ਬੈਂਗਲੁਰੂ– ਸ਼ਾਨਦਾਰ ਫਾਰਮ ’ਚ ਚੱਲ ਰਹੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਸਾਹਮਣਾ ਵੀਰਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਦਿੱਲੀ ਕੈਪੀਟਲਸ ਨਾਲ ਹੋਵੇਗਾ ਤਾਂ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਤੇ ਮਿਸ਼ੇਲ ਸਟਾਰਕ ’ਤੇ ਲੱਗੀਆਂ ਹੋਣਗੀਆਂ ਦਿੱਲੀ ਨੇ ਹੁਣ ਤੱਕ ਤਿੰਨੇ ਮੈਚ ਜਿੱਤੇ ਹਨ ਜਦਕਿ ਆਰ. ਸੀ ਬੀ. ਨੇ 4 ਵਿਚੋਂ 3 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਦੋਵੇਂ ਟੀਮਾਂ ਹਾਲਾਤ ਤੇ ਵਿਰੋਧੀ ਟੀਮ ਦੇ ਅਨੁਕੂਲ ਖੁਦ ਨੂੰ ਢਾਲਣ ਵਿਚ ਕਾਮਯਾਬ ਰਹੀਆਂ ਹਨ। ਆਰ. ਸੀ. ਬੀ. ਨੇ ਕੋਲਕਾਤਾ, ਚੇਨਈ ਤੇ ਮੁੰਬਈ ਵਿਚ ਜਿੱਤ ਦਰਜ ਕੀਤੀ ਤੇ ਇਕਲੌਤੀ ਹਾਰ ਉਸ ਨੂੰ ਚਿੰਨਾਸਵਾਮੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ ਹੱਥੋਂ ਝੱਲਣੀ ਪਈ। ਹਾਰ ਦੀ ਵਜ੍ਹਾ ਹਾਲਾਂਕਿ ਟੀਮ ਦੀ ਕੋਈ ਕਮੀ ਨਹੀਂ ਰਹੀ ਸਗੋਂ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉੱਥੇ ਹੀ, ਵਿਸ਼ਾਖਾਪਟਨਮ ਤੇ ਚੇਨਈ ਵਰਗੀਆਂ ਵੱਖ-ਵੱਖ ਪਿੱਚਾਂ ’ਤੇ ਜਿੱਤ ਦਰਜ ਕਰ ਕੇ ਆਈ ਦਿੱਲੀ ਵਿਰੁੱਧ ਆਰ. ਸੀ. ਬੀ. ਨੂੰ ਸਾਵਧਾਨ ਰਹਿਣਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਮੈਚ ਜਿੱਤਣ ਦੇ ਬਾਵਜੂਦ ਪਿਆ ਨਵਾਂ ਚੱਕਰ! ਇਸ ਮਾਮਲੇ 'ਚ ਫਸਿਆ Maxwell
ਵੈਸੇ ਵਿਰਾਟ ਦੇ ਫਾਰਮ ਵਿਚ ਆਉਣ ਨਾਲ ਮੇਜ਼ਬਾਨ ਟੀਮ ਦੇ ਹੌਸਲੇ ਬੁਲੰਦ ਹਨ। 36 ਸਾਲਾਂ ਦੇ ਵਿਰਾਟ ਨੂੰ ਹਾਲਾਂਕਿ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਤੇ ਖੱਬੇ ਹੱਥ ਦੇ ਆਰਮ ਸਪਿੰਨਰ ਕੁਲਦੀਪ ਯਾਦਵ ਤੋਂ ਪਾਰ ਪਾਉਣਾ ਪਵੇਗਾ। ਕੋਹਲੀ ਨੇ ਸਟਾਰਕ ਵਿਰੁੱਧ ਟੀ-20 ਕ੍ਰਿਕਟ ਵਿਚ 31 ਗੇਂਦਾਂ ਵਿਚ 72 ਦੌੜਾਂ ਬਣਾਈਆਂ ਹਨ ਪਰ ਇਸ ਸੈਸ਼ਨ ਵਿਚ ਸਟਾਰਕ 3 ਮੈਚਾਂ ਵਿਚੋਂ 11 ਦੀ ਔਸਤ ਨਾਲ 9 ਵਿਕਟਾਂ ਲੈ ਚੁੱਕਾ ਹੈ। ਪਾਵਰਪਲੇਅ ਵਿਚ ਸਟਾਰਕ ਤੇ ਕੋਹਲੀ ਦੀ ਟੱਕਰ ’ਤੇ ਬਹੁਤ ਕੁਝ ਨਿਰਭਰ ਕਰੇਗਾ। ਇਸ ਤੋਂ ਬਾਅਦ ਕੁਲਦੀਪ ਨਾਲ ਸਾਹਮਣਾ ਹੋਵੇਗਾ ਜਿਹੜਾ 6 ਦੀ ਇਕਾਨਮੀ ਰੇਟ ਨਾਲ 6 ਵਿਕਟਾਂ ਲੈ ਚੁੱਕਾ ਹੈ। ਉਂਝ ਟੀ-20 ਕ੍ਰਿਕਟ ਵਿਚ ਸਪਿੰਨਰਾਂ ਵਿਰੁੱਧ ਉੱਚੇ ਤੇ ਸਵੀਪ ਸ਼ਾਟ ਖੇਡਣ ਦੀ ਆਪਣੀ ਕਮਜ਼ੋਰੀ ਤੋਂ ਪਾਰ ਪਾ ਚੁੱਕਾ ਕੋਹਲੀ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਇਸ ਨਾਲ ਉਸ ਨੂੰ ਹੌਲੇ ਗੇਂਦਬਾਜ਼ਾਂ ਵਿਰੁੱਧ ਖੁੱਲ੍ਹ ਕੇ ਖੇਡਣ ਵਿਚ ਮਦਦ ਮਿਲ ਰਹੀ ਹੈ। ਕੁਲਦੀਪ ਦੇ ਤਰਕਸ਼ ਵਿਚ ਹਾਲਾਂਕਿ ਕਈ ਤੀਰ ਹਨ ਤੇ ਉਹ ਕਿਸੇ ਵੀ ਬੱਲੇਬਾਜ਼ ਨੂੰ ਪ੍ਰੇਸ਼ਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ : IPL ਚੀਅਰ ਲੀਡਰ ਦੀ ਵਾਇਰਲ ਵੀਡੀਓ ਨਾਲ ਮਚੀ ਸਨਸਨੀ! ਪੰਜਾਬ ਤੇ ਚੇਨਈ ਦੇ ਮੈਚ ਦੌਰਾਨ...
ਆਰ. ਸੀ. ਬੀ. ਦਾ ਕਪਤਾਨ ਰਜਤ ਪਾਟੀਦਾਰ ਵੀ ਫਾਰਮ ਵਿਚ ਹੈ ਤੇ ਉਹ ਸਪਿੰਨਰਾਂ ਨੂੰ ਖੇਡਣ ਵਿਚ ਮਾਹਿਰ ਹੈ। ਅਜਿਹੇ ਵਿਚ ਦਿੱਲੀ ਕੈਪੀਟਲਸ ਨੂੰ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਤੋਂ ਵੱਧ ਪ੍ਰਭਾਵਸ਼ਾਲੀ ਭੂਮਿਕਾ ਦੀ ਉਮੀਦ ਹੋਵੇਗੀ। ਕਪਤਾਨ ਅਕਸ਼ਰ ਨੇ ਹੁਣ ਤੱਕ 3 ਮੈਚਾਂ ਵਿਚ 8 ਓਵਰ ਕੀਤੇ ਹਨ ਪਰ ਇਕ ਵੀ ਵਿਕਟ ਨਹੀਂ ਲੈ ਸਕਿਆ ਹੈ।ਆਰ. ਸੀ. ਬੀ. ਲਈ ਨਵੀਂ ਗੇਂਦ ਸੰਭਾਲਣ ਵਾਲੇ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਪਾਵਰਪਲੇਅ ਵਿਚ ਪ੍ਰਭਾਵਸ਼ਾਲੀ ਰਹੇ ਹਨ। ਉਨ੍ਹਾਂ ਨੂੰ ਦਿੱਲੀ ਦੇ ਤਜਰਬੇਕਾਰ ਬੱਲੇਬਾਜ਼ ਕੇ. ਐੱਲ. ਰਾਹੁਲ ’ਤੇ ਲਗਾਮ ਲਗਾਉਣੀ ਪਵੇਗੀ ਜਿਹੜਾ ਇੱਥੋਂ ਦੇ ਹਾਲਾਤ ਤੋਂ ਬਾਖੂਬੀ ਜਾਣੂ ਹੈ। ਰਾਹੁਲ ਹੁਣ ਦੇਰ ਤੱਕ ਟਿਕਣ ਦੀ ਬਜਾਏ ਬੇਹੱਦ ਹਮਲਾਵਰ ਖੇਡਣ ਦੇ ਇਰਾਦੇ ਨਾਲ ਉਤਰ ਰਿਹਾ ਹੈ, ਜਿਸ ਨਾਲ ਉਹ ਕਾਫੀ ਖਤਰਨਾਕ ਵੀ ਸਾਬਤ ਹੋ ਰਿਹਾ ਹੈ। ਦਿੱਲੀ ਦੀਆਂ ਨਜ਼ਰਾਂ ਫਾਫ ਡੂ ਪਲੇਸਿਸ ਦੀ ਫਿਟਨੈੱਸ ’ਤੇ ਵੀ ਲੱਗੀਆਂ ਹੋਣਗੀਆਂ ਜਿਹੜਾ ਚੇਨਈ ਵਿਰੁੱਧ ਪਿਛਲਾ ਮੈਚ ਨਹੀਂ ਖੇਡ ਸਕਿਆ ਸੀ। ਇੱਥੋਂ ਦੇ ਹਾਲਾਤ ਤੋਂ ਜਾਣੂ ਡੂ ਪਲੇਸਿਸ ਜੇਕਰ ਫਿੱਟ ਹੁੰਦਾ ਹੈ ਤਾਂ ਆਰ. ਸੀ. ਬੀ. ਦੇ ਨਵੀਂ ਗੇਂਦ ਦੇ ਗੇਂਦਬਾਜ਼ਾਂ ਨੂੰ ਵਾਧੂ ਕੋਸ਼ਿਸ਼ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਜੋਤ ਸਿੰਘ ਸਿੱਧੂ ਨੇ ਇਸ ਕ੍ਰਿਕਟਰ ਨੂੰ ਸ਼ਰੇਆਮ ਕੀਤਾ ਬੇਇੱਜ਼ਤ, ਨੈਸ਼ਨਲ ਟੀਵੀ 'ਤੇ ਹੋਈ ਤਿੱਖੀ ਬਹਿਸ
NEXT STORY