ਨਵੀਂ ਦਿੱਲੀ- ਭਾਰਤ ਨੂੰ ਜਲਦ ਹੀ ਈਰਾਨ ਤੋਂ ਪਾਈਪਲਾਈਨ ਦੇ ਰਾਹੀਂ ਨਾਲ ਸਸਤੀ ਗੈਸ ਦਾ ਤੋਹਫ਼ਾ ਮਿਲ ਸਕਦਾ ਹੈ। ਦੁਨੀਆ ਦੇ ਮੁੱਖ ਗੈਸ ਉਤਪਾਦਕ ਦੇਸ਼ ਈਰਾਨ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਜਲਦ ਹੀ ਉਹ ਸਮੁੰਦਰ ’ਚੋਂ ਲੰਘਣ ਵਾਲੀ ਕੁਦਰਤੀ ਗੈਸ ਪਾਈਪਲਾਈਨ ਨੂੰ ਓਮਾਨ ਤੋਂ ਭਾਰਤ ਤੱਕ ਵਧਾਉਣ ਉੱਤੇ ਵਿਚਾਰ ਕਰ ਸਕਦਾ ਹੈ। ਈਰਾਨ ਦੇ ਆਰਥਿਕ ਸਬੰਧਾਂ ਦੇ ਉਪ-ਵਿਦੇਸ਼ ਮੰਤਰੀ ਮੇਹਦੀ ਸਫਾਰੀ ਨੇ ਇਕ ਬਿਆਨ ’ਚ ਇਹ ਗੱਲ ਕਹੀ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਸਫਾਰੀ ਨੇ ਐੱਮ. ਵੀ. ਆਈ. ਆਰ. ਡੀ. ਸੀ. ਵਰਲਡ ਟਰੇਡ ਸੈਂਟਰ ਮੁੰਬਈ ਦੀ ਇਕ ਬੈਠਕ 'ਚ ਕਿਹਾ ਕਿ ਈਰਾਨ ਪਹਿਲਾਂ ਹੀ ਮਿਡਿਲ ਈਸਟ ਦੇ ਦੇਸ਼ ਓਮਾਨ ਤੱਕ ਇਸ ਨੈਚੁਰਲ ਗੈਸ ਪਾਈਪਲਾਈਨ ਦੀ ਉਸਾਰੀ ਕਰ ਰਿਹਾ ਹੈ। ਈਰਾਨ ਇਸ ਪਾਈਪਲਾਈਨ ਨੂੰ ਭਾਰਤ ’ਚ ਪੋਰਬੰਦਰ ਤੱਕ ਵਧਾਉਣ ਉੱਤੇ ਵਿਚਾਰ ਕਰ ਰਿਹਾ ਹੈ। ਐੱਮ. ਵੀ. ਆਈ. ਆਰ. ਡੀ. ਸੀ. ਵਰਲਡ ਟਰੇਡ ਸੈਂਟਰ ਮੁੰਬਈ ਨੇ ਇਕ ਬਿਆਨ ’ਚ ਕਿਹਾ ਕਿ ਸਫਾਰੀ ਇਸ ਸਾਲ 7-10 ਮਈ ਦਰਮਿਆਨ ਤੇਹਰਾਨ 'ਚ ਆਯੋਜਿਤ ਹੋਣ ਵਾਲੇ ‘ਈਰਾਨ ਐਕਸਪੋ 2023’ ਦੇ ਪ੍ਰਚਾਰ ਅਤੇ 11 ਮੁੱਖ ਸ਼੍ਰੇਣੀਆਂ ’ਚ ਵਪਾਰ ਅਤੇ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ ਮੁੰਬਈ ਆਏ ਸਨ।
ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਆਰਥਿਕ ਪਾਬੰਦੀਆਂ ਦੇ ਬਾਵਜੂਦ ਭਾਰਤ ਨਾਲ ਕਾਰੋਬਾਰ
ਜਿਸ ਤਰ੍ਹਾਂ ਰੂਸ ਉੱਤੇ ਅਮਰੀਕੀ ਅਤੇ ਪੱਛਮੀ ਦੇਸ਼ਾਂ ਦੀ ਰੋਕ ਦੇ ਬਾਵਜੂਦ ਭਾਰਤ ਨੇ ਆਪਣੇ ਹਿੱਤਾਂ ਤਹਿਤ ਕਾਰੋਬਾਰ ਜਾਰੀ ਰੱਖਿਆ ਹੈ। ਠੀਕ ਉਸੇ ਤਰ੍ਹਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਭਾਰਤ ਈਰਾਨ ਦੇ ਟਾਪ 5 ਵਪਾਰ ਭਾਗੀਦਾਰਾਂ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਾਡੀ ਬਰਾਮਦ 2022 ’ਚ 60 ਫ਼ੀਸਦੀ ਵਧੀ ਹੈ। ਪਿਛਲੇ 2 ਮਹੀਨਿਆਂ ’ਚ ਇਹ 90 ਫ਼ੀਸਦੀ ਵਧੀ ਹੈ। ਇਸ ਦਾ ਮਤਲੱਬ ਹੈ ਕਿ ਕੱਚੇ ਤੇਲ ਦੇ ਨਾਲ ਹੀ ਦੂਜੀਆਂ ਵਸਤਾਂ ਦਾ ਵਪਾਰ ਵੀ ਵੱਧ ਰਿਹਾ ਹੈ।
ਇਹ ਵੀ ਪੜ੍ਹੋ-ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ
ਭਾਰਤ ਦੀਆਂ ਐਨਰਜੀ ਜ਼ਰੂਰਤਾਂ ਨੂੰ ਪੂਰਾ ਕਰੇਗਾ ਈਰਾਨ
ਈਰਾਨ ਨੇ ਕਿਹਾ ਹੈ ਕਿ ਉਹ ਭਾਰਤ ਦੀਆਂ ਵੱਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਪ-ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਆਉਣ ਦਾ ਉਨ੍ਹਾਂ ਦਾ ਇਕ ਮਕਸਦ ਈਰਾਨ ਦੇ ਦੱਖਣ ’ਚ ਸਥਿਤ ਚਾਬਹਾਰ ਬੰਦਰਗਾਹ ਨੂੰ ਬੜ੍ਹਾਵਾ ਦੇਣਾ ਸੀ, ਤਾਂ ਕਿ ਇਸ ਜ਼ਰੀਏ ਭਾਰਤ, ਮੱਧ ਏਸ਼ੀਆ, ਕਾਕੇਸ਼ਸ ਖੇਤਰ (ਕਾਲਾ ਸਾਗਰ ਅਤੇ ਕੈਸਪੀਅਨ ਸਾਗਰ ’ਚ ਦਾ ਖੇਤਰ) ਅਤੇ ਯੂਰਪੀ ਬਾਜ਼ਾਰਾਂ ਤੱਕ ਪਹੁੰਚ ਕਾਇਮ ਕਰ ਸਕੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
HDFC ਬੈਂਕ ਦਾ ਲਾਭ 20 ਫ਼ੀਸਦੀ ਵਧ ਕੇ 12,594 ਕਰੋੜ ਰੁਪਏ 'ਤੇ ਆਇਆ
NEXT STORY