ਆਟੋ ਡੈਸਕ - ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਅਪ੍ਰੈਲ 'ਚ ਆਪਣੀਆਂ ਕਾਰਾਂ ਦੀਆਂ ਕੀਮਤਾਂ 4 ਫੀਸਦੀ ਵਧਾਉਣ ਦਾ ਐਲਾਨ ਕੀਤਾ ਸੀ। ਕਾਰਾਂ ਦੀਆਂ ਕੀਮਤਾਂ ਵਿੱਚ ਇਹ ਵਾਧਾ ਕੱਲ੍ਹ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਮਾਰੂਤੀ ਸੁਜ਼ੂਕੀ ਕਾਰ 62,000 ਰੁਪਏ ਮਹਿੰਗੀ ਹੋ ਜਾਵੇਗੀ।
ਮਾਰੂਤੀ ਸੁਜ਼ੂਕੀ ਇੰਡੀਆ ਨੇ ਵਧਦੀ ਲਾਗਤ ਕਾਰਨ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਜਿੱਥੋਂ ਤੱਕ ਹੋ ਸਕੇ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕੀਤੀ। ਹੁਣ ਇਸ ਨੂੰ ਵਧੀ ਹੋਈ ਲਾਗਤ ਦਾ ਕੁਝ ਬੋਝ ਆਪਣੇ ਗਾਹਕਾਂ 'ਤੇ ਪਾਉਣਾ ਹੋਵੇਗਾ।
62,000 ਰੁਪਏ ਮਹਿੰਗੀ ਹੋਵੇਗੀ ਇਹ ਕਾਰ
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧੇ ਦਾ ਸਭ ਤੋਂ ਜ਼ਿਆਦਾ ਅਸਰ ਉਸ ਦੀ ਮਸ਼ਹੂਰ SUV ਗ੍ਰੈਂਡ ਵਿਟਾਰਾ 'ਤੇ ਪੈਣ ਵਾਲਾ ਹੈ। ਮਾਰੂਤੀ ਗ੍ਰੈਂਡ ਵਿਟਾਰਾ ਦੀ ਕੀਮਤ 62,000 ਰੁਪਏ ਵਧਣ ਜਾ ਰਹੀ ਹੈ। ਜਦਕਿ ਹੋਰ ਕਾਰਾਂ ਦੀ ਕੀਮਤ ਇਸ ਤਰ੍ਹਾਂ ਵਧੇਗੀ...
ਕਾਰ ਮਾਡਲ |
ਕਿੰਨੀ ਹੋਵੇਗੀ ਮਹਿੰਗੀ |
Maruti Grand Vitara |
62,000 ਰੁਪਏ |
Maruti WagonR |
14,000 ਰੁਪਏ |
Maruti Ertiga |
12,500 ਰੁਪਏ |
Maruti xL6 |
12,500 ਰੁਪਏ |
Maruti Dzire Tour S |
3,000 ਰੁਪਏ |
Maruti Fronx |
2,500 ਰੁਪਏ |
ਮਾਰੂਤੀ ਦੀ ਸ਼ਾਨਦਾਰ ਵਿਕਰੀ
ਮਾਰਚ ਮਹੀਨੇ ਦੌਰਾਨ ਮਾਰੂਤੀ ਦੀ ਵਿਕਰੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਕੰਪਨੀ ਨੇ ਮਾਰਚ 2025 ਵਿੱਚ ਲਗਭਗ 2 ਲੱਖ ਕਾਰਾਂ ਵੇਚੀਆਂ ਹਨ। ਬ੍ਰੇਜ਼ਾ, ਗ੍ਰੈਂਡ ਵਿਟਾਰਾ, ਫਰੈਂਕ ਅਤੇ ਅਰਟਿਗਾ ਵਰਗੀਆਂ ਵੱਡੀਆਂ ਗੱਡੀਆਂ ਨੇ ਕੰਪਨੀ ਦੀ ਵਿਕਰੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਮਾਰਚ 'ਚ 3 ਫੀਸਦੀ ਵਧੀ ਹੈ। ਕੰਪਨੀ ਦੀ ਕੁੱਲ ਵਿਕਰੀ 1,92,984 ਯੂਨਿਟ ਰਹੀ ਹੈ। ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਦੀ ਵਿਕਰੀ 1,87,196 ਯੂਨਿਟ ਸੀ। ਇਸ ਵਿੱਚੋਂ, ਕੰਪਨੀ ਨੇ ਘਰੇਲੂ ਬਾਜ਼ਾਰ ਵਿੱਚ 1,50,743 ਯਾਤਰੀ ਵਾਹਨ ਵੇਚੇ, ਜਦੋਂ ਕਿ ਮਾਰਚ 2024 ਵਿੱਚ ਕੰਪਨੀ ਦੀ ਘਰੇਲੂ ਵਿਕਰੀ 1,52,718 ਯੂਨਿਟ ਸੀ।
425 ਦਿਨ ਤੱਕ ਸਿਮ ਰਹੇਗੀ ਐਕਟਿਵ, ਕਰੋੜਾਂ ਮੋਬਾਈਲ ਯੂਜ਼ਰਸ ਨੂੰ ਮਿਲੀ ਮੁਫਤ ਕਾਲਿੰਗ ਤੇ ਡਾਟਾ ਦੀ ਸੌਗਾਤ
NEXT STORY