ਨਵੀਂ ਦਿੱਲੀ (ਭਾਸ਼ਾ)– ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਦਸੰਬਰ ਤਿਮਾਹੀ ਵਿਚ ਜ਼ਬਰਦਸਤ ਕਮਾਈ ਕੀਤੀ ਹੈ। ਅੱਜ ਰਿਲਾਇੰਸ ਇੰਡਸਟ੍ਰੀਜ਼ ਨੇ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੰਪਨੀ ਦਾ ਏਕੀਕ੍ਰਿਤ ਮੁਨਾਫਾ ਪਿਛਲੇ ਸਾਲ ਦੇ ਮੁਕਾਬਲੇ 10.9 ਫ਼ੀਸਦੀ ਦੀ ਬੜ੍ਹਤ ਨਾਲ 19,641 ਕਰੋੜ ਰੁਪਏ ਰਿਹਾ ਹੈ। ਉੱਥੇ ਹੀ ਏਕੀਕ੍ਰਿਤ ਆਮਦਨ 3.2 ਫ਼ੀਸਦੀ ਦੀ ਬੜ੍ਹਤ ਨਾਲ 2,48,160 ਕਰੋੜ ਰੁਪਏ ਰਹੀ ਹੈ। ਏਬਿਟਡਾ ’ਚ ਵੀ 16.7 ਫ਼ੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ ਅਤੇ ਏਬਿਟਡਾ ਵਧ ਕੇ 44,678 ਕਰੋੜ ਰੁਪਏ ’ਤੇ ਪੁੱਜ ਗਿਆ ਹੈ। ਆਪਣੇ ਸੰਬੋਧਨ ਵਿਚ ਮੁਕੇਸ਼ ਅੰਬਾਨੀ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।
ਇਹ ਵੀ ਪੜ੍ਹੋ - ਰਾਮ ਦੇ ਰੰਗ 'ਚ ਰੰਗੇ ਕਈ ਸ਼ਹਿਰਾਂ ਦੇ ਬਾਜ਼ਾਰ, ਸੋਨਾ-ਚਾਂਦੀ ਸਣੇ ਇਨ੍ਹਾਂ ਚੀਜ਼ਾਂ ਦੀ ਹੋ ਰਹੀ ਕਰੋੜਾਂ 'ਚ ਵਿਕਰੀ
ਜੀਓ ਨੇ 3 ਮਹੀਨਿਆਂ ’ਚ ਕੀਤੀ 5,208 ਕਰੋੜ ਦੀ ਕਮਾਈ
ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਜਿੱਥੇ ਦੇਸ਼ ਦੇ ਟੈਲੀਕਾਮ ਸੈਕਟਰ ਨੂੰ ਬਦਲ ਕੇ ਰੱਖ ਦਿੱਤਾ। ਉੱਥੇ ਹੀ ਇਹ ਕੰਪਨੀ ਮੁਕੇਸ਼ ਅੰਬਾਨੀ ਲਈ ਮੁਨਾਫੇ ਦਾ ਸੌਦਾ ਸਾਬਤ ਹੋਈ। ਰਿਲਾਇੰਸ ਜੀਓ ਨੇ 3 ਮਹੀਨਿਆਂ ਵਿਚ ਜ਼ਬਰਦਸਤ ਮੁਨਾਫਾ ਕਮਾਇਆ ਹੈ। ਟੈਕਸ ਅਤੇ ਹੋਰ ਖ਼ਰਚੇ ਕੱਢਣ ਤੋਂ ਬਾਅਦ ਕੰਪਨੀ ਦਾ ਸ਼ੁੱਧ ਮੁਨਾਫਾ 5,208 ਕਰੋੜ ਰੁਪਏ ਰਿਹਾ ਹੈ। ਰਿਲਾਇੰਸ ਜੀਓ ਦੇ ਮੁਨਾਫੇ ਵਿਚ ਇਸ ਦੌਰਾਨ ਸਾਲਾਨਾ ਆਧਾਰ ’ਤੇ 12.3 ਫ਼ੀਸਦੀ ਦੀ ਗ੍ਰੋਥ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ - ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ 'ਐਂਟੀਬਾਇਓਟਿਕਸ', DGHS ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਸਾਲ 2016 ਵਿਚ ਲਾਂਚ ਹੋਈ ਰਿਲਾਇੰਸ ਜੀਓ ਲਗਾਤਾਰ ਆਪਣਾ ਵਿਸਥਾਰ ਕਰ ਰਹੀ ਹੈ। ਕੰਪਨੀ ਨੇ ਕਈ ਨਵੀਂ ਸਰਵਿਸ ਨੂੰ ਲਾਂਚ ਕੀਤਾ ਹੈ ਅਤੇ ਅੱਜ ਇਹ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਕੰਪਨੀ ਕੋਲ ਦੇਸ਼ ਵਿਚ ਸਭ ਤੋਂ ਵੱਡਾ 4ਜੀ ਅਤੇ 5ਜੀ ਨੈੱਟਵਰਕ ਹੈ। ਜੀਓ ਦਾ ਮਾਲੀਆ ਵੀ ਕਾਫ਼ੀ ਤੇਜ਼ੀ ਨਾਲ ਵਧਿਆ ਹੈ। ਇਹ 10.3 ਫ਼ੀਸਦੀ ਦੀ ਗ੍ਰੋਥ ਨਾਲ 25,368 ਕਰੋੜ ਰੁਪਏ ਰਿਹਾ ਹੈ। ਕੰਪਨੀ ਦਾ ਸੰਚਾਲਨ ਮੁਨਾਫਾ 26.3 ਫ਼ੀਸਦੀ ਰਿਹਾ ਹੈ। ਇਸ ਮਿਆਦ ਵਿਚ ਕੰਪਨੀ ਦਾ ਖ਼ਰਚਾ ਵਧ ਕੇ 18,518 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਰਿਲਾਇੰਸ ਰਿਟੇਲ ਦਾ 83,063 ਕਰੋੜ ਦਾ ਰਿਕਾਰਡ ਮਾਲੀਆ ਦਰਜ
ਰਿਲਾਇੰਸ ਰਿਟੇਲ ਨੇ 83,063 ਕਰੋੜ ਦਾ ਰਿਕਾਰਡ ਉੱਚ ਤਿਮਾਹੀ ਮਾਲੀਆ ਦਰਜ ਕੀਤਾ ਹੈ। ਇਹ ਕਰਿਆਨਾ, ਫੈਸ਼ਨ ਅਤੇ ਲਾਈਫਸਟਾਈਲ ਅਤੇ ਖਪਤਕਾਰ ਇਲੈਕਟ੍ਰਾਨਿਕਸ ਕਾਰੋਬਾਰਾਂ ਦੀ ਅਗਵਾਈ ਵਿਚ ਸਾਲ-ਦਰ-ਸਾਲ ਦੇ ਆਧਾਰ ’ਤੇ 22.8 ਫ਼ੀਸਦੀ ਵੱਧ ਹੈ। ਰਿਲਾਇੰਸ ਰਿਟੇਲ ਨੇ ਰਿਕਾਰਡ ਤਿਮਾਹੀ ਏਬਿਟਡਾ 6,258 ਕਰੋੜ ਰੁਪਏ ਦਰਜ ਕੀਤਾ ਹੈ। ਇਹ ਸਾਲ-ਦਰ-ਸਾਲ 31.1 ਫ਼ੀਸਦੀ ਵੱਧ ਹੈ। ਤਿਮਾਹੀ ਲਈ ਰਿਲਾਇੰਸ ਰਿਟੇਲ ਦਾ ਸ਼ੁੱਧ ਮੁਨਾਫਾ 3,165 ਕਰੋੜ ਰੁਪਏ ਸੀ ਜੋ ਸਾਲ-ਦਰ-ਸਾਲ 31.9 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ Reliance Industries ਦਾ ਵੱਡਾ ਫ਼ੈਸਲਾ, ਕੀਤਾ ਇਹ ਐਲਾਨ
NEXT STORY