ਨਵੀਂ ਦਿੱਲੀ — ਨਵੇਂ ਸਾਲ ਦੇ ਮੌਕੇ ’ਤੇ ਲੋਕਾਂ ਨੇ ਆਨਲਾਈਨ ਫੂਡ ਆਰਡਰਿੰਗ ਐਪ ਜ਼ੋਮੈਟੋ ’ਤੇ ਜ਼ੋਰਦਾਰ ਢੰਗ ਨਾਲ ਭੋਜਨ ਦਾ ਆਰਡਰ ਦਿੱਤਾ। ਕੋਵਿਡ-19 ਲਾਗ ਦਰਮਿਆਨ ਕਈ ਸੂਬਿਆਂ ’ਚ ਰਾਤ ਦੇ ਕਰਫਿੳੂ ਕਾਰਨ ਲੋਕਾਂ ਨੇ ਜ਼ੋਮੈਟੋ ਜ਼ਰੀਏ ਭੋਜਨ ਦਾ ਆਰਡਰ ਦਿੱਤਾ। ਆਲਮ ਇਹ ਸੀ ਕਿ ਨਵੇਂ ਸਾਲ ਦੀ ਸ਼ੁਰੂਆਤ ’ਤੇ ਜ਼ੋਮੈਟੋ ’ਤੇ ਪ੍ਰਤੀ ਮਿੰਟ 4,000 ਤੋਂ ਵੱਧ ਆਰਡਰ ਦਿੱਤੇ ਗਏ।
ਜੋਮਾਟੋ ਦੇ ਸੰਸਥਾਪਕ ਅਤੇ ਸੀ.ਈ.ਓ. ਦੀਪਇੰਦਰ ਗੋਇਲ ਨੇ ਟਵੀਟ ਦੇ ਜ਼ਰੀਏ ਇਨ੍ਹਾਂ ਆਰਡਰ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਟਵੀਟਾਂ ਵਿਚ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁੱਲ ਕਿੰਨੇ ਮੁੱਲ ਦੇ ਆਰਡਰ ਆ ਰਹੇ ਹਨ ਅਤੇ ਉਨ੍ਹਾਂ ਦੀ ਟੀਮ ਉੱਤੇ ਇਨ੍ਹਾਂ ਆਰਡਰ ਨੂੰ ਪੂਰਾ ਕਰਨ ਲਈ ਕਿੰਨਾ ਦਬਾਅ ਹੈ।
ਇਸ ਡਿਸ਼ ਦੀ ਰਹੀ ਸਭ ਤੋਂ ਵੱਧ ਮੰਗ
31 ਦਸੰਬਰ 2020 ਨੂੰ ਸ਼ਾਮ 07:53 ਵਜੇ ਗੋਇਲ ਨੇ ਟਵੀਟ ਕੀਤਾ, ‘ਇਸ ਸਮੇਂ ਸਿਸਟਮ ਵਿਚ ਜ਼ਬਰਦਸਤ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ 1.4 ਲੱਖ ਲਾਈਵ ਆਰਡਰ ਆ ਚੁੱਕੇ ਹਨ। ਇਸ ਵਿਚੋਂ 20 ਹਜ਼ਾਰ ਦੇ ਕਰੀਬ ਬਿਰਿਆਨੀ ਅਤੇ 16 ਹਜ਼ਾਰ ਪਿੱਜ਼ਾ ਆਰਡਰ ਹਨ। ਇਨ੍ਹਾਂ ਵਿੱਚੋਂ 40 ਪ੍ਰਤੀਸ਼ਤ ਪਿੱਜ਼ਾ ਚੀਜ਼ ਪਿੱਜ਼ਾ ਹਨ।
ਦੂਜੇ ਦੇਸ਼ਾਂ ਦੇ ਲੋਕਾਂ ਨੇ ਵੀ ਆਰਡਰ ਕੀਤਾ ਫੂਡ
ਗੋਇਲ ਇਹ ਵੀ ਦੱਸਿਆ ਕਿ ਭਾਰਤ ਤੋਂ ਬਾਹਰ ਰਹਿੰਦੇ ਲੋਕਾਂ ਨੇ ਵੀ ਭਾਰਤ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਲਈ ਫੂਡ ਦਾ ਆਰਡਰ ਦਿੱਤਾ ਸੀ। ਖ਼ਾਸਕਰ ਯੂ.ਏ.ਈ., ਲੇਬਨਾਨ ਅਤੇ ਤੁਰਕੀ ਦੇ ਲੋਕਾਂ ਨੇ ਭਾਰਤ ਵਿਚ ਰਹਿੰਦੇ ਆਪਣੇ ਨਜ਼ਦੀਕੀ ਲੋਕਾਂ ਲਈ ਆਰਡਰ ਦਿੱਤੇ ਹਨ।
ਗੋਇਲ ਨੇ ਇਹ ਵੀ ਦੱਸਿਆ ਕਿ ਉਸ ਦੇ ਪਲੇਟਫਾਰਮ ’ਤੇ ਹੁਣ ਤੱਕ ਦੀ ਸਭ ਤੋਂ ਵੱਧ ਆਰਡਰ ਦੀ ਗਤੀ ਵੇਖੀ ਗਈ ਹੈ। ਸ਼ਾਮ ਨੂੰ 06:14 ਵਜੇ ਪ੍ਰਤੀ ਮਿੰਟ 2,500 ਆਰਡਰ ਪ੍ਰਾਪਤ ਹੋ ਰਹੇ ਸਨ। ਇਸ ਤੋਂ ਬਾਅਦ ਪ੍ਰਤੀ ਮਿੰਟ ਦੇ ਵੱਧ ਤੋਂ ਵੱਧ 4,100 ਆਰਡਰ ਰਾਤ 8: 22 ਵਜੇ ਆਏ।
ਪਿਛਲੇ ਸਾਲ ਦਸੰਬਰ ਵਿਚ ਜ਼ੋਮੈਟੋ ਨੇ 660 ਮਿਲੀਅਨ ਡਾਲਰ ਭਾਵ 4,850 ਕਰੋੜ ਰੁਪਏ ਦੇ ਫੰਡਿੰਗ ਰਾੳੂਂਡ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਕੰਪਨੀ ਦਾ ਮੁੱਲ ਲਗਭਗ 3.6 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਮਾਰੂਤੀ ਤੇ ਟੋਇਟਾ ਦੀ ਵਿਕਰੀ 'ਚ ਦਸੰਬਰ 2020 ਦੌਰਾਨ ਸ਼ਾਨਦਾਰ ਵਾਧਾ
NEXT STORY