ਬਿਜ਼ਨੈੱਸ ਡੈਸਕ : ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਟਰਾਂਜਿਅਨ ਆਪਣੇ ਦੇਸ਼ 'ਚ ਇਕ ਵੀ ਮੋਬਾਇਲ ਫੋਨ ਨਹੀਂ ਵੇਚਦੀ ਪਰ ਅਫਰੀਕਾ 'ਚ ਆਪਣੇ ਪੈਰ ਪਸਾਰਨ ਤੋਂ ਬਾਅਦ ਹੁਣ ਉਹ ਭਾਰਤ 'ਚ ਗੁਪਤ ਰੂਪ ਨਾਲ ਆਪਣੀ ਪਕੜ ਬਣਾ ਰਹੀ ਹੈ। ਵਿਕਰੀ ਦੇ ਲਿਹਾਜ਼ ਨਾਲ ਟਰਾਂਜਿਅਨ ਭਾਰਤ ਦੀਆਂ ਚੋਟੀ ਦੀਆਂ ਪੰਜ ਸਮਾਰਟਫੋਨ ਕੰਪਨੀਆਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਕਾਊਂਟਰਪੁਆਇੰਟ ਰਿਸਰਚ ਦੇ ਅੰਕੜਿਆਂ ਮੁਤਾਬਕ ਹਾਂਗਕਾਂਗ ਦੀ ਇਸ ਕੰਪਨੀ ਦੀ ਸਾਲ 2023 'ਚ ਭਾਰਤੀ ਸਮਾਰਟਫੋਨ ਬਾਜ਼ਾਰ 'ਚ 8.6 ਫੀਸਦੀ ਹਿੱਸੇਦਾਰੀ ਰਹੀ। ਟਰਾਂਜਿਅਨ ਆਪਣੇ ਮੋਬਾਈਲ ਫੋਨਾਂ ਦੀ ਵਿਕਰੀ Itel, Infinix ਅਤੇ Tecno ਦੇ ਬ੍ਰਾਂਡ ਨਾਮਾਂ ਨਾਲ ਕਰਦੀ ਹੈ ਅਤੇ 2022 ਵਿੱਚ ਭਾਰਤੀ ਬਾਜ਼ਾਰ ਵਿੱਚ ਇਨ੍ਹਾਂ ਤਿੰਨਾਂ ਬ੍ਰਾਂਡਾਂ ਦੇ ਸਮਾਰਟਫ਼ੋਨਾਂ ਦੀ ਹਿੱਸੇਦਾਰੀ 6.3 ਫ਼ੀਸਦੀ ਸੀ। ਇਹ ਦੇਸ਼ 'ਚ ਇਕ ਹੋਰ ਚੀਨ ਦੀ ਕੰਪਨੀ ਓਪੋ ਨੂੰ ਟੱਕਰ ਦੇ ਰਹੀ ਹੈ, ਜਿਸ ਦੀ ਭਾਰਤ 'ਚ ਬਾਜ਼ਾਰ ਹਿੱਸੇਦਾਰੀ 2022 ਅਤੇ 2023 'ਚ ਲਗਭਗ 10 ਫ਼ੀਸਦੀ 'ਤੇ ਸਥਿਰ ਰਹੀ ਹੈ।
ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ
ਸਾਲ 2023 'ਚ ਦੇਸ਼ ਦੀ ਚੋਟੀ ਦੇ ਪੰਜ ਬ੍ਰਾਂਡਾਂ ਦੀ ਕੁੱਲ ਬਾਜ਼ਾਰੀ ਹਿੱਸੇਦਾਰੀ ਸਾਲ 2022 ਦੇ 80 ਫ਼ੀਸਦੀ ਤੋਂ ਘਟ ਕੇ 73 ਫ਼ੀਸਦੀ ਰਹਿ ਗਈ। ਪਿਛਲੇ ਸਾਲ ਸਮਾਰਟਫੋਨ ਬਾਜ਼ਾਰ 'ਚ 2 ਫ਼ੀਸਦੀ ਦੀ ਗਿਰਾਵਟ ਆਈ ਸੀ ਪਰ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦੇ ਮਾਮਲੇ 'ਚ ਟਰਾਂਜਿਸ਼ਨ ਫ਼ਾਇਦੇ 'ਚ ਰਹੀ। ਇਸ ਨੇ ਘੱਟ ਕੀਮਤ ਵਾਲੇ ਸਮਾਰਟਫੋਨ ਬਾਜ਼ਾਰ 'ਚ ਮੌਜੂਦਾ ਕੰਪਨੀਆਂ ਦੀ ਹਿੱਸੇਦਾਰੀ ਨੂੰ ਨੁਕਸਾਨ ਪਹੁੰਚਾਇਆ ਹੈ। ਕੰਪਨੀ ਮੁੱਖ ਤੌਰ 'ਤੇ 12,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ ਵੇਚਦੀ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਫੀਚਰ ਫੋਨ ਮਾਰਕੀਟ ਵਿੱਚ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਹੈ। ਪਿਛਲੇ ਸਾਲ ਇਸ ਹਿੱਸੇ ਵਿੱਚ ਇਸਦੀ ਮਾਰਕੀਟ ਹਿੱਸੇਦਾਰੀ 28 ਫ਼ੀਸਦੀ ਸੀ ਅਤੇ ਇਸਦਾ ਮੁੱਖ ਬ੍ਰਾਂਡ ਆਈਟੈਲ ਸਥਾਨਕ ਕੰਪਨੀ ਲਾਵਾ ਨੂੰ ਕੜੀ ਟੱਖਰ ਦੇ ਰਿਹਾ ਹੈ। ਕੁੱਲ ਮਿਲਾ ਕੇ ਸਮਾਰਟਫੋਨ ਬਜ਼ਾਰ ਸੁੰਗੜ ਰਿਹਾ ਹੈ ਪਰ ਪ੍ਰੀਮੀਅਮ ਸੈਗਮੈਂਟ ਵਿੱਚ ਐਪਲ ਅਤੇ ਐਂਟਰੀ-ਲੈਵਲ ਟਰਾਂਜਿਸ਼ਨ ਵਰਗੀਆਂ ਕੰਪਨੀਆਂ ਆਪਣੀ ਮਾਰਕੀਟ ਸ਼ੇਅਰ ਵਧਾ ਰਹੀਆਂ ਹਨ ਜਦੋਂ ਕਿ ਚੋਟੀ ਦੇ ਪੰਜ ਬ੍ਰਾਂਡਾਂ ਦੀ ਹਿੱਸੇਦਾਰੀ ਘਟ ਰਹੀ ਹੈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਵਾਰ ਸਰਕਾਰ ਪੇਸ਼ ਕਰੇਗੀ 'ਅਧੂਰਾ ਬਜਟ', ਜਾਣੋ ਕਿਉਂ?
NEXT STORY