ਨਵੀਂ ਦਿੱਲੀ—ਐਕਸਪੋਰਟ ਅਤੇ ਮਿਡ ਸਾਈਜ਼ ਦੀ ਕਾਰ ਸਿਆਜ਼ ਦੀ ਵਿਕਰੀ 'ਚ ਰਹੀ ਜ਼ਬਰਦਸਤ ਗਿਰਾਵਟ ਦੇ ਦਬਾਅ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਕੁੱਲ ਵਿਕਰੀ 'ਚ ਜਨਵਰੀ 2019 'ਚ 0.2 ਫੀਸਦੀ ਦੀ ਮਾਮੂਲੀ ਵਾਧੇ ਨਾਲ 1,51,351 ਵਾਹਨ ਤੋਂ 1,51,721 ਵਾਹਨ ਰਹੀ। ਕੰਪਨੀ ਦੁਆਰਾ ਅੱਜ ਜਾਰੀ ਵਾਹਨ ਵਿਕਰੀ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ 'ਚ ਉਸ ਦੇ ਯਾਤਰੀ ਕਾਰਾਂ ਦੀ ਵਿਕਰੀ 4.1 ਫੀਸਦੀ ਘਟ ਕੇ 1,06,246 ਇਕਾਈ ਤੋਂ 1,01,865 ਇਕਾਈ ਰਹਿ ਗਈ। ਇਸ ਮਿਆਦ 'ਚ ਮਿਨੀ ਕਾਰਾਂ ਦੀ ਸ਼੍ਰੇਣੀ 'ਚ ਕੰਪਨੀ ਦੀ ਆਲਟੋ ਅਤੇ ਵੈਗਨ ਆਰ ਦੀ ਵਿਕਰੀ 0.3 ਫੀਸਦੀ ਦੇ ਵਾਧੇ ਨਾਲ 33,316 ਇਕਾਈ ਤੋਂ 33,408 ਇਕਾਈ ਹੋ ਗਈ।
ਕਾਮਪੈਕਟ ਸ਼੍ਰੇਣੀ 'ਚ ਸਵਿਫਟ, ਸਲੈਰੀਓ, ਇੰਨਿਸ, ਬਲੈਨੋ ਅਤੇ ਡਿਜ਼ਾਇਰ ਦੀ ਵਿਕਰੀ 3.5 ਫੀਸਦੀ ਘਟ ਕੇ 67,868 ਇਕਾਈ ਤੋਂ 65,523 ਇਕਾਈ ਹੋ ਗਈ। ਇਸ ਦੌਰਾਨ ਮਿਡ ਸਾਈਜ਼ ਦੀ ਸਿਆਜ਼ ਦੀ ਵਿਕਰੀ 'ਚ 42.0 ਫੀਸਦੀ ਦੀ ਜ਼ਬਰਦਸਤ ਗਿਰਾਵਟ ਰਹੀ ਜਿਸ ਨਾਲ ਇਸ ਦਾ ਅੰਕੜਾ 5,062 ਵਾਹਨ ਤੋਂ ਘਟ ਕੇ 2,934 ਵਾਹਨ ਰਹਿ ਗਿਆ। ਘਰੇਲੂ ਬਾਜ਼ਾਰ 'ਚ ਐਸ ਕ੍ਰਾਸ, ਵਿਤਾਰਾ ਬ੍ਰੇਜ਼ਾ, ਆਰਟੀਗਾ ਅਤੇ ਜਿਪਸੀ ਵਰਗੇ ਯੂਟੀਲਿਟੀ ਵਾਹਨਾਂ ਦੀ ਵਿਕਰੀ ਜਨਵਰੀ 2019 'ਚ 8.4 ਫੀਸਦੀ ਵਧ ਕੇ 20,693 ਇਕਾਈ ਤੋਂ 22,430 ਇਕਾਈ ਹੋ ਗਈ। ਇਸ ਦੌਰਾਨ ਓਮਨੀ ਅਤੇ ਇਕੋ ਵੈਨ ਦੀ ਵਿਕਰੀ 23.6 ਫੀਸਦੀ ਵਧ ਕੇ 12,250 ਇਕਾਈ ਤੋਂ 15,145 ਇਕਾਈ ਹੋ ਗਈ। ਹਲਕੇ ਵਪਾਰਕ ਵਾਹਨਾਂ ਦੀ ਸ਼੍ਰੇਣੀ 'ਚ ਸੁਪਰਕੈਰੀ ਦੀ ਵਿਕਰੀ 'ਚ 92.1 ਫੀਸਦੀ ਦੀ ਜ਼ਬਰਦਸਤ ਤੇਜ਼ੀ ਰਹੀ। ਕੰਪਨੀ ਨੇ ਪਿਛਲੇ ਮਹੀਨੇ 2,710 ਸੁਪਰਕੈਰੀ ਦੀ ਵਿਕਰੀ ਕੀਤੀ ਜਦਕਿ ਜਨਵਰੀ 2018 'ਚ 1,411 ਇਕਾਈਆਂ ਦੀ ਵਿਕਰੀ ਹੋਈ ਸੀ। ਇਸ ਮਿਆਦ 'ਚ ਕੰਪਨੀ ਦੀ ਐਕਸਪੋਰਟ 11 ਫੀਸਦੀ ਘਟ ਕੇ 10,751 ਇਕਾਈ ਤੋਂ 9,571 ਇਕਾਈ ਰਹਿ ਗਿਆ।
ਬਜਟ 'ਚ ਰੇਲਵੇ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਵੱਧ ਰਾਸ਼ੀ
NEXT STORY