ਨਵੀਂ ਦਿੱਲੀ (ਭਾਸ਼ਾ)- ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਵਪਾਰਕ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਲਈ 5 ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਆਪਣੇ ਨਾਲ ਜੋੜਿਆ ਹੈ। ਕੰਪਨੀ ਨੇ ਦੱਸਿਆ ਕਿ ਇਹ ਸਟਾਰਟਅੱਪ ਨਵੇਂ ਤਕਨੀਕੀ ਹੱਲ ਵਿਕਸਤ ਕਰਨ ’ਚ ਮਦਦ ਕਰਨਗੇ, ਜਿਸ ਨਾਲ ਸੰਚਾਲਨ ਕੁਸ਼ਲਤਾ ਵਧੇਗੀ, ਵਿਨਿਰਮਾਣ ਦੀ ਮਜ਼ਬੂਤੀ ਵਧੇਗੀ ਅਤੇ ਗਾਹਕਾਂ ਦਾ ਤਜ਼ਰਬਾ ਬਿਹਤਰ ਬਣੇਗਾ।
ਚੁਣੇ ਗਏ ਸਟਾਰਟਅੱਪ ਹਨ- ਔਗੁਰ ਏ. ਆਈ., ਆਤ੍ਰਾਲ, ਜੈਨ ਮੋਬਿਲਿਟੀ, ਇੰਡਸ ਵਿਜ਼ਨ ਅਤੇ ਪ੍ਰਾਕਸੀ। ਇਨ੍ਹਾਂ ਨੂੰ ਮਾਰੂਤੀ ਸੁਜ਼ੂਕੀ ਇਨਕਿਊਬੇਸ਼ਨ ਪ੍ਰੋਗਰਾਮ (ਐੱਮ. ਐੱਸ. ਆਈ. ਪੀ.) ਦੇ ਚੌਥੇ ਸਮੂਹ ਤਹਿਤ ਚੁਣਿਆ ਗਿਆ ਹੈ। ਇਹ ਪ੍ਰਾਜੈਕਟ ਆਈ. ਆਈ. ਐੱਮ. ਬੈਂਗਲੁਰੂ ਦੇ ਨਾਦਥੁਰ ਐੱਸ ਰਾਘਵਨ ਸੈਂਟਰ ਫਾਰ ਐਂਟਰਪ੍ਰੈਨਿਊਰਿਅਲ ਲਰਨਿੰਗ ਦੇ ਨਾਲ ਮਿਲ ਕੇ ਚਲਾਇਆ ਜਾਂਦਾ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਹਿਸਾਸ਼ੀ ਤਾਕੇਉਚੀ ਨੇ ਕਿਹਾ ਕਿ ਬਦਲਦੀ ਗਾਹਕ ਪਸੰਦ, ਵਧਦੇ ਕਾਰੋਬਾਰ ਅਤੇ ਗਲੋਬਲ ਨਿਯਮਾਂ ਕਾਰਨ ਕਾਰੋਬਾਰ ਗੁੰਝਲਦਾਰ ਹੋ ਰਿਹਾ ਹੈ। ਅਜਿਹੇ ’ਚ ਤਕਨਾਲੋਜੀ ਭਵਿੱਖ ਦੀ ਵਾਧਾ ਦਰ ਅਤੇ ਮਜ਼ਬੂਤੀ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ।
SpiceJet 10 ਫਰਵਰੀ ਤੋਂ ਇੰਫਾਲ ਲਈ ਸ਼ੁਰੂ ਕਰੇਗੀ ਆਪਣੀ ਪਹਿਲੀ ਉਡਾਣ ਸੇਵਾ
NEXT STORY