ਨਵੀਂ ਦਿੱਲੀ (ਭਾਸ਼ਾ) – ਸਾਫਟਬੈਂਕ ਸਮਰਥਿਤ ਮੀਸ਼ੋ ਨੇ ਕਿਹਾ ਕਿ ਉਹ ਚਾਲੂ ਵਿੱਤੀ ਸਾਲ 2023-24 ਦੀ ਜੁਲਾਈ-ਸਤੰਬਰ ਤਿਮਾਹੀ ਵਿਚ ਏਕੀਕ੍ਰਿਤ ਸ਼ੁੱਧ ਲਾਭ ਦਰਜ ਕਰਨ ਵਾਲੀ ਪਹਿਲੀ ਈ-ਕਾਮਰਸ ਯੂਨੀਕਾਰਨ ਬਣ ਗਈ ਹੈ। ਕੰਪਨੀ ਨੇ ਹਾਲਾਂਕਿ ਜੁਲਾਈ-ਸਤੰਬਰ ਤਿਮਾਹੀ ਵਿਚ ਕਿੰਨਾ ਮੁਨਾਫਾ ਹੋਇਆ, ਇਸ ਦੀ ਜਾਣਕਾਰੀ ਨਹੀਂ ਦਿੱਤੀ। ਕੰਪਨੀ ਦਾ ਘਾਟਾ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਘੱਟ ਹੋ ਕੇ 141 ਕਰੋੜ ਰੁਪਏ ਰਹਿ ਗਿਆ। ਮਾਲੀਆ ਸਾਲਾਨਾ ਆਧਾਰ ’ਤੇ 37 ਫੀਸਦੀ ਵਧ ਕੇ 3,521 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਮੀਸ਼ੋ ਦੇ ਇਕ ਬੁਲਾਰੇ ਨੇ ਕਿਹਾ ਕਿ ਮੀਸ਼ੋ ਨੇ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ਵਿਚ ਪਹਿਲੀ ਵਾਰ ਮੁਨਾਫਾ ਕਮਾਇਆ। ਦੂਜੀ ਤਿਮਾਹੀ ਦੇ ਅਖੀਰ ਅਤੇ ਤਿਓਹਾਰੀ ਸੀਜ਼ਨ ਵਿਚ ਹਾਂਪੱਖੀ ਰਫਤਾਰ ਨਾਲ ਮੀਸ਼ੋ ਭਾਰਤ ਵਿਚ ਮੁਨਾਫਾ ਦੇਣ ਵਾਲੀ ਪਹਿਲੀ ਈ-ਕਾਮਰਸ ਕੰਪਨੀ ਬਣ ਗਈ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੂਰੇ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
ਇਹ ਵੀ ਪੜ੍ਹੋ : ਭਾਸ਼ਾ ਨੂੰ ਲੈ ਕੇ ਕਈ ਥਾਵਾਂ 'ਤੇ ਭੱਖ਼ਿਆ ਵਿਵਾਦ , ਕਈ ਕੰਪਨੀਆਂ ਦੇ ਸਾਈਨ ਬੋਰਡ 'ਤੇ ਕਾਲਖ਼ ਲਗਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਲ 2023 'ਚ ਦੁਨੀਆ ਦੇ Top-500 ਅਮੀਰਾਂ ਦੀ ਜਾਇਦਾਦ ਵਿਚ ਹੋਇਆ ਭਾਰੀ ਵਾਧਾ, ਜਾਣੋ ਕਿੰਨੀ ਵਧੀ ਦੌਲਤ
NEXT STORY