ਨਵੀਂ ਦਿੱਲੀ — ਈ-ਕਾਮਰਸ ਦਿੱਗਜ ਐਮਾਜ਼ੋਨ ਅਤੇ ਭਾਰਤ ਦੀ ਇਕ ਪ੍ਰਾਇਵੇਟ ਇਕੁਇਟੀ ਕੰਪਨੀ ਸਮਾਰਾ ਕੈਪਿਟਲ ਨੇ ਮਿਲ ਕੇ ਅਦਿੱਤਯ ਬਿਰਲਾ ਗਰੁੱਪ (ਏ.ਬੀ.ਆਰ.ਐੱਲ.) ਦੇ ਫੂਡ ਅਤੇ ਗ੍ਰਾਸਰੀ ਕਰਿਆਨੇ ਦੀ ਰਿਟੇਲ ਚੇਨ ਨੂੰ ਹਾਸਲ ਕਰ ਲਿਆ ਹੈ। ਸੂਤਰਾਂ ਮੁਤਾਬਕ ਇਹ ਡੀਲ 4200 ਕਰੋੜ ਰੁਪਏ 'ਚ ਹੋਈ ਹੈ।
ਐਮਾਜ਼ੋਨ ਦੀ ਇਸ ਡੀਲ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਬਾਜ਼ਾਰ 'ਚ ਵਾਲਮਾਰਟ ਨਾਲ ਉਸ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਵਾਲਮਾਰਟ ਨੇ ਇਸੇ ਸਾਲ 16 ਅਰਬ ਡਾਲਰ ਦੀ ਡੀਲ 'ਚ ਫਲਿੱਪਕਾਰਟ ਨੂੰ ਖਰੀਦਿਆ ਸੀ। ਇਸ ਡੀਲ ਦੇ ਤਹਿਤ ਸਮਾਰਾ ਕੋਲ 'ਮੋਰ' ਦੀ 51 ਫੀਸਦੀ ਹਿੱਸੇਦਾਰੀ ਹੋਵੇਗੀ, ਜਦੋਂਕਿ ਬਾਕੀ ਹਿੱਸੇਦਾਰੀ ਐਮਾਜ਼ੋਨ ਕੋਲ ਰਹੇਗੀ। ਆਦਿੱਤਯ ਬਿਰਲਾ ਗਰੁੱਪ ਦੀ ਰਿਟੇਲ ਅਤੇ ਅਪੈਰਲ ਵਰਟਿਕਲ ਦੇ ਹੈੱਡ ਪ੍ਰਣਬ ਬਰੂਆ ਇਸ ਇਕਾਈ ਦੀ ਅਗਵਾਈ ਕਰਦੇ ਰਹਿਣਗੇ।
ਸੂਤਰਾਂ ਅਨੁਸਾਰ ਖਰੀਦਦਾਰ ਏ.ਬੀ.ਆਰ.ਐੱਲ. ਦਾ 40 ਅਰਬ ਦਾ ਕਰਜ਼ਾ ਵੀ ਲੈਣਗੇ। ਏ.ਬੀ.ਆਰ.ਐੱਲ. 'ਮੋਰ' ਬ੍ਰਾਂਡ ਨਾਮ ਨਾਲ ਰਿਟੇਲ ਸਟੋਰ ਚਲਾਉਂਦੀ ਹੈ। ਸੂਤਰਾਂ ਨੇ ਦੱਸਿਆ ਕਿ ਬਿਰਲਾ ਨੂੰ ਇਸ ਕਾਰੋਬਾਰ 'ਚ 70 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਉਦਯੋਗ ਵਿਚ 110 ਅਰਬ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਬਿਰਲਾ ਨੇ ਇਕ ਦਹਾਕੇ ਦੌਰਾਨ ਇਸ ਵਿਚ ਸ਼ੇਅਰ ਅਤੇ ਕਰਜ਼ੇ ਦੇ ਰੂਪ ਵਿਚ ਨਿਵੇਸ਼ ਕੀਤਾ ਸੀ।
ਸੋਨਾ 10 ਰੁਪਏ ਡਿੱਗਾ, ਚਾਂਦੀ 100 ਰੁਪਏ ਤੇਜ਼
NEXT STORY