ਨਵੀਂ ਦਿੱਲੀ— ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ 'ਚ ਦੁੱਧ ਦਾ ਉਤਪਾਦਨ 2014 ਤੋਂ 2017 'ਚ 20 ਫੀਸਦੀ ਵਧ ਕੇ 13.77 ਕਰੋੜ ਟਨ ਤੋਂ 16.54 ਕਰੋੜ ਟਨ 'ਤੇ ਪਹੁੰਚ ਗਿਆ। ਇਕ ਅਧਿਕਾਰਿਕ ਬਿਆਨ 'ਚ ਸਿੰਘ ਨੇ ਕਿਹਾ ਕਿ ਦੇਸ਼ 'ਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵੀ 15.6 ਫੀਸਦੀ ਵਧੀ ਹੈ। ਇਹ 2013-14 ਦੇ 307 ਗ੍ਰਾਮ ਪ੍ਰਤੀ ਦਿਨ ਤੋਂ ਵਧ ਕੇ 2016-17 'ਚ 355 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀਦਿਨ ਹੋ ਗਈ।
ਭਾਰਤੀ ਖੇਤੀਬਾੜੀ ਖੋਜ ਇੰਸਟੀਚਿਊਟ ਪਰਿਸ਼ਦ ਦੀ ਰਾਸ਼ਟਰੀ ਡੇਅਰੀ (ਐੱਨ.ਡੀ.ਆਰ.ਆਈ.) ਦੇ 16 ਵੇਂ ਕਨਵੋਕੇਸ਼ਨ ਨੂੰ ਸੰਬੋਧਿਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਹੋਰ ਵਧਾਉਣ, ਸਮਾਜ ਦੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਉਤਪਾਦ , ਨੌਜਵਾਨ ਰੋਜ਼ਗਾਰ, ਬਿਹਤਰ ਸਿੱਖਿਆ ਤੇ ਸਿਹਤ ਦੇਖ ਭਾਲ ਨੂੰ ਲੈ ਕੇ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ 2018 ਦੇ ਬਜਟ 'ਚ ਪਸ਼ੂਪਾਲਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਖੇਤਰ ਦੇ ਲਈ ਸਰਕਾਰ ਨੇ 2,450 ਕਰੋੜ ਰੁਪਏ ਦੇ ਫੰਡ ਨਾਲ ਪਸ਼ੂਪਾਲਨ ਬਨਿਆਦੀ ਢਾਂਚਾ ਵਿਕਾਸ ਫੰਡ (ਏ.ਐੱਚ.ਆਈ.ਡੀ.ਐੱਫ.) ਦਾ ਗਠਨ ਕੀਤਾ ਹੈ। ਸਿੰਘ ਨੇ ਕਿਹਾ ਕਿ ਇਸ ਦੇ ਇਲਾਵਾ ਡੇਅਰੀ ਕਿਸਾਨਾਂ ਦੀ ਕਾਰਜਸ਼ੀਲ ਪੂੰਜੀ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਾ ਸਰਕਾਰ ਨੇ ਮੱਛੀ ਤੇ ਪਸ਼ੂ ਪਾਲਕ ਕਿਸਾਨਾਂ ਤੱਕ ਵਿਸਥਾਰ ਕੀਤਾ ਹੈ।
50 ਐੱਨ. ਆਰ. ਆਈਜ਼. ਨੂੰ ਈ. ਡੀ. ਦਾ ਨੋਟਿਸ
NEXT STORY