ਕੋਲਕਾਤਾ— ਮੋਬਾਇਲ ਅਤੇ ਟੀ. ਵੀ. ਬਣਾਉਣ ਵਾਲੀ ਚੀਨ ਦੀ ਕੰਪਨੀ ਐੱਮ. ਆਈ. ਨੇ ਦੁਰਗਾ ਪੂਜਾ ਦੌਰਾਨ ਲੋਕਾਂ ਦੀ ਭੀੜ ਤੋਂ ਬਚਣ 'ਚ ਮਦਦ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਤਹਿਤ ਲੋਕ ਘਰ ਬੈਠ ਕੇ ਲਾਈਵ ਦੁਰਗਾ ਪੂਜਾ ਦਾ ਆਨੰਦ ਲੈ ਸਕਣਗੇ। ਕੰਪਨੀ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਐੱਮ. ਆਈ. ਇੰਡੀਆ ਦੇ ਨਿਰਦੇਸ਼ਕ (ਆਫਲਾਈਨ ਵਿਕਰੀ) ਸੁਨੀਲ ਬੇਬੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੰਪਨੀ ਨੇ ਇਸ ਲਈ ਇਕ ਆਨਲਾਈਨ ਪੋਰਟਲ 'ਤ੍ਰਿਨੇਯਨ' ਦੀ ਸ਼ੁਰੂਆਤ ਕੀਤੀ ਹੈ। ਲੋਕ ਇਸ ਪੋਰਟਲ ਦੀ ਮਦਦ ਨਾਲ ਲਾਈਵ ਦੁਰਗਾ ਪੂਜਾ ਦੇਖ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕੋਲਕਾਤਾ ਦੇ 10 ਪ੍ਰਸਿੱਧ ਆਯੋਜਨ ਸਥੱਲਾਂ 'ਤੇ 40 ਕੈਮਰੇ ਲਗਾਏ ਜਾਣਗੇ। ਇਨ੍ਹਾਂ ਦੀ ਮਦਦ ਨਾਲ ਲੋਕ ਘਰ ਬੈਠ ਕੇ ਮੰਡਪਾਂ 'ਚ ਪੂਜਾ-ਪਾਠ ਦੀ ਹਰ ਵਿਧੀ ਨੂੰ ਦੇਖ ਸਕਣਗੇ। ਕੰਪਨੀ ਨੇ ਕਿਹਾ ਕਿ ਉਸ ਦੇ ਪੋਰਟਲ 'ਤੇ ਜਿਨ੍ਹਾਂ ਆਯੋਜਨ ਸਥੱਲਾਂ ਦਾ ਪ੍ਰਸਾਰਣ ਹੋਵੇਗਾ, ਉਨ੍ਹਾਂ 'ਚ ਬੱਲੀਗੰਜ ਕਲਚਰਲ ਐਸੋਸੀਏਸ਼ਨ, ਐੱਫ. ਡੀ. ਬਲਾਕ, ਮੁਡਿਆਲੀ, ਤੇਲਪ੍ਰੋਟੋ, ਬੇਹਾਲਾ ਕਲੱਬ, ਗੈਨੇਕਸ-ਬਹੇਲਾ, ਸ਼ਪੂਰਜੀ, ਯੂਨੀਟੈੱਕ, ਸ਼ੇਰਵੁਡ ਅਸਟੇਟ ਅਤੇ ਵੀ. ਆਈ. ਪੀ. ਐਨਕਲੇਵ ਸ਼ਾਮਲ ਹਨ।
ਇੰਡੀਗੋ ਦੇ ਮੁਸਾਫ਼ਰਾਂ ਨੂੰ ਹੁਣ ਦੇਣਾ ਪਵੇਗਾ ਚਾਰਜ, ਨਿਯਮ ਅੱਜ ਤੋਂ ਲਾਗੂ
NEXT STORY