ਨਵੀਂ ਦਿੱਲੀ - ਮਾਰੂਤੀ ਸੁਜ਼ੂਕੀ ਜਲਦੀ ਹੀ ਆਪਣੇ ਗਾਹਕਾਂ ਲਈ ਸੀ.ਐਨ.ਜੀ. (CNG)ਸੈਗਮੈਂਟ ਵਿਚ ਦੋ ਵਿਲਕਪ ਲਿਆ ਰਹੀ ਹੈ। ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਮਾਰੂਤੀ ਸੁਜ਼ੂਕੀ ਆਪਣੀ ਸੀ.ਐਨ.ਜੀ. ਕਾਰਾਂ ਲਈ ਲੈ ਕੇ ਤੇਜ਼ੀ ਨਾਲ ਵਿਸਥਾਰ ਕਰ ਰਹੀ ਹੈ।
Dzire CNG:
ਇਸ ਸਾਲ ਮਾਰੂਤੀ ਸੁਜ਼ੂਕੀ ਕੰਪਨੀ ਆਪਣੇ ਖ਼ਾਸ ਮਾਡਲ ਡਿਜ਼ਾਇਰ ਦੇ ਸੀ.ਐਨ.ਜੀ. ਵੇਰੀਐਂਟ ਨੂੰ ਤਿਉਹਾਰਾਂ ਦੇ ਸੀਜ਼ਨ ਦੇ ਆਸਪਾਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮਾਹਰਾਂ ਅਨੁਸਾਰ ਇਨ੍ਹਾਂ ਦੋਵਾਂ ਕਾਰਾਂ ਦੇ ਸੀ.ਐਨ.ਜੀ. ਵੇਰੀਐਂਟ ਪੈਟਰੋਲ-ਡੀਜ਼ਲ ਵੇਰੀਐਂਟ ਦੇ ਮੁਕਾਬਲੇ 90,000 ਰੁਪਏ ਤੋਂ 1 ਲੱਖ ਰੁਪਏ ਤੱਕ ਮਹਿੰਗੇ ਹੋ ਸਕਦੇ ਹਨ। ਮਾਰੂਤੀ ਦੇ ਮੌਜੂਦਾ ਸੀ.ਐਨ.ਜੀ. ਕਾਰ ਮਾਡਲ ਦੀ ਤਰ੍ਹਾਂ ਹੀ ਇਹ ਦੋਵੇਂ ਨਵੇਂ ਕਾਰ ਵੇਰੀਐਂਟ ਵੀ ਲਗਪਗ 30 ਤੋਂ 32 ਕਿਲੋਮੀਟਰ ਪ੍ਰਤੀ ਕਿਲੋ ਦਾ ਮਾਈਲੇਜ ਦੇਣ ਦੇ ਸਮਰੱਥ ਹੋ ਸਕਦੇ ਹਨ।
New Celerio CNG
ਕੰਪਨੀ ਇਸ ਸਾਲ Celerio ਦੇ ਸੀ.ਐਨ.ਜੀ. ਮਾਡਲ ਨੂੰ ਲਾਂਚ ਕਰੇਗੀ। ਕੰਪਨੀ ਇਸ ਮਾਡਲ ਵਿੱਚ ਕਈ ਵਿਸ਼ੇਸ਼ਤਾਵਾਂ ਦੇ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸਦਾ ਨਵਾਂ ਮਾਡਲ ਪਹਿਲੇ ਮਾਡਲ ਨਾਲੋਂ ਜ਼ਿਆਦਾ ਮਾਈਲੇਜ ਦੇਵੇਗਾ। ਇਸ ਦੀ ਕੀਮਤ ਮੌਜੂਦਾ ਮਾਡਲ ਨਾਲੋਂ 90 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਵਧ ਹੋ ਸਕਦੀ ਹੈ।
ਇਹ ਵੀ ਪੜ੍ਹੋ : ਦੇਸ਼ ਦੇ 20 ਮਸ਼ਹੂਰ ਬ੍ਰਾਂਡਸ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀ ਪੀ.ਵੀ. ਸਿੰਧੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁੱਧ ਸੋਨੇ-ਚਾਂਦੀ ਦੀ ਰੱਖੜੀ ਨਾਲ ਮਨਾਓ ਇਸ ਵਾਰ ਦਾ ਤਿਉਹਾਰ, ਜਾਣੋ ਕੀਮਤ
NEXT STORY