ਮੁੰਬਈ- ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੈਂਜ਼ ਨੇ ਗਾਹਕਾਂ ਨੂੰ ਫਾਈਨੈਂਸਿੰਗ ਦੀ ਆਸਾਨ ਸੁਵਿਧਾ ਮੁਹੱਈਆ ਕਰਾਉਣ ਲਈ ਭਾਰਤੀ ਸਟੇਟ ਬੈਂਕ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਹੈ।
ਇਸ ਤਹਿਤ ਬੈਂਕ ਮਰਸਡੀਜ਼ ਦੇ ਗਾਹਕਾਂ ਨੂੰ ਕਈ ਹੋਰ ਲਾਭ ਦੇ ਨਾਲ ਆਕਰਸ਼ਕ ਵਿਆਜ਼ ਦਰਾਂ 'ਤੇ ਕਾਰ ਕਰਜ਼ ਉਪਲਬਧ ਕਰਾਏਗਾ।
ਭਾਰਤੀ ਸਟੇਟ ਬੈਂਕ ਦੇ ਡਿਜੀਟਲ ਮੰਚ ਯੋਨੋ ਤੋਂ ਕਾਰ ਦੀ ਆਨਲਾਈਨ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ 25,000 ਰੁਪਏ ਦਾ ਵਾਧੂ ਛੋਟ ਮਿਲੇਗੀ। ਮਰਸਡੀਜ਼ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਕੰਪਨੀ ਨੂੰ ਐੱਸ. ਬੀ. ਆਈ. ਦੇ ਗਾਹਕਾਂ ਤੱਕ ਆਸਾਨੀ ਨਾਲ ਉਪਲਬਧ ਹੋਵੇਗੀ ਅਤੇ ਉਸ ਨੂੰ ਬਾਜ਼ਾਰ ਵਿਚ ਆਪਣੀ ਬੜ੍ਹਤ ਬਣਾਉਣ ਵਿਚ ਮਦਦ ਮਿਲੇਗੀ। ਉੱਥੇ ਹੀ, ਬੈਂਕ ਦੇ ਗਾਹਕਾਂ ਨੂੰ ਮਰਸਡੀਜ਼ ਦੀ ਬੁਕਿੰਗ 'ਤੇ ਕਈ ਹੋਰ ਵਿਸ਼ੇਸ਼ ਲਾਭ ਮਿਲਣਗੇ। ਬਿਆਨ ਮੁਤਾਬਕ ਸਾਂਝੇਦਾਰੀ ਗਾਹਕਾਂ ਲਈ ਆਕਰਸ਼ਕ ਵਿਆਜ਼ ਦਰ 'ਤੇ ਕਰਜ਼ ਉਪਲਬਧ ਕਰਾਉਣ ਦੀ ਗਾਰੰਟੀ ਪ੍ਰਦਾਨ ਕਰਦੀ ਹੈ।
ਮਰਸਡੀਜ਼ ਬੈਂਜ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਸ਼ਵੈਂਕ ਨੇ ਕਿਹਾ ਕਿ ਮਰਸਡੀਜ਼ ਬੈਂਜ ਸੰਭਾਵਤ ਗਾਹਕਾਂ ਤੱਕ ਪਹੁੰਚ ਬਣਾਉਣ ਦੇ ਲਈ ਲਗਾਤਾਰ ਨਵੇਂ ਤਰੀਕੇ ਤਲਾਸ਼ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦ ਕੰਪਨੀ ਨੇ ਕਿਸੇ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ।
'ਤਾਲਾਬੰਦੀ ਦੇ ਬਾਅਦ ਸੰਭਲ ਰਹੀ ਅਰਥਵਿਵਸਥਾ, ਸਭ ਤੋਂ ਖ਼ਰਾਬ ਸਮਾਂ ਲੰਘ ਗਿਆ'
NEXT STORY