ਨਵੀਂ ਦਿੱਲੀ—ਸਟ੍ਰੈਸਡ ਪਾਵਰ ਪਲਾਂਟਸ ਦੇ ਲੋਨ ਰੈਜ਼ੋਲੂਸ਼ਨ 'ਤੇ ਬੈਂਕਾਂ ਦੀ ਪਹਿਲ 'ਚ ਅਜੇ ਤੱਕ ਤੇਜ਼ੀ ਨਹੀਂ ਆਈ ਹੈ। ਇਨ੍ਹਾਂ 'ਤੇ ਆਖਰੀ ਫੈਸਲਾ ਲੈਣ ਦੀ 15 ਅਕਤੂਬਰ ਦੀ ਹਾਲੀਆ ਡੈੱਡਲਾਈਨ ਵੀ ਉਹ ਮਿਸ ਕਰ ਸਕਦੇ ਹਨ। ਅਵੰਤਾ ਪਾਵਰ ਪਲਾਂਟ ਅਤੇ ਪ੍ਰਯਾਗਰਾਜ ਪਾਵਰ ਜੇਨ ਕਾਰਪ ਦੇ 1,980 ਮੈਗਾਵਾਟ ਦੇ ਬਾਰਾ ਪਾਵਰ ਪਲਾਂਟ ਦਾ ਲੋਨ ਰੈਜ਼ੋਲੂਸ਼ਨ ਕਰੀਬ ਦਿਸ ਰਿਹਾ ਹੈ ਪਰ ਇਹ ਵੀ 15 ਅਕਤੂਬਰ ਤੱਕ ਨਹੀਂ ਹੋ ਪਾਏਗਾ। ਇਹ ਦੋਵੇਂ ਪਲਾਂਟਸ ਮੱਧ ਪ੍ਰਦੇਸ਼ 'ਚ ਹਨ।
21 ਸਤੰਬਰ ਨੂੰ ਬੈਂਕਾਂ ਦੀ ਇਸ ਮਾਮਲੇ 'ਚ ਪਾਵਰ ਫਾਈਨੈਂਸ ਕਾਰਪੋਰੇਸ਼ਨ ਦੇ ਦਿੱਲੀ ਹੈੱਡਕੁਆਟਰ 'ਚ ਮੀਟਿੰਗ ਹੋਈ ਸੀ। ਇਸ 'ਚ ਸਟ੍ਰੈਸਡ ਪਾਵਰ ਅਸੈਟਸ ਦੇ ਲਈ 15 ਅਕਤੂਬਰ ਦੀ ਡੈੱਡਲਾਈਨ 'ਤੇ ਸਹਿਮਤੀ ਬਣੀ ਸੀ। ਬੈਂਕਾਂ ਦੀ ਇਸ ਲਿਸਟ 'ਚ 12 ਅਸੈਟਸ ਹਨ। ਬੈਂਕਿੰਗ ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਰੈਜ਼ੋਲੂਸ਼ਨ ਨੂੰ ਲੈ ਕੇ ਕੋਈ ਤਰੱਕੀ ਨਹੀਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ 1,320 ਮੈਗਾਵਾਟ ਦੇ ਰਤਨ ਇੰਡਸਟਰੀ ਦੇ ਅਮਰਾਵਤੀ ਪਲਾਂਟ 1,370 ਮੈਗਾਵਾਟ ਦੇ ਛੱਤੀਸਗੜ੍ਹ ਐਨਰਜ਼ੀ ਲਿਮਟਿਡ, ਝਾਬੁਆ ਅਤੇ ਪ੍ਰਯਾਗਰਾਜ ਪਲਾਂਟ ਨੂੰ ਲੈ ਕੇ ਕੁੱਝ ਵਾਧਾ ਹੋਇਆ ਹੈ।
ਨੋਇਡਾ ਦੀ ਇਕ ਛੋਟੀ ਕੰਪਨੀ ਵਰਲਡ ਵਿੰਡੋ ਨੇ ਝਾਬੁਆ ਪਾਵਰ ਪਲਾਂਟ ਦੇ ਲਈ 100 ਕਰੋੜ ਦੀ ਬੈਂਕ ਗਾਰੰਟੀ ਦਿੱਤੀ ਹੈ। ਇਸ ਕੰਪਨੀ ਨੂੰ ਐਗਜਿਮ ਇੰਡਸਟਰੀ ਦੀ ਸਪੋਰਟ ਹਾਸਲ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਨੂੰ ਡੀਲ ਲਈ ਹੋਰ 115 ਕਰੋੜ ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਡੀਲ ਨਾਲ ਪ੍ਰਾਜੈਕਟ ਦੀ ਆਗਿਆ ਲਾਗਤ ਦਾ 60 ਫੀਸਦੀ ਪੈਸਾ ਰਿਕਵਰ ਕਰ ਸਕਣਗੇ।
ATF ’ਤੇ ਐਕਸਾਈਜ਼ ਡਿਊਟੀ ਘਟਾਉਣ ਜਾ ਰਹੀ ਹੈ ਸਰਕਾਰ!
NEXT STORY