ਬਿਜ਼ਨੈੱਸ ਡੈਸਕ : ਅਪ੍ਰੈਲ ਮਹੀਨੇ 'ਚ ਵੀ ਪ੍ਰਚੂਨ ਮਹਿੰਗਾਈ ਦਰ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਅਪ੍ਰੈਲ 2024 'ਚ ਪ੍ਰਚੂਨ ਮਹਿੰਗਾਈ ਦਰ 4.83 ਫ਼ੀਸਦੀ ਰਹੀ ਹੈ, ਜੋ ਮਾਰਚ 2024 'ਚ 4.85 ਫ਼ੀਸਦੀ ਸੀ। ਅਪ੍ਰੈਲ ਮਹੀਨੇ 'ਚ ਖੁਰਾਕੀ ਮਹਿੰਗਾਈ ਦਰ 'ਚ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਇਹ ਵਧ ਕੇ 8.70 ਫ਼ੀਸਦੀ 'ਤੇ ਜਾ ਪਹੁੰਚੀ ਹੈ, ਜੋ ਮਾਰਚ 2024 'ਚ 8.52 ਫ਼ੀਸਦੀ ਰਹੀ ਸੀ।
ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ
ਭਾਰਤ ਵਿੱਚ ਮਹਿੰਗਾਈ ਨੂੰ ਮਾਪਣ ਦੇ ਦੋ ਅਧਾਰ ਹਨ। ਪਹਿਲਾ ਪ੍ਰਚੂਨ ਅਤੇ ਦੂਜਾ ਥੋਕ ਮਹਿੰਗਾਈ ਹੈ। ਪ੍ਰਚੂਨ ਮਹਿੰਗਾਈ ਦਰ ਆਮ ਖਪਤਕਾਰਾਂ ਦੁਆਰਾ ਅਦਾ ਦਿੱਤੀਆਂ ਜਾਣ ਵਾਲੀਆਂ ਕੀਮਤਾਂ 'ਤੇ ਅਧਾਰਤ ਹੁੰਦੀ ਹੈ। ਇਸਨੂੰ ਖਪਤਕਾਰ ਕੀਮਤ ਸੂਚਕਾਂਕ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ, ਥੋਕ ਮੁੱਲ ਸੂਚਕਾਂਕ ਦਾ ਅਰਥ ਉਹਨਾਂ ਕੀਮਤਾਂ ਨਾਲ ਹੁੰਦਾ ਹੈ, ਜੋ ਥੋਕ ਬਾਜ਼ਾਰ ਵਿੱਚ ਇਕ ਕਾਰੋਬਾਰੀ ਦੂਜੇ ਕਾਰੋਬਾਰੀ ਤੋਂ ਵਸੂਲਦਾ ਹੈ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਇਹ ਕੀਮਤਾਂ ਥੋਕ ਵਿੱਚ ਕੀਤੇ ਗਏ ਸੌਦਿਆਂ ਨਾਲ ਜੁੜੀਆਂ ਹੋਈਆਂ ਹਨ। ਕੱਚੇ ਤੇਲ, ਵਸਤੂਆਂ ਦੀਆਂ ਕੀਮਤਾਂ, ਉਸਾਰੀ ਦੀ ਲਾਗਤ ਤੋਂ ਇਲਾਵਾ ਕਈ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ, ਜਿਹਨਾਂ ਦੀ ਪ੍ਰਚੂਨ ਮਹਿੰਗਾਈ ਦਰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਲਗਭਗ 300 ਵਸਤੂਆਂ ਅਜਿਹੀਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਦੇ ਆਧਾਰ 'ਤੇ ਪ੍ਰਚੂਨ ਮਹਿੰਗਾਈ ਦਰ ਤੈਅ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਤੋਂ ਕੱਪੜਾ ਬਰਾਮਦ ਵਧਾਉਣ ’ਤੇ ਵਿਸ਼ੇਸ਼ ਧਿਆਨ ਦੇ ਰਹੀ ਸਰਕਾਰ
NEXT STORY