ਨਵੀਂ ਦਿੱਲੀ - ਮਾਰੂਤੀ ਸੁਜ਼ੂਕੀ ਇੰਡੀਆ ਦੀ ਕੁੱਲ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ 3 ਫ਼ੀਸਦੀ ਵਧ ਕੇ 1,80,077 ਇਕਾਈ ਹੋ ਗਈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਮਈ 2024 ’ਚ ਕੁੱਲ 1,74,551 ਗੱਡੀਆਂ ਵੇਚੀਆਂ ਸਨ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਵੱਲੋਂ ਜਾਰੀ ਬਿਆਨ ਅਨੁਸਾਰ ਪਿਛਲੇ ਮਹੀਨੇ ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 6 ਫ਼ੀਸਦੀ ਦੀ ਗਿਰਾਵਟ ਨਾਲ 1,35,962 ਇਕਾਈ ਰਹਿ ਗਈ।
ਆਲਟੋ ਅਤੇ ਐੱਸ-ਪ੍ਰੈੱਸੋ ਵਰਗੀਆਂ ਛੋਟੀਆਂ ਕਾਰਾਂ ਦੀ ਸ਼੍ਰੇਣੀ ’ਚ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ 9,902 ਇਕਾਈ ਦੇ ਮੁਕਾਬਲੇ ਘਟ ਕੇ 6,776 ਇਕਾਈ ਰਹਿ ਗਈ। ਬਲੇਨੋ, ਸੇਲੇਰੀਓ, ਡਿਜ਼ਾਇਰ, ਇਗਨਿਸ, ਸਵਿਫਟ ਅਤੇ ਵੈਗਨ ਆਰ ਸਮੇਤ ਕੰਪੈਕਟ ਕਾਰ ਦੀ ਵਿਕਰੀ ਵੀ ਮਈ 2024 ’ਚ 68,206 ਇਕਾਈ ਦੇ ਮੁਕਾਬਲੇ ਘਟ ਕੇ 61,502 ਇਕਾਈ ਰਹਿ ਗਈ। ਗ੍ਰੈਂਡ ਵਿਟਾਰਾ, ਬ੍ਰੇਜ਼ਾ, ਅਰਟਿਗਾ, ਐਕਸ. ਐੱਲ-6, ਜੈਮਿਨੀ ਵਰਗੇ ਯੂਟਿਲਿਟੀ ਵਾਹਨਾਂ ਦੀ ਵਿਕਰੀ ਮਈ ’ਚ ਵਧ ਕੇ 54,899 ਇਕਾਈ ਹੋ ਗਈ। ਈਕੋ ਵੈਨ ਦੀ ਵਿਕਰੀ ਸਾਲਾਨਾ ਆਧਾਰ ’ਤੇ 10,960 ਇਕਾਈ ਤੋਂ ਵਧ ਕੇ 12,327 ਇਕਾਈ ਹੋ ਗਈ। ‘ਲਾਈਟ ਕਮਰਸ਼ੀਅਲ ਵਾਹਨ’ ਸੁਪਰ ਕੈਰੀ ਦੀ ਵਿਕਰੀ 2,728 ਇਕਾਈ ਰਹੀ। ਐੱਮ. ਐੱਸ. ਆਈ. ਨੇ ਕਿਹਾ, “ਪਿਛਲੇ ਮਹੀਨੇ ਉਸ ਦੀ ਬਰਾਮਦ 31,219 ਇਕਾਈ ਰਹੀ।’’
ਦੋਪਹੀਆ ਵਾਹਨਾਂ ਦੀ ਵਿਕਰੀ ’ਚ ਵਾਧਾ :
ਓਧਰ, ਬਜਾਜ ਆਟੋ ਦੀ ਬਰਾਮਦ ਸਮੇਤ ਕੁੱਲ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ 8 ਫ਼ੀਸਦੀ ਦੇ ਵਾਧੇ ਨਾਲ 3,84,621 ਇਕਾਈ ਰਹੀ। ਬਜਾਜ ਆਟੋ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਕਮਰਸ਼ੀਅਲ ਵਾਹਨਾਂ ਸਮੇਤ ਕੁੱਲ ਘਰੇਲੂ ਵਿਕਰੀ ਪਿਛਲੇ ਮਹੀਨੇ 2,25,733 ਇਕਾਈ ਰਹੀ। ਕੰਪਨੀ ਅਨੁਸਾਰ, ਸਮੀਖਿਆ ਅਧੀਨ ਮਹੀਨੇ ’ਚ ਬਰਾਮਦ 22 ਫ਼ੀਸਦੀ ਵਧ ਕੇ 1,58,888 ਵਾਹਨ ਹੋ ਗਈ। ਹੀਰੋ ਮੋਟੋਕਾਰਪ ਦੀ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 2 ਫ਼ੀਸਦੀ ਵਧ ਕੇ 5,07,701 ਇਕਾਈ ਹੋ ਗਈ। ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 16 ਫ਼ੀਸਦੀ ਵਧੀ। ਰਾਇਲ ਐਨਫੀਲਡ ਦੀ ਕੁੱਲ ਵਿਕਰੀ 26 ਫ਼ੀਸਦੀ ਵਧ ਕੇ 89,429 ਇਕਾਈ ਹੋ ਗਈ।
ਹੁੰਡਈ ਦੀ ਵਿਕਰੀ ਘਟੀ :
ਹੁੰਡਈ ਮੋਟਰ ਇੰਡੀਆ ਦੀ ਮਈ ਮਹੀਨੇ ’ਚ ਕੁੱਲ ਵਾਹਨ ਵਿਕਰੀ ਸਾਲਾਨਾ ਆਧਾਰ ’ਤੇ 8 ਫ਼ੀਸਦੀ ਘਟ ਕੇ 58,701 ਇਕਾਈ ਰਹਿ ਗਈ। ਮਈ ’ਚ ਘਰੇਲੂ ਬਾਜ਼ਾਰ ’ਚ ਉਸ ਦੀ ਥੋਕ ਵਿਕਰੀ 11 ਫ਼ੀਸਦੀ ਘਟ ਕੇ 43,861 ਇਕਾਈ ਰਹਿ ਗਈ। ਬਰਾਮਦ ਪਿਛਲੇ ਮਹੀਨੇ ਵਧ ਕੇ 14,840 ਇਕਾਈ ਰਹੀ। ਕੁੱਲ-ਵਕਤੀ ਨਿਰਦੇਸ਼ਕ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਤਰੁਣ ਗਰਗ ਨੇ ਕਿਹਾ, ‘‘ਮਈ ਦਾ ਮਹੀਨਾ ਸਾਡੇ ਚੇਨਈ ਵਿਨਿਰਮਾਣ ਪਲਾਂਟ ’ਚ ਹਫ਼ਤੇ ਭਰ ਦੇ ਅਰਧਸਾਲਾਨਾ ਰੱਖ-ਰਖਾਅ ਲਈ ਬੰਦ ਦਾ ਮਹੀਨਾ ਹੈ ਜਿਸ ਨਾਲ ਕੁਝ ਮਹੱਤਵਪੂਰਨ ਮਾਡਲ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ।
20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
NEXT STORY