ਜਲੰਧਰ- ਜਲੰਧਰ ਕੈਂਟ ਦੇ ਇਕ ਧਾਰਮਿਕ ਡੇਰੇ ਵਿੱਚੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡੇਰੇ ਦਾ ਸੰਚਾਲਕ ਅੰਦਰ ਬਣੇ ਤਹਿਖਾਨੇ ਵਿਚੋਂ ਮਹਿਲਾ ਨਾਲ ਫੜਿਆ ਗਿਆ। ਡੇਰੇ ਦੇ ਅੰਦਰੋਂ ਗੁਪਤ ਤਹਿਖਾਨੇ ਤੋਂ ਇਲਾਵਾ ਡਰਾਈਫਰੂਟ ਨਾਲ ਭਰਿਆ ਫਰਿੱਜ ਅਤੇ ਪੰਜਾਬ ਪੁਲਸ ਦੇ ਸਟਿੱਕਰਾਂ ਵਾਲੀਆਂ ਦੋ ਕਾਰਾਂ ਮਿਲੀਆਂ ਬਰਾਮਦ ਹੋਈਆਂ। ਮਿਲੀ ਜਾਣਕਾਰੀ ਮੁਤਾਬਕ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਬਾਅਦ ਸਦਰ ਪੁਲਸ ਸਟੇਸ਼ਨ ਦੀ ਪੁਲਸ ਨੇ ਡੇਰਾ ਸੰਚਾਲਕ ਨੂੰ ਇਕ ਔਰਤ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਥਾਣੇ ਲੈ ਗਈ।ਜਾਂਚ ਤੋਂ ਬਾਅਦ ਪੁਲਸ ਨੇ ਛੱਡ ਦਿੱਤਾ। ਡੇਰਾ ਸੰਚਾਲਕ ਦੀ ਪਤਨੀ ਪ੍ਰੀਤੀ ਨੇ ਦੋਸ਼ ਲਗਾਇਆ ਕਿ ਉਸ ਦਤੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਚੱਲ ਰਹੇ ਹਨ। ਪਤੀ ਨਾਲ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਉਹ ਇਸ ਸਮੇਂ ਦੀਪ ਨਗਰ ਵਿਚ ਦੋ ਬੱਚਿਆਂ ਦੇ ਨਾਲ ਰਹਿੰਦੀ ਹੈ।
ਇਹ ਵੀ ਪੜ੍ਹੋ: 'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ, ਹੈਰਾਨ ਕਰੇਗਾ ਪੂਰਾ ਮਾਮਲਾ
ਬੁੱਧਵਾਰ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਪਤੀ ਕੈਂਟ ਦੀ ਦੁਸਹਿਰਾ ਗਰਾਊਂਡ ਵਿੱਚ ਇੱਕ ਔਰਤ ਨਾਲ ਘੁੰਮ ਰਿਹਾ ਹੈ। ਉਸ ਨੇ ਮੌਕੇ ਉਤੇ ਪਹੁੰਚ ਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪ੍ਰੀਤੀ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਡੇਰੇ ਦੇ ਬਾਹਰ ਪਹੁੰਚੀ ਅਤੇ ਦਰਵਾਜ਼ਾ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ। ਉਹ ਸਾਰੀ ਰਾਤ ਡੇਰੇ ਦੇ ਬਾਹਰ ਹੀ ਡਟੀ ਰਹੀ। ਵੀਰਵਾਰ ਸਵੇਰੇ ਸਦਰ ਪੁਲਸ ਸਟੇਸ਼ਨ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਡੇਰੇ ਦੇ ਸੰਚਾਲਕ ਅਤੇ ਉਸ ਦੀ ਮਹਿਲਾ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਦਰ ਦੇ ਐੱਸ. ਐੱਚ. ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਬਾਲਗ ਸਨ ਅਤੇ ਆਪਣੀ ਮਰਜ਼ੀ ਨਾਲ ਇਕ-ਦੂਜੇ ਨਾਲ ਸੰਬੰਧਾਂ ਵਿਚ ਹਨ, ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਹਸਪਤਾਲ ’ਚ ਦਾਖ਼ਲ
ਡੇਰੇ ਦੇ ਅੰਦਰੋਂ ਤਹਿਖਾਨਾ, ਪੰਜਾਬ ਪੁਲਸ ਦੇ ਸਟਿਕਰ ਲੱਗੀਆਂ ਦੋ ਕਾਰਾਂ ਸਮੇਤ ਪੰਜਾਬੀ ਜੁੱਤੀਆਂ ਤੇ ਪਰਸ ਨਾਲ ਭਰੀਆਂ ਦੋ ਅਲਮਾਰੀਆਂ ਬਰਾਮਦ
ਪ੍ਰੀਤੀ ਨੇ ਦੋਸ਼ ਲਗਾਇਆ ਕਿ ਅਦਾਲਤ ਵਿਚ ਪੇਸ਼ ਹੋਣ 'ਤੇ ਉਸ ਦਾ ਪਤੀ ਖ਼ੁਦ ਨੂੰ ਗ਼ਰੀਬ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਸ ਦੇ ਕੋਲ ਦੇਣ ਲਈ ਕੁਝ ਵੀ ਨਹੀਂ ਹੈ। ਪੁਲਸ ਨੂੰ ਡੇਰੇ ਦੇ ਅੰਦਰੋਂ ਦੋ ਮੰਜ਼ਿਲਾਂ ਆਲੀਸ਼ਾਨ ਇਮਾਰਤ, ਇਕ ਤਹਿਖਾਨਾ, ਡਰਾਈਫਰੂਟ ਨਾਲ ਭਰਿਆ ਫਰਿੱਜ, ਮਹਿਲਾਵਾਂ ਦੇ ਕੀਮਤੀ ਮੇਕਅਪ ਦਾ ਸਾਮਾਨ, ਸ਼ਾਨਦਾਰ ਬੈੱਡਰੂਮ, ਦਰਵਾਜ਼ਿਆਂ 'ਤੇ ਨੌ ਐਂਟਰੀ ਪਲੇਟ, ਮਹਿੰਗੀਆਂ ਜੁੱਤੀਆਂ, ਔਰਤਾਂ ਦੀਆਂ ਸੈਂਡਲਸ, ਪੰਜਾਬੀ ਜੁੱਤੀਆਂ ਅਤੇ ਪਰਸ ਨਾਲ ਭਰੀ ਅਲਮਾਰੀ ਬਰਾਮਦ ਹੋਈ।
ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠਾਕੁਰ ਕਾਲੋਨੀ 'ਚ ਫ਼ਿਰ ਚੋਰੀ ਦੀ ਕੋਸ਼ਿਸ਼, ਖੜਕਾ ਸੁਣ ਭੱਜ ਗਏ ਚੋਰ
NEXT STORY