ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ 66 ਸਾਲਾ ਸੇਵਾਮੁਕਤ ਸਰਕਾਰੀ ਕਰਮਚਾਰੀ ਨੂੰ ਸ਼ੇਅਰਾਂ 'ਤੇ ਜ਼ਿਆਦਾ ਮੁਨਾਫ਼ੇ ਦਾ ਝਾਂਸਾ ਦੇ ਕੇ, ਉਸ ਤੋਂ 2.85 ਕਰੋੜ ਰੁਪਏ ਠੱਗ ਲਏ ਗਏ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡੋਂਬੀਵਾਲੀ ਖੇਤਰ ਦੇ ਵਿਸ਼ਨੂੰ ਨਗਰ ਵਾਸੀ ਸ਼ਿਕਾਇਕਰਤਾ ਲਗਭਗ 2 ਮਹੀਨਿਆਂ 'ਚ ਇਹ ਸਾਰਾ ਪੈਸਾ ਗੁਆ ਬੈਠੇ। ਸੀਨੀਅਰ ਨਾਗਰਿਕ ਨੇ ਪੁਲਸ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਨਾਲ ਮੋਬਾਇਲ ਫੋਨ 'ਤੇ ਸੰਪਰਕ ਕੀਤਾ ਅਤੇ ਖ਼ੁਦ ਨੂੰ ਇਕ 'ਨਿਵੇਸ਼ ਫਰਮ' ਅਤੇ ਇਕ ਨਾਮਵਰ 'ਸਿਕਿਓਰਿਟੀਜ਼ ਵਪਾਰ' ਕੰਪਨੀ ਦਾ ਪ੍ਰਤੀਨਿਧੀ ਦੱਸਿਆ।
ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾ ਰਿਟਰਨ ਦਾ ਵਾਅਦਾ ਕਰ ਕੇ ਕਾਲ ਕਰਨ ਵਾਲਿਆਂ ਨੇ ਸ਼ਿਕਾਇਤਕਰਤਾ ਨੂੰ 2.85 ਕਰੋੜ ਰੁਪਏ ਨਿਵੇਸ਼ ਕਰਨ ਲਈ ਰਾਜ਼ੀ ਕੀਤਾ, ਜਿਸ ਨੂੰ ਕਈ ਬੈਂਕ ਖਾਤਿਆਂ 'ਚ ਟਰਾਂਸਫਰ ਕੀਤਾ ਗਿਆ। ਜਦੋਂ ਕੋਈ ਰਿਟਰਨ ਨਹੀਂ ਮਿਲਿਆ ਤਾਂ ਵਿਅਕਤੀ ਨੇ ਕਾਲ ਕਰਨ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ,''ਸ਼ੁਰੂਆਤ 'ਚ ਦੋਸ਼ੀ ਟਾਲਮਟੋਲ ਕਰਦੇ ਰਹੇ ਅਤੇ ਬਾਅਦ 'ਚ ਫੋਨ ਚੁੱਕਣਾ ਬੰਦ ਕਰ ਦਿੱਤਾ।'' ਅਧਿਕਾਰੀ ਨੇ ਦੱਸਿਆ ਕਿ ਵਸ਼ਨੂੰ ਨਗਰ ਪੁਲਸ ਨੇ 14 ਜੁਲਾਈ ਨੂੰ ਸੀਨੀਅਰ ਨਾਗਰਿਕ ਦੀ ਸ਼ਿਕਾਇਤ ਦੇ ਆਧਾਰ 'ਤੇ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਅਤੇ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਾਂ ਲਈ ਰਾਹਤ ਭਰੀ ਖ਼ਬਰ! ਅਗਸਤ 'ਚ ਸ਼ੁਰੂ ਹੋ ਸਕਦੀ ਭਾਰਤ ਦੀ ਸਭ ਤੋਂ ਲੰਬੀ Underground Metro
NEXT STORY