ਮੁੰਬਈ - ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਾਤਾਰ ਆਪਣੇ ਕਾਰੋਬਾਰ ਨੂੰ ਵਧਾ ਰਹੇ ਹਨ। ਅਮਰੀਕੀ ਕੰਪਨੀ ਸੇਨਸ਼ੌਕ ਅਤੇ ਸਾਫਟ ਡਰਿੰਕ ਬ੍ਰਾਂਡ ਕੈਂਪਾ ਕੋਲਾ ਨਾਲ ਹਾਲ ਹੀ 'ਚ ਹੋਏ ਸੌਦੇ ਤੋਂ ਬਾਅਦ ਹੁਣ ਉਨ੍ਹਾਂ ਨੇ ਇਕ ਹੋਰ ਕੰਪਨੀ ਲੈ ਲਈ ਹੈ। ਰਿਲਾਇੰਸ ਨੇ ਪੋਲੀਸਟਰ ਚਿੱਪ ਅਤੇ ਧਾਗਾ ਬਣਾਉਣ ਵਾਲੀ ਕੰਪਨੀ ਸ਼ੁਭਲਕਸ਼ਮੀ ਪੋਲੀਸਟਰਸ ਨੂੰ ਖ਼ਰੀਦ ਲਿਆ ਹੈ। ਰਿਪੋਰਟ ਮੁਤਾਬਕ ਇਹ ਸੌਦਾ 1,500 ਕਰੋੜ ਰੁਪਏ ਤੋਂ ਜ਼ਿਆਦਾ 'ਚ ਹੋਇਆ ਹੈ।
ਇਹ ਵੀ ਪੜ੍ਹੋ : ਲੰਡਨ ਤੋਂ ਚੋਰੀ ਹੋਈ 2.5 ਕਰੋੜ ਰੁਪਏ ਦੀ ਕਾਰ ਪਾਕਿਸਤਾਨ ਦੇ ਬੰਗਲੇ ਤੋਂ ਬਰਾਮਦ
ਸ਼ੇਅਰ ਬਾਜ਼ਾਰ ਨੂੰ ਭੇਜੀ ਗਈ ਸੂਚਨਾ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਗਿਆ ਹੈ ਕਿ ਆਰ.ਆਈ.ਐੱਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਪੈਟਰੋਲੀਅਮ ਰਿਟੇਲ ਲਿਮਟਿਡ (ਪਹਿਲਾਂ ਰਿਲਾਇੰਸ ਪੋਲੀਸਟਰ ਲਿਮਿਟੇਡ) ਨੇ ਸ਼ੁਭਲਕਸ਼ਮੀ ਪੋਲੀਸਟਰ ਲਿਮਿਟੇਡ ਐੱਸ.ਪੀ.ਐੱਲ ਅਤੇ ਸ਼ੁਭਲਕਸ਼ਮੀ ਪੋਲੀਟੇਕਸ ਲਿਮਿਟੇਡ ਦੇ ਪਾਲੀਸਟਰ ਕਾਰੋਬਾਰ ਨੂੰ ਹਾਸਲ ਕਰਨ ਲਈ ਇੱਕ ਸੌਦਾ ਕੀਤਾ ਹੈ। ਇਸ ਤਹਿਤ ਐੱਸ.ਪੀ.ਐੱਲ ਲਈ 1,522 ਕਰੋੜ ਰੁਪਏ ਜਦੋਂ ਕਿ ਐੱਸ.ਪੀ.ਟੀ.ਐਕਸ. ਲਈ 70 ਕਰੋੜ ਰੁਪਏ ਵਿੱਚ ਸੌਦਾ ਹੋਇਆ ਹੈ।
CCI ਦੀ ਮਨਜ਼ੂਰੀ ਦੀ ਕਰ ਰਿਹਾ ਹੈ ਉਡੀਕ
ਰਿਪੋਰਟ 'ਚ ਕਿਹਾ ਗਿਆ ਹੈ ਕਿ ਫਿਲਹਾਲ ਇਸ ਸੌਦੇ 'ਤੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਸੀ.ਸੀ.ਆਈ. ਅਤੇ ਦੋਵਾਂ ਕੰਪਨੀਆਂ ਦੇ ਸਬੰਧਤ ਕਰਜ਼ਦਾਰਾਂ ਦੀ ਮਨਜ਼ੂਰੀ ਲੈਣੀ ਬਾਕੀ ਹੈ। ਇਹ ਵੱਡਾ ਸੌਦਾ ਕੰਪਨੀ ਦੇ ਟੈਕਸਟਾਈਲ ਨਿਰਮਾਣ ਕਾਰੋਬਾਰ ਨੂੰ ਆਰਡਰ ਦੇਣ ਦੀ ਦਿਸ਼ਾ 'ਚ ਇਕ ਕਦਮ ਹੈ। ਇਹ ਲਗਾਤਾਰ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਿਹਾ ਹੈ ਅਤੇ ਆਪਣੇ ਪੋਰਟਫੋਲੀਓ ਵਿੱਚ ਇੱਕ ਤੋਂ ਬਾਅਦ ਇੱਕ ਕੰਪਨੀ ਜੋੜ ਰਿਹਾ ਹੈ।
ਇਹ ਵੀ ਪੜ੍ਹੋ : ਸਪੇਨ 'ਚ ਪਾਕਿਸਤਾਨੀ ਡਿਪਲੋਮੈਟ ਦੀ ਸ਼ਰਮਨਾਕ ਹਰਕਤ, ਸਰਕਾਰ ਨੂੰ ਬੁਲਾਉਣਾ ਪਿਆ ਵਾਪਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫ਼ਿਲਮ 'ਬ੍ਰਹਮਾਸਤਰ' ਕਾਰਨ PVR-Inox ਨਿਵੇਸ਼ਕਾਂ ਨੂੰ ਵੱਡਾ ਘਾਟਾ, ਰੁੜ੍ਹੇ 800 ਕਰੋੜ ਰੁਪਏ
NEXT STORY