ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਸ ਸਾਲ ਸਤੰਬਰ ਤਿਮਾਹੀ ’ਚ ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ ਅਤੇ ਟੋਇਟਾ ਕਿਰਲੋਸਕਰ ਵਰਗੀਆਂ ਯਾਤਰੀ ਵਾਹਨ ਕੰਪਨੀਆਂ ਦੇ ਵਾਹਨਾਂ ਦੀਆਂ ਵਪਾਰਕ ਸੈਕਟਰਾਂ ਨੂੰ ਥੋਕ ’ਚ ਕੀਤੀ ਜਾਣ ਵਾਲੀ ਵਿਕਰੀ ’ਚ ਤੇਜ਼ ਗਿਰਾਵਟ ਆਈ ਹੈ।
ਮਹਾਮਾਰੀ ਦੇ ਦੌਰ ’ਚ ਲੋਕ ਜਨਤਕ ਜਾਂ ਸਾਂਝੇ ਟਰਾਂਸਪੋਰਟ ਤੋਂ ਬਚਦੇ ਹੋਏ ਆਵਾਜਾਈ ਦੇ ਨਿੱਜੀ ਸਾਧਨਾਂ ਨੂੰ ਚੁਣ ਰਹੇ ਹਨ। ਅਜਿਹੇ ’ਚ ਆਲੋਚਕ ਤਿਮਾਹੀ ਦੌਰਾਨ ਵਾਹਨ ਫਲੀਟ ਦੀ ਵਿਕਰੀ ’ਚ ਗਿਰਾਵਟ ਆਈ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਵਿਕਰੀ ਅਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ,‘‘ਸਾਂਝੇ ਅਤੇ ਜਨਤਕ ਟਰਾਂਸਪੋਰਟ ਦੇ ਮਾਧਿਅਮਾਂ ’ਚ ਲੋਕਾਂ ਦੀ ਰੁਚੀ ਘੱਟ ਹੋਈ ਹੈ। ਉਹ ਇਨ੍ਹਾਂ ਦੀ ਬਜਾਏ ਨਿੱਜੀ ਸਾਧਨਾਂ ਨੂੰ ਤਰਜੀਹ ਦੇਣ ਲੱਗੇ ਹਨ। ਜੇਕਰ ਅਸੀਂ ਆਪਣੇ ਪੋਰਟਫੋਲੀਓ ਦੇ ਅੰਕੜਿਆਂ ਨੂੰ ਵੇਖੀਏ, ਤਾਂ ਫਲੀਟ ਦੀ ਵਿਕਰੀ ’ਚ ਦੂਜੀ ਤਿਮਾਹੀ ’ਚ 69 ਫੀਸਦੀ ਦੀ ਗਿਰਾਵਟ ਆਈ ਹੈ।’’
ਪਿਛਲੇ ਸਾਲ ਦੀ ਤੁਲਨਾ ’ਚ 77 ਫੀਸਦੀ ਗਿਰਾਵਟ
ਉਨ੍ਹਾਂ ਕਿਹਾ ਕਿ ਅਪ੍ਰੈਲ-ਸਤੰਬਰ ਦੀ ਮਿਆਦ ਨੂੰ ਧਿਆਨ ’ਚ ਰੱਖੋ ਤਾਂ ਪਿਛਲੇ ਸਾਲ ਦੀ ਤੁਲਣਾ ’ਚ ਫਲੀਟ ਦੀ ਵਿਕਰੀ ’ਚ ਗਿਰਾਵਟ 77 ਫੀਸਦੀ ਹੈ। ਸ਼੍ਰੀਵਾਸਤਵ ਨੇ ਕਿਹਾ,‘‘ਇਸ ਦਾ ਨਤੀਜਾ ਹੋਇਆ ਕਿ ਕੁਲ ਵਿਕਰੀ ’ਚ ਫਲੀਟ ਦੀ ਹਿੱਸੇਦਾਰੀ ਪਿਛਲੇ ਸਾਲ ਦੇ 7 ਫੀਸਦੀ ਤੋਂ ਘੱਟ ਹੋ ਕੇ ਸਿਰਫ 2.4 ਫੀਸਦੀ ’ਤੇ ਆ ਗਈ।’’ ਮਾਰੂਤੀ ਸੁਜ਼ੂਕੀ ਇੰਡੀਆ ਹੈਚਬੈਕ, ਸੇਡਾਨ, ਵੈਨ ਅਤੇ ਮਲਟੀਪਰਪਜ਼ ਵਾਹਨ (ਐੱਮ. ਪੀ. ਵੀ.) ਸ਼੍ਰੇਣੀਆਂ ’ਚ ਆਲਟੋ, ਵੈਗਨਆਰ, ਸੇਲੇਰੀਓ, ਈਕੋ, ਟੂਰਐਸ ਅਤੇ ਅਰਟਿਗਾ ਵਰਗੇ ਮਾਡਲ ਵਪਾਰਕ ਵਰਤੋਂ ਲਈ ਪੇਸ਼ ਕਰਦੀ ਹੈ। ਹੁੰਡਈ ਮੋਟਰ ਇੰਡੀਆ ਫਲੀਟ ਦੀ ਸ਼੍ਰੇਣੀ ’ਚ ਦਾ ਪੈਕਟ ਸੇਡਾਨ ਏਕਸੇਂਟ ਦੀ ਵਿਕਰੀ ਕਰਦੀ ਹੈ। ਹੁੰਡਈ ਮੋਟਰ ਦੇ ਵੀ ਫਲੀਟ ਵਾਹਨਾਂ ’ਚ ਇਸ ਦੌਰਾਨ ਗਿਰਾਵਟ ਦਰਜ ਕੀਤੀ ਗਈ ਹੈ।
ਲੋਕ ਟੈਕਸੀਆਂ ਅਤੇ ਸਾਂਝੀਆਂ ਕਾਰਾਂ ’ਚ ਬੈਠਣ ਲਈ ਤਿਆਰ ਨਹੀਂ
ਟੋਇਟਾ ਕਿਰਲੋਸਟਕਰ ਮੋਟਰ (ਟੀ. ਕੇ. ਐੱਮ.) ਨੇ ਵੀ ਕਿਹਾ ਕਿ ਦੂਜੀ ਤਿਮਾਹੀ ਦੌਰਾਨ ਇਨੋਵਾ ਕ੍ਰਿਸਟਾ ਦੀ ਕਮਰਸ਼ੀਅਲ ਵਪਾਰਕ ਵਿਕਰੀ ’ਚ ਗਿਰਾਵਟ ਆਈ ਹੈ। ਟੀ. ਕੇ. ਐੱਮ. ਦੇ ਉੱਚ ਉਪ-ਪ੍ਰਧਾਨ (ਵਿਕਰੀ ਅਤੇ ਸੇਵਾ) ਨਵੀਨ ਸੋਨੀ ਨੇ ਕਿਹਾ, ਫਲੀਟ ਸੈਕਟਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ’ਚ ਸਚਮੁੱਚ ਇਕ ਠਹਿਰਾਅ ’ਤੇ ਆ ਗਿਆ ਹੈ। ਲੋਕ ਟੈਕਸੀਆਂ ਅਤੇ ਸਾਂਝੀਆਂ ਕਾਰਾਂ ’ਚ ਬੈਠਣ ਲਈ ਤਿਆਰ ਨਹੀਂ ਹਨ। ਇਹ ਬਹੁਤ ਚੁਣੌਤੀ ਭਰਪੂਰ ਦ੍ਰਿਸ਼ ਹੈ। ਟੈਕਸੀ ਸੈਕਟਰ ’ਚ 15-20 ਫੀਸਦੀ ਦੀ ਗਿਰਾਵਟ ਹੈ।’’ ਕੰਪਨੀ ਨੇ ਕਿਹਾ ਕਿ ਇਨੋਵਾ ਕ੍ਰਿਸਟਾ ਦੀ ਸੰਸਥਾਗਤ ਵਿਕਰੀ, ਜਿਸ ’ਚ ਟੈਕਸੀ, ਕਾਰਪੋਰੇਟ ਅਤੇ ਸਰਕਾਰੀ ਵਿਕਰੀ ਸ਼ਾਮਲ ਹੈ, ਜੁਲਾਈ-ਸਤੰਬਰ ਤਿਮਾਹੀ ’ਚ 65.72 ਫੀਸਦੀ ਘੱਟ ਕੇ 1,386 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਦੀ ਮਿਆਦ ’ਚ ਇਹ 4,044 ਇਕਾਈ ਸੀ।
ਰਿਲਾਇੰਸ ਇੰਡਸਟਰੀਜ਼ 'ਚ ਦੁਬਾਰਾ ਹੋਵੇਗਾ ਵੰਡ, ਮੁਕੇਸ਼ ਅੰਬਾਨੀ ਕਰ ਰਹੇ ਤਿਆਰੀ!
NEXT STORY