੀ. ਕਾਰਾਂ ਦੀ ਭਰਮਾਰ ਨਜ਼ਰ ਆਵੇਗੀ। ਦਿੱਲੀ ਵਰਗੇ ਸ਼ਹਿਰਾਂ 'ਚ ਪ੍ਰਦੂਸ਼ਣ ਘੱਟ ਕਰਨ ਅਤੇ ਬੀ. ਐੱਸ.-6 ਨਿਯਮਾਂ ਦੇ ਮੱਦੇਨਜ਼ਰ ਮਾਰੂਤੀ ਸੁਜ਼ੂਕੀ ਗ੍ਰੀਨ ਫਿਊਲ ਕਾਰਾਂ 'ਤੇ ਤੇਜ਼ ਰਫਤਾਰ ਨਾਲ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ।
ਜਾਣਕਾਰੀ ਮੁਤਾਬਕ, ਕੰਪਨੀ ਨੇ 2022 ਤਕ ਹਰ ਸਾਲ 2 ਲੱਖ ਸੀ. ਐੱਨ. ਜੀ. ਕਾਰਾਂ ਵੇਚਣ ਦੀ ਯੋਜਨਾ ਬਣਾਈ ਹੈ। ਇਹ ਟੀਚਾ ਹਾਸਲ ਕਰਨ ਲਈ ਉਸ ਨੇ ਡੀਲਰਾਂ ਨੂੰ ਵੀ ਸੀ. ਐੱਨ. ਜੀ. ਸਟੇਸ਼ਨ ਸਥਪਾਤ ਕਰਨ ਲਈ ਲਾਇੰਸੈਂਸ ਲੈਣ ਨੂੰ ਕਿਹਾ ਹੈ। 2020 'ਚ ਭਾਰਤ ਸਟੇਜ-6 ਅਤੇ 2022 ਤਕ ਪ੍ਰਦੂਸ਼ਣ ਨਿਯਮਾਂ ਦੇ ਹੋਰ ਸਖਤ ਹੋਣ ਨੂੰ ਦੇਖਦੇ ਹੋਏ ਮਾਰੂਤੀ ਸੁਜ਼ੂਕੀ ਨੇ ਹੁਣ ਤੋਂ ਹੀ ਸੀ. ਐੱਨ. ਜੀ. ਕਾਰਾਂ ਦੀ ਵਿਕਰੀ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੂੰ ਉਮੀਦ ਹੈ ਕਿ 2022 ਤੱਕ ਉਸ ਦੀ ਵਿਕਰੀ 'ਚ ਸੀ. ਐੱਨ. ਜੀ. ਕਾਰਾਂ ਦਾ 12 ਫੀਸਦੀ ਹਿੱਸਾ ਹੋਵੇਗਾ।
2010 ਤੋਂ 2018 ਵਿਚਕਾਰ ਮਾਰੂਤੀ ਸੁਜ਼ੂਕੀ ਦੇ ਸੀ. ਐੱਨ. ਜੀ. ਵਾਹਨਾਂ ਦੀ ਵਿਕਰੀ ਕਰੀਬ ਪੰਜ ਲੱਖ ਰਹੀ ਹੈ। ਸਰਕਾਰ ਦੀ ਯੋਜਨਾ ਦੇਸ਼ ਭਰ 'ਚ ਸੀ. ਐੱਨ. ਜੀ. ਪੰਪਾਂ ਦਾ ਇਕ ਵੱਡਾ ਨੈੱਟਵਰਕ ਸਥਾਪਤ ਕਰਨ ਦੀ ਹੈ। ਇਸ ਲਈ ਮਾਰੂਤੀ ਦੀ ਯੋਜਨਾ ਵੀ ਸਰਕਾਰ ਨਾਲ ਤਾਲਮੇਲ ਬਿਠਾਉਂਦੀ ਦਿਸ ਰਹੀ ਹੈ। ਸਰਕਾਰ ਸਾਲ 2030 ਤਕ ਦੇਸ਼ 'ਚ 10,000 ਸੀ. ਐੱਨ. ਜੀ. ਪੰਪ ਸਥਪਾਤ ਕਰੇਗੀ। ਜਾਣਕਾਰਾਂ ਨੇ ਕਿਹਾ ਕਿ 2022 'ਚ ਸਖਤ ਈਂਧਣ ਨਿਯਮਾਂ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ, ਇਸ ਲਈ ਮਾਰੂਤੀ ਨੂੰ ਸੀ. ਐੱਨ. ਜੀ. ਕਾਰਾਂ ਵੇਚਣ 'ਚ ਤੇਜ਼ੀ ਲਿਆਉਣੀ ਪੈ ਰਹੀ ਹੈ। ਸੂਤਰਾਂ ਨੇ ਕਿਹਾ ਕਿ ਅਰਟਿਗਾ ਐੱਮ. ਪੀ. ਵੀ., ਸਵਿਫਟ ਹੈਚਬੈਕ ਅਤੇ ਡਿਜ਼ਾਇਰ ਕੰਪੈਕਟ ਸਿਡਾਨ ਨੂੰ ਵੀ ਸੀ. ਐੱਨ. ਜੀ. ਬਦਲ 'ਚ ਪੇਸ਼ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਮਾਰੂਤੀ ਸੀ. ਐੱਨ. ਜੀ. ਬਦਲ ਦੇ ਨਾਲ 7 ਮਾਡਲ ਪੇਸ਼ ਕਰਦੀ ਹੈ, ਜੋ ਭਾਰਤ 'ਚ ਕਿਸੇ ਵੀ ਕਾਰ ਨਿਰਮਾਤਾ ਨਾਲੋਂ ਸਭ ਤੋਂ ਵੱਧ ਹਨ।
ਭਾਰਤੀ ਮੂਲ ਦੇ ਇਸ ਸਿੱਖ ਨੇ 50 ਕਰੋੜ 'ਚ ਇਕੱਠੀਆਂ ਖਰੀਦੀਆਂ 6 ਰੋਲਸ ਰਾਇਸ ਕਾਰਾਂ
NEXT STORY