ਬਿਜ਼ਨੈੱਸ ਡੈਸਕ : ਫੋਰਬਸ ਏਸ਼ੀਆ ਦੁਆਰਾ ਜਾਰੀ ਕੀਤੀ ਗਈ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਪਹਿਲੇ ਨੰਬਰ 'ਤੇ ਗੌਤਮ ਅਡਾਨੀ ਦਾ ਨਾਮ ਸੀ, ਜੋ ਹੁਣ ਇਕ ਕਦਮ ਹੇਠਾਂ ਆ ਗਏ ਹਨ। ਅਮੀਰਾਂ ਦੀ ਇਸ ਸੂਚੀ 'ਚ ਦੂਜੇ ਸਥਾਨ 'ਤੇ ਗੌਤਮ ਅਡਾਨੀ ਐਂਡ ਕੰਪਨੀ ਅਤੇ ਤੀਜੇ ਸਥਾਨ 'ਤੇ HCL ਦੇ ਸੰਸਥਾਪਕ ਅਤੇ ਚੇਅਰਮੈਨ ਸ਼ਿਵ ਨਾਦਰ ਹਨ। ਇਸ ਟਾਪ-10 ਦੀ ਲਿਸਟ 'ਚ ਹੋਰ ਕਿਹੜੇ ਉਦਯੋਗਪਤੀ ਸ਼ਾਮਲ ਹਨ, ਦੇ ਬਾਰੇ ਆਓ ਜਾਣਦੇ ਹਾਂ....
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਦੀ ਲੜਾਈ ਦੌਰਾਨ ਨਿਸ਼ਾਨੇ 'ਤੇ ਐਲੋਨ ਮਸਕ, ਈਯੂ ਨੇ ਜਾਰੀ ਕੀਤਾ ਸਖ਼ਤ ਆਦੇਸ਼
ਜਾਣੋ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਕੁੱਲ ਜਾਇਦਾਦ
ਫੋਰਬਸ ਏਸ਼ੀਆ ਨੇ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਪਹਿਲਾ ਨਾਂ ਇਕ ਵਾਰ ਫਿਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦਾ ਹੈ। ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 92 ਬਿਲੀਅਨ ਡਾਲਰ ਦੱਸੀ ਜਾਂਦੀ ਹੈ, ਜੋ ਕਿ ਭਾਰਤੀ ਮੁਦਰਾ ਵਿੱਚ 7.65 ਲੱਖ ਕਰੋੜ ਰੁਪਏ ਤੋਂ ਵੱਧ ਹੈ। ਅਡਾਨੀ ਗਰੁੱਪ ਦੇ ਗੌਤਮ ਅਡਾਨੀ ਅਤੇ ਪਰਿਵਾਰ ਦੂਜੇ ਸਥਾਨ 'ਤੇ ਹੈ। ਪਿਛਲੇ ਸਾਲ ਉਹ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਸੀ। ਹੁਣ ਉਹਨਾਂ ਦੀ ਕੁੱਲ ਜਾਇਦਾਦ 68 ਅਰਬ ਡਾਲਰ ਹੈ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
HCL ਗਰੁੱਪ ਚੇਅਰਮੈਨ ਸ਼ਿਵ ਨਾਦਰ
ਤੀਜੇ ਸਥਾਨ 'ਤੇ HCL ਦੇ ਸੰਸਥਾਪਕ ਅਤੇ ਚੇਅਰਮੈਨ ਸ਼ਿਵ ਨਾਦਰ ਹਨ, ਜਿਹਨਾਂ ਦੀ ਕੁੱਲ ਜਾਇਦਾਦ 29.3 ਬਿਲੀਅਨ ਡਾਲਰ ਹੈ। ਸ਼ਿਵ ਨਾਦਰ ਨੂੰ ਇਸ ਸਾਲ 2 ਸਥਾਨਾਂ ਦਾ ਫ਼ਾਇਦਾ ਹੋਇਆ ਹੈ। ਸ਼ਿਵ ਨਾਦਰ ਨੇ ਸਾਲ 1976 ਵਿੱਚ HCL ਗਰੁੱਪ ਦੀ ਸਥਾਪਨਾ ਕੀਤੀ ਸੀ। HCL ਭਾਰਤ ਦੀ ਪਹਿਲੀ ਕੰਪਨੀ ਹੈ, ਜੋ ਦੇਸੀ ਕੰਪਿਊਟਰਾਂ ਦਾ ਨਿਰਮਾਣ ਕਰਦੀ ਹੈ।
ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਮਸ਼ਹੂਰ ਮਹਿਲਾ ਉਦਯੋਗਪਤੀ ਸਾਵਿਤਰੀ ਜਿੰਦਲ
ਸੂਚੀ ਵਿੱਚ ਚੌਥੇ ਨੰਬਰ 'ਤੇ OP ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ ਐਂਡ ਕੰਪਨੀ ਹੈ। 46 ਫ਼ੀਸਦੀ ਦੇ ਵਾਧੇ ਨਾਲ ਉਹਨਾਂ ਦੀ ਕੁੱਲ ਜਾਇਦਾਦ 24 ਬਿਲੀਅਨ ਡਾਲਰ ਤੱਕ ਪਹੁੰਚ ਗਈ। ਸਾਵਿਤਰੀ ਜਿੰਦਲ ਦੁਨੀਆ ਦੀ ਇੱਕ ਮਸ਼ਹੂਰ ਮਹਿਲਾ ਉਦਯੋਗਪਤੀ ਹੈ।ਆਪਣੀ ਮਿਹਨਤ ਅਤੇ ਲਗਨ ਦੇ ਬਲ 'ਤੇ ਉਸਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਫੈਲਾਇਆ ਹੈ। ਉਹ ਹੋਰਨਾ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਫੋਰਬਸ ਏਸ਼ੀਆ ਦੁਆਰਾ ਜਾਰੀ ਕੀਤੀ ਗਈ ਭਾਰਤ ਦੇ ਟਾਪ-10 ਅਮੀਰਾਂ ਦੀ ਸੂਚੀ ਅਤੇ ਕੁੱਲ ਜਾਇਦਾਦ
1) ਮੁਕੇਸ਼ ਅੰਬਾਨੀ: 92 ਬਿਲੀਅਨ ਡਾਲਰ
2) ਗੌਤਮ ਅਡਾਨੀ: 68 ਬਿਲੀਅਨ ਡਾਲਰ
3) ਸ਼ਿਵ ਨਾਦਰ: 29.3 ਬਿਲੀਅਨ ਡਾਲਰ
4) ਸਾਵਿਤਰੀ ਜਿੰਦਲ: 24 ਬਿਲੀਅਨ ਡਾਲਰ
5) ਰਾਧਾਕਿਸ਼ਨ ਦਮਾਨੀ: 23 ਬਿਲੀਅਨ ਡਾਲਰ
6) ਸਾਇਰਸ ਪੂਨਾਵਾਲਾ: 20.7 ਬਿਲੀਅਨ ਡਾਲਰ
7) ਹਿੰਦੂਜਾ ਪਰਿਵਾਰ: 20 ਬਿਲੀਅਨ ਡਾਲਰ
8) ਦਿਲੀਪ ਸੰਘਵੀ: 19 ਬਿਲੀਅਨ ਡਾਲਰ
9) ਕੁਮਾਰ ਬਿਰਲਾ: 17.5 ਬਿਲੀਅਨ ਡਾਲਰ
10) ਸ਼ਾਪੂਰ ਮਿਸਤਰੀ ਅਤੇ ਪਰਿਵਾਰ: 16.9 ਬਿਲੀਅਨ ਡਾਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਤਾ, ਮੁਕੇਸ਼ ਅੰਬਾਨੀ ਵੱਲੋਂ ਆਪਣੇ ਨਿਵਾਸ 'ਤੇ IOC ਪ੍ਰਧਾਨ ਥਾਮਸ ਬਾਚ ਦਾ ਸ਼ਾਨਦਾਰ ਸੁਆਗਤ
NEXT STORY