ਪੈਰਿਸ – ਅਮਰੀਕਾ ਵੱਲੋਂ ਇਰਾਨ ਦੇ ਨਿਊਕਲੀਅਰ ਸਥਾਨਾਂ 'ਤੇ ਕੀਤੇ ਹਮਲਿਆਂ ਤੋਂ ਬਾਅਦ ਮੱਧ ਪੂਰਬ 'ਚ ਤਣਾਅ ਬਹੁਤ ਵੱਧ ਗਿਆ ਹੈ। ਇਸਦੇ ਚਲਦੇ, Air France-KLM ਨੇ ਐਤਵਾਰ ਅਤੇ ਸੋਮਵਾਰ ਲਈ ਦੁਬਈ ਅਤੇ ਰਿਯਾਦ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਐਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ, ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਸ ਦੀ ਪਹਿਲੀ ਤਰਜੀਹ ਹੈ ਅਤੇ ਹਾਲਾਤ 'ਤੇ ਨਜ਼ਰ ਬਣਾਈ ਹੋਈ ਹੈ।
ਮੱਧ ਪੂਰਬ 'ਚ ਵਧਦੇ ਜੰਗੀ ਤਣਾਅ ਅਤੇ ਹਵਾਈ ਰਸਤੇ 'ਚ ਆ ਰਹੀ ਰੁਕਾਵਟ ਕਾਰਨ ਹੋਰ ਕਈ ਏਅਰਲਾਈਨਾਂ ਵੱਲੋਂ ਵੀ ਉਡਾਣਾਂ ਰੱਦ ਜਾਂ ਰੀ-ਰੂਟ ਕੀਤੀਆਂ ਜਾ ਰਹੀਆਂ ਹਨ। Air France-KLM ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਉਡਾਣ ਬਾਰੇ ਤਾਜ਼ਾ ਜਾਣਕਾਰੀ ਲਈ ਆਪਣੀ ਏਅਰਲਾਈਨ ਨਾਲ ਸੰਪਰਕ ਵਿੱਚ ਰਹਿਣ।
ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ, ਆਦੇਸ਼ਾਂ ਦੀ ਪਾਲਣਾ ਕਰਨ
NEXT STORY