ਨਵੀਂ ਦਿੱਲੀ - ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਇਸ ਸਾਲ 22 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ਲਈ ਖ਼ਰੀਦਦਾਰੀ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਵੀ ਇਸ ਸਾਲ ਦਾ ਰੱਖੜੀ ਦੀ ਤਿਉਹਾਰ ਕੁਝ ਖ਼ਾਸ ਢੰਗ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਰਾਜਕੋਟ ਦੇ ਸੁਨਿਆਰੇ ਨੇ ਇਕ ਖ਼ਾਸ ਸੋਨੇ-ਚਾਂਦੀ ਦੀ ਰੱਖੜੀ ਤਿਆਰ ਕੀਤੀ ਹੈ।
ਗੁਜਰਾਤ ਦੇ ਰਾਜਕੋਟ ਦੇ ਸੁਨਿਆਰੇ ਨੇ ਵੱਖ-ਵੱਖ ਡਿਜਾਈਨ ਦੀਆਂ 22 ਕੈਰੇਟ ਸੋਨੇ ਦੀਆਂ ਰੱਖੜੀਆਂ ਤਿਆਰ ਕੀਤੀਆਂ ਹਨ। ਇਨ੍ਹਾਂ ਦਾ ਭਾਰ 1 ਤੋਂ ਡੇਢ ਗ੍ਰਾਮ ਦੇ ਵਿਚਕਾਰ ਹੈ। ਵੱਖ-ਵੱਖ ਤਰ੍ਹਾਂ ਦੀਆਂ 15 ਸੋਨੇ ਦੀਆਂ ਰਖੜੀਆਂ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਲੱਕੜ ਦੇ ਸ਼ਾਨਦਾਰ ਨੱਕਾਸ਼ੀ ਵਾਲੇ ਡੱਬੇ ਵਿਚ ਪੈਕ ਕਰਕੇ ਸੋਨੇ ਦੀ ਇਹ ਰੱਖੜੀ ਵੇਚੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੱਖੜੀ ਦੇ ਮੌਕੇ 'ਤੇ ਭਾਰਤੀ ਰੇਲਵੇ ਦਾ ਬੀਬੀਆਂ ਨੂੰ ਖ਼ਾਸ ਤੋਹਫ਼ਾ
ਚਾਂਦੀ ਦੀ ਰੱਖੜੀ
ਲੱਕੜ ਦੇ ਇਸ ਖ਼ੂਬਸੂਰਤ ਡੱਬੇ ਵਿਚ 22 ਕੈਰੇਟ ਸੋਨੇ ਦੀ ਰੱਖੜੀ ਦੇ ਨਾਲ ਸੁੱਕੇ ਮੇਵੇ, ਚਾਕਲੇਟ ਅਤੇ ਹੋਰ ਸਮੱਗਰੀ ਸ਼ਾਮਲ ਹੈ। ਗੁਜਰਾਤ ਦੇ ਰਾਜਕੋਟ ਦੇ ਇਸ ਸੁਨਿਆਰੇ ਕੋਲ ਚਾਂਦੀ ਨਾਲ ਬਣੀ ਰੱਖੜੀ ਵੀ ਮਿਲਦੀ ਹੈ। ਜਿਹੜੇ ਲੋਕ ਸੋਨੇ ਦੀ ਮਹਿੰਗੀ ਰੱਖੜੀ ਨਹੀ ਖ਼ਰੀਦ ਸਕਦੇ ਉਹ ਲੋਕ ਚਾਂਦੀ ਦੀ ਰੱਖੜੀ ਖ਼ਰੀਦ ਸਕਦੇ ਹਨ।
ਸੋਨੇ ਦੀ ਰੱਖੜੀ ਦੀ ਕੀਮਤ
ਸੋਨੇ ਦੀ ਰਖੜੀ ਦੀ ਕੀਮਤ 6,000 ਰੁਪਏ ਤੋਂ ਲੈ ਕੇ 10,000 ਰੁਪਏ ਪ੍ਰਤੀ ਪੀਸ ਹੈ। ਚਾਂਦੀ ਦੀ ਰੱਖੜੀ ਦੀ ਕੀਮਤ 150 ਰੁਪਏ ਤੋਂ 550 ਰੁਪਏ ਵਿਚਕਾਰ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ ਗੋਆ ਤੇ ਮਾਲਦੀਵ ਘੁੰਮਣ ਦਾ ਮੌਕਾ, ਇਹ ਏਅਰਲਾਈਨ ਦੇ ਰਹੀ ਆਫ਼ਰ
ਬੱਚਿਆਂ ਲਈ ਸਪੈਸ਼ਲ ਰੱਖੜੀ
ਜ਼ਾਰਾਂ ਵਿਚ ਇਸ ਸਾਲ ਬੱਚਿਆਂ ਲਈ ਵੀ ਕਈ ਤਰ੍ਹਾਂ ਦੀਆਂ ਰੱਖੜੀਆਂ ਮਿਲ ਰਹੀਆਂ ਹਨ। ਬੱਚਿਆਂ ਲ਼ਈ ਛੋਟਾ ਭੀਮ, ਐਂਗਰੀ ਬਰਡ, ਡੋਰੇਮੋਨ, ਲਾਈਟ ਵਾਲੀਆਂ ਰੱਖੜੀਆਂ ਬਾਜ਼ਾਰ ਵਿਚ ਮਿਲ ਰਹੀਆਂ ਹਨ।
ਰੱਖੜੀ ਦਾ ਮਹੂਰਤ
21 ਅਗਸਤ ਦਿਨ ਸ਼ਨੀਵਾਰ ਨੂੰ ਪੂਰਨਮਾਸ਼ੀ ਤਿਥੀ ਸ਼ਾਮ 7 ਵਜੇ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਤਿਥੀ ਦੀ ਸਮਾਪਤੀ 22 ਅਗਸਤ ਦਿਨ ਐਤਵਾਰ ਨੂੰ ਸ਼ਾਮ 5.30 ਵਜੇ ਹੋਵੇਗੀ। ਇਸ ਲਈ ਰੱਖੜੀ ਦੀ ਤਿਉਹਾਰ 22 ਅਗਸਤ ਨੂੰ ਮਨਾਇਆ ਜਾਵੇਗਾ। 22 ਅਗਸਤ ਨੂੰ ਸਵੇਰੇ 6.15 ਵਜੇ ਤੋਂ ਸ਼ਾਮ 5.31 ਵਜੇ ਤੱਕ ਭੈਣਾਂ ਕਦੇ ਵੀ ਆਪਣੇ ਭਰਾ ਨੂੰ ਰਖੜੀ ਬਣ ਸਕਦੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ 20 ਹਜ਼ਾਰ ਕਰੋੜ ਰੁਪਏ ਦਾ ਫੰਡ ਹੋਇਆ ਤੈਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਏਅਰਲਾਈਨਜ਼ ਨੇ ਇਸ ਹਵਾਈ ਅੱਡੇ 'ਤੇ ਫ਼ੀਸਾਂ ਵਧਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ
NEXT STORY