ਜਲੰਧਰ (ਸੁਨੀਲ)–ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਏਪੁਰ ਵਿਚ ਦੁਸਹਿਰੇ ਵਾਲੇ ਦਿਨ ਉਦੋਂ ਹੰਗਾਮਾ ਹੋ ਗਿਆ, ਜਦੋਂ ਇਨਫਲੂਐਂਸਰ ਰੋਜਰ ਸੰਧੂ ਆਪਣੇ ਸਮਰਥਕਾਂ ਨਾਲ ਔਰੰਗਜ਼ੇਬ ਦਾ ਪੁਤਲਾ ਫੂਕਣ ਲਈ ਆਇਆ। ਇਥੇ ਦੱਸ ਦੇਈਏ ਕਿ ਦੁਸਹਿਰੇ ਮੌਕੇ ਜਿੱਥੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦਾ ਪੁਤਲਾ ਸਾੜਿਆ ਜਾਂਦਾ ਹੈ, ਉਥੇ ਹੀ ਜਲੰਧਰ ਦੇ ਰਸੂਲਪੁਰ ਵਿਚ ਰੋਜਰ ਸੰਧੂ ਵੱਲੋਂ ਔਰੰਗਜ਼ੇਬ ਦਾ ਪੁਤਲਾ ਸਾੜਿਆ ਜਾਣਾ ਸੀ। ਇਸ ਦੀ ਸੂਚਨਾ ਡੀ. ਐੱਸ. ਪੀ. ਕਰਤਾਰਪੁਰ ਕੰਵਰ ਵਿਜੇਪਾਲ ਨੂੰ ਮਿਲੀ ਅਤੇ ਉਨ੍ਹਾਂ ਤੁਰੰਤ ਐੱਸ. ਐੱਚ. ਓ. ਮਕਸੂਦਾਂ ਬਿਕਰਮ ਸਿੰਘ ਨੂੰ ਪੁਲਸ ਪਾਰਟੀ ਸਮੇਤ ਮੌਕੇ ’ਤੇ ਭੇਜਿਆ।

ਇਹ ਵੀ ਪੜ੍ਹੋ: ਜਲੰਧਰ ਦੀ PPR ਮਾਰਕਿਟ 'ਚ ਹੰਗਾਮਾ, ਮੁੰਡੇ ਦੀ ਲਾਹ ਦਿੱਤੀ 'ਪੱਗ', ਵੀਡੀਓ ਵਾਇਰਲ
ਪੁਲਸ ਨੇ ਪੁਤਲਾ ਖੋਹਿਆ ਅਤੇ ਤੋੜ ਕੇ ਉਸ ਨੂੰ ਪਿੰਡ ਦੇ ਛੱਪੜ ਵਿਚ ਸੁੱਟ ਦਿੱਤਾ ਅਤੇ ਰੋਜਰ ਸੰਧੂ ਅਤੇ ਉਸ ਦੇ ਸਮਰਥਕਾਂ ਨੂੰ ਖਦੇੜਿਆ। ਮਿਲੀ ਜਾਣਕਾਰੀ ਅਨੁਸਾਰ ਔਰੰਗਜ਼ੇਬ ਦਾ ਪੁਤਲਾ ਪਿਛਲੇ 3 ਦਿਨ ਪਹਿਲਾਂ ਤੋਂ ਬਣ ਰਿਹਾ ਸੀ ਅਤੇ ਔਰੰਗਜ਼ੇਬ ਦਾ ਪੁਤਲਾ ਸਾੜਨ ਨਾਲ ਮਾਹੌਲ ਵਿਗੜ ਸਕਦਾ ਸੀ।
ਇਸ ਕਾਰਨ ਮੌਕੇ ’ਤੇ ਪਹੁੰਚੀ ਪੁਲਸ ਨਾਲ ਰੋਜਰ ਸੰਧੂ ਅਤੇ ਉਸ ਦੇ ਸਾਥੀਆਂ ਦੀ ਬਹਿਸਬਾਜ਼ੀ ਹੋ ਗਈ ਪਰ ਅਧਿਕਾਰੀਆਂ ਨੇ ਸਾਫ਼ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਇਸ ਦੇ ਬਾਅਦ ਪੁਲਸ ਨੇ ਪੁਤਲੇ ਨੂੰ ਹਟਾ ਕੇ ਗਰਾਊਂਡ ਖ਼ਾਲੀ ਕਰਵਾ ਕੇ ਪੁਤਲੇ ਨੂੰ ਸਾੜਨ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ। ਬਾਅਦ ਵਿਚ ਚਰਚਾ ਬਣੀ ਕਿ ਰੋਜਰ ਸੰਧੂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧ ਵਿਚ ਜਦੋਂ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ ਸਾਮਾਨ ਵੇਖ ਉੱਡੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਮ ਆਦਮੀ ਪਾਰਟੀ ਦੀ ਰੈਲੀ 'ਚ ਜਾ ਰਹੀ ਬੱਸ 'ਤੇ ਹਮਲਾ, ਚੱਲੀਆਂ ਗ਼ੋਲੀਆਂ
NEXT STORY