ਨਵੀਂ ਦਿੱਲੀ - ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਮੁੱਚੀ ਮਹਿੰਗਾਈ ਅਤੇ ਵਸਤੂਆਂ ਦੀਆਂ ਵਧੀਆਂ ਦਰਾਂ ਕਾਰਨ ਲਾਗਤ ਦਬਾਅ ਦਾ ਹਵਾਲਾ ਦਿੰਦੇ ਹੋਏ ਜਨਵਰੀ 2024 ਵਿੱਚ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਘੱਟ ਕੀਮਤ ਵਾਲੀ ਛੋਟੀ ਕਾਰ ਆਲਟੋ ਤੋਂ ਲੈ ਕੇ ਬਹੁ-ਉਪਯੋਗੀ ਵਾਹਨ ਇਨਵਿਕਟੋ ਤੱਕ ਕਈ ਵਾਹਨ ਵੇਚਦੀ ਹੈ। ਇਨ੍ਹਾਂ ਦੀ ਕੀਮਤ 3.54 ਲੱਖ ਰੁਪਏ ਤੋਂ 28.42 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਦੇ ਵਿਚਕਾਰ ਹੈ।
ਹਾਲਾਂਕਿ ਕੰਪਨੀ ਨੇ ਇਸ ਗੱਲ ਦੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਵਾਹਨਾਂ ਦੀਆਂ ਕੀਮਤਾਂ ਕਿੰਨੀਆਂ ਵਧਣਗੀਆਂ। ਮਾਰੂਤੀ ਸੁਜ਼ੂਕੀ ਇੰਡੀਆ ਨੇ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ, "ਸਮੁੱਚੀ ਮਹਿੰਗਾਈ ਅਤੇ ਵਸਤੂਆਂ ਦੀਆਂ ਵਧੀਆਂ ਕੀਮਤਾਂ ਕਾਰਨ ਲਾਗਤ ਦੇ ਦਬਾਅ ਵਿੱਚ ਵਾਧਾ ਹੋਣ ਕਾਰਨ ਕੰਪਨੀ ਜਨਵਰੀ 2024 ਵਿੱਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ।"
ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਨੇ ਵੀ ਕੱਚੇ ਮਾਲ ਦੀ ਵਧਦੀ ਮੰਗ ਅਤੇ ਸੰਚਾਲਨ ਲਾਗਤਾਂ ਦਾ ਹਵਾਲਾ ਦਿੰਦੇ ਹੋਏ ਅਗਲੇ ਸਾਲ ਜਨਵਰੀ ਤੋਂ ਭਾਰਤ 'ਚ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਦੋ ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।
S&P ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ GDP ਦਾ ਅਨੁਮਾਨ ਵਧਾ ਕੇ ਕੀਤਾ 6.4 ਫ਼ੀਸਦੀ
NEXT STORY