ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਪੰਜਾਬ ਸਰਕਾਰ ਜਿੱਥੇ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਭਾਰੀ ਯਤਨ ਕਰ ਰਹੀ ਹੈ। ਉਥੇ ਹੀ ਜੋ ਅਫਸਰ ਜਾ ਫਿਰ ਕਰਮਚਾਰੀ ਦਫਤਰਾਂ ਦੇ ਵਿੱਚ ਸਮੇਂ ਸਿਰ ਨਹੀਂ ਪਹੁੰਚ ਰਹੇ ਅਤੇ ਆਪਣੇ ਕੰਮਾਂ ਦੇ ਵਿੱਚ ਕੁਤਾਹੀ ਵਰਤ ਰਹੇ ਨੇ ਉਨ੍ਹਾਂ 'ਤੇ ਵੀ ਲਗਾਤਾਰ ਕਾਰਵਾਈ ਕਰਦੀ ਦਿਖ ਰਹੀ ਹੈ। ਇਵੇਂ ਦਾ ਹੀ ਮਾਮਲਾ ਅੱਜ ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਵਿੱਚ ਸਾਹਮਣੇ ਆਇਆ। ਜਿੱਥੇ ਕਿ ਨਰੋਟ ਜੈਮਲ ਸਿੰਘ ਬਲਾਕ ਦੇ ਬੀਡੀਪੀਓ ਦਿਲਬਾਗ ਸਿੰਘ ਨੂੰ ਪ੍ਰਸ਼ਾਸਨ ਵੱਲੋਂ ਸਸਪੈਂਡ ਕਰਨ ਦੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 4 ਫਰਵਰੀ ਨੂੰ ਡੀਸੀ ਪਠਾਨਕੋਟ ਅਦਿੱਤਯ ਉਪਲ ਵੱਲੋਂ ਬੀਡੀਪੀਓ ਦੇ ਖਿਲਾਫ ਮਿਲੀਆਂ ਸ਼ਿਕਾਇਤਾਂ ਦੀ ਛਾਣਬੀਨ ਕੀਤੀ ਅਤੇ ਹਾਜ਼ਰੀ ਦੀ ਵੀ ਜਾਂਚ ਕੀਤੀ ਜਿਸ ਦੇ ਚਲਦੇ ਵਿਭਾਗ ਦੇ ਉੱਚ ਅਧਿਕਾਰੀ ਨੇ ਸਾਰੀ ਰਿਪੋਰਟ ਬਣਾ ਕੇ ਭੇਜੀ ਗਈ ਜਿਸ ਤਹਿਤ ਵਿਭਾਗ ਦੇ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਇਸ ਬੀਡੀਪੀਓ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਬੀ ਡੀ ਪੀ ਓ ਨਰੋਟ ਜੈਮਲ ਸਿੰਘ ਦੇ ਗੈਰ ਹਾਜ਼ਰ ਰਹਿਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ ਅਤੇ ਇਸ ਤੋਂ ਇਲਾਵਾ ਪੰਚਾਇਤੀ ਗ੍ਰਾਂਟਾਂ ਚ ਵੀ ਛੇੜਖਾਨੀ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ ਅਤੇ ਇਸ ਤੋਂ ਇਲਾਵਾ ਆਪਣੇ ਕੰਮਾਂ ਦੇ ਵਿੱਚ ਕੁਤਾਹੀ ਵਰਤਣ ਦੀਆਂ ਵੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਪੰਚਾਇਤੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਡੀਪੀਓ ਦਿਲਬਾਗ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਇਸ ਮੌਕੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਵਿਭਾਗ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਸਖਤ ਅਦਾ ਹਨ ਕਿ ਉਹ ਲੋਕਾਂ ਦਾ ਕੰਮ ਕਾਰ ਸਮੇਂ ਸਿਰ ਅਤੇ ਇਮਾਨਦਾਰੀ ਨਾਲ ਕਰਨ ਕਿਉਂਕਿ ਪੰਜਾਬ ਸਰਕਾਰ ਦਾ ਇੱਕੋ ਇੱਕੋ ਉਪਰਾਲਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਤਹਿਤ ਪੰਜਾਬ ਅੰਦਰ ਭਿਸ਼ਟਾਚਾਰ ਅਤੇ ਡਿਊਟੀ ਵਿੱਚ ਕੁਤਹਾਈ ਕਰਨ ਵਾਲੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਨਾਭੇ 'ਚ ਪਏ ਮੀਂਹ ਨੇ ਸੁਕਾਏ ਕਿਸਾਨਾਂ ਦੇ ਸਾਹ
NEXT STORY